ਭਾਰਤੀ ਵਿਅਕਤੀ ਨੂੰ ਜਬਰ ਜਨਾਹ ਦੇ ਮਾਮਲੇ ਵਿੱਚ 6 ਸਾਲ ਦੀ ਕੈਦ, ਦੋ ਹੋਰ ਸ਼ੱਕੀ ਯੂਕੇ ਤੋਂ ਫਰਾਰ

 ਯੂਨਾਈਟਡ ਕਿੰਗਡਮ (ਯੂਕੇ) ਦੀ ਇੱਕ ਅਦਾਲਤ ਨੇ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਜਬਰ ਜਨਾਹ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਵਿੱਚ ਦੱਸਿਆ ਗਿਆ ਕਿ ਇਸ ਹਮਲੇ ਤੋਂ ਬਾਅਦ ਪੀੜਤਾ ਗੰਭੀਰ ਮਾਨਸਿਕ ਸਦਮੇ ਵਿੱਚ ਚਲੀ ਗਈ ਅਤੇ ਉਸ ਦੀ ਮਨੋਦਸ਼ਾ ਇਸ ਕਦਰ ਪ੍ਰਭਾਵਿਤ ਹੋਈ ਕਿ ਉਹ ਖੁਦਕੁਸ਼ੀ ਵਾਲੇ ਵਿਚਾਰਾਂ ਨਾਲ ਜੂਝਣ ਲੱਗੀ।
ਪੁਲਿਸ ਦੇ ਅਨੁਸਾਰ, ਇਸ ਮਾਮਲੇ ਵਿੱਚ ਦੋ ਹੋਰ ਸ਼ੱਕੀ ਵੀ ਸ਼ਾਮਲ ਹਨ, ਜੋ ਜਾਂਚ ਦੌਰਾਨ ਯੂਕੇ ਛੱਡ ਕੇ ਫਰਾਰ ਹੋ ਗਏ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਕੋਸ਼ਿਸ਼ਾਂ ਜਾਰੀ ਹਨ ਅਤੇ ਅੰਤਰਰਾਸ਼ਟਰੀ ਏਜੰਸੀਆਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ।
ਅਦਾਲਤ ਨੇ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਅਪਰਾਧ ਬਹੁਤ ਹੀ ਗੰਭੀਰ ਹਨ ਅਤੇ ਪੀੜਤਾਂ ਦੀ ਜ਼ਿੰਦਗੀ 'ਤੇ ਲੰਬੇ ਸਮੇਂ ਤੱਕ ਅਸਰ ਪਾਂਦੇ ਹਨ।