ਵਿਲਮਿੰਗਟਨ ਦੇ ਇਕ ਹਸਪਤਾਲ ਵਿੱਚ 2 ਵਿਅਕਤੀਆਂ ਨੂੰ ਮਾਰੀ ਗੋਲੀ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਡੇਲਾਵੇਅਰ ਦੇ ਵਿਲਮਿੰਗਟਨ ਦੇ ਇੱਕ ਹਸਪਤਾਲ ਵਿਚ ਦੋ ਲੋਕਾਂ ਨੂੰ ਗੋਲੀ ਮਾਰਨ ਤੋਂ ਬਾਅਦ ਹਸਪਤਾਲ ਨੂੰ ਬੰਦ ਕਰ ਦਿੱਤਾ ਗਿਆ ਹੈ। ਵਿਲਮਿੰਗਟਨ ਪੁਲਿਸ ਵਿਭਾਗ ਅਨੁਸਾਰ, ਗੋਲੀਬਾਰੀ ਦੀ ਘਟਨਾ ਦੀਆਂ ਰਿਪੋਰਟਾਂ ਤੋਂ ਬਾਅਦ, ਫਿਲਾਡੇਲਫੀਆ ਤੋਂ ਲਗਭਗ 30 ਮੀਲ ਦੱਖਣ-ਪੱਛਮ ਵਿੱਚ ਸਥਿਤ ਵਿਲਮਿੰਗਟਨ ਹਸਪਤਾਲ ਵਿੱਚ ਅਧਿਕਾਰੀਆਂ ਨੇ ਦੁਪਹਿਰ 3:30 ਵਜੇ ਦੇ ਕਰੀਬ ਕਾਰਵਾਈ ਕੀਤੀ। ਐਫ ਬੀ ਆਈ ਅਤੇ ਡੇਲਾਵੇਅਰ ਸਟੇਟ ਪੁਲਿਸ ਸਮੇਤ ਕਈ ਏਜੰਸੀਆਂ ਸਹਾਇਤਾ ਲਈ ਮੌਕੇ ਤੇ ਪਹੁੰਚੀਆਂ। ਐਮਰਜੈਂਸੀ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਹੋਰ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਸ਼ੱਕੀ ਹਮਲਾਵਰ ਦੀ ਪਛਾਣ ਜਨਤਿਕ ਨਹੀਂ ਕੀਤੀ ਹੈ ਤੇ ਨਾ ਹੀ ਗੋਲੀਬਾਰੀ ਵਿਚ ਜਖਮੀ ਹੋਏ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਦਿੱਤੀ ਹੈ।