ਇਟਲੀ ਦੇ ਲਾਤੀਨਾ ਵਿਖੇ ਹੋਏ ਭਿਆਨਕ ਸੜਕ ਹਾਦਸੇ ਵਿੱਚ ਪਹਿਲਾਂ ਭਾਰਤੀ (50 ਸਾਲਾ) ਪਿਤਾ ਹਰਪ੍ਰੀਤ ਸਿੰਘ ਦੀ ਮੌਤ * ਹਾਦਸੇ ਵਿੱਚ ਜ਼ਖ਼ਮੀ ਹੋਈ ਨਵਜੰਮੀ 2 ਮਹੀਨਿਆਂ ਬੱਚੀ ਦੀ ਦੋ ਦਿਨਾਂ ਬਾਅਦ ਹਸਪਤਾਲ ਵਿੱਚ ਜੇਰੇ ਇਲਾਜ ਹੋਈ ਮੌਤ *

 
ਰੋਮ 21 ਜੂਨ (ਗੁਰਸ਼ਰਨ ਸਿੰਘ ਸੋਨੀ) ਬੀਤੇ ਸ਼ੁਕਰਵਾਰ ਨੂੰ ਇਟਲੀ ਦੇ ਜਿਲ੍ਹਾ ਲਾਤੀਨਾ ਤੋ ਰਾਜਧਾਨੀ ਰੋਮ ਨੂੰ ਜੋੜਨ ਵਾਲੇ ਪੁਨਤੀਨਾ 148 ਰੋਡ ਤੇ ਲਾਤੀਨਾ ਕਿਲੋਮੀਟਰ 73 ਤੇ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ 2 ਗੱਡੀਆਂ ਤੇ ਇੱਕ ਵਾਹਨ ਰੀਕਵਰੀ ਵੈਂਨ ਵਿੱਚ ਹੋਈ ਜ਼ਬਰਦਸਤ ਟੱਕਰ ਕਾਰਨ ਇੱਕ 50 ਸਾਲਾ ਹਰਪ੍ਰੀਤ ਸਿੰਘ ਜੋ ਕਿ ਤੈਰਾਚੀਨਾ ਤੋ ਰੋਮ ਲਈ ਅਪਣੀ ਪਤਨੀ ਤੇ ਨਵਜੰਮੀ (2 ਮਹੀਨਿਆਂ) ਦੇ ਬੱਚੀ ਨਾਲ ਨਿਸ਼ਾਨ ਕਸ਼ਕਾਈ ਗੱਡੀ ਵਿੱਚ ਜਾ ਰਿਹਾ ਸੀ ਤੇ ਸਜੂਕੀ ਅਲਟੋਂ ਗੱਡੀ ਨਾਲ ਟਕਰਾ ਕੇ ਰੀਕਵਕੀ ਨਾਲ ਜਾ ਟਕਰਾਈ ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਮੌਕੇ ਤੇ ਰਾਹਤ ਕਾਰਜ ਟੀਮ ਵਲੋ ਤੇ ਐਂਬੂਲੈਂਸ ਸੇਵਾਵਾਂ ਵਾਲੇ ਕਰਮਚਾਰੀਆਂ ਵੱਲੋਂ ਹਰਪ੍ਰੀਤ ਸਿੰਘ ਮ੍ਰਿਤਕ ਐਲਾਨ ਦਿੱਤਾ ਤੇ ਜ਼ਖ਼ਮੀ ਪਤਨੀ ਤੇ ਬੱਚੀ ਹੈਲੀਕਾਪਟਰ ਐਂਬੂਲੈਂਸ ਰਾਹੀਂ ਸੰਨ ਕਮੈਲੀ ਰੋਮ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਨਵਜੰਮੇ ਬੱਚੀ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਹੋਇਆ ਹੈਲੀਕਾਪਟਰ ਐਂਬੂਲੈਂਸ ਰਾਹੀਂ ਹੀ ਰੋਮ ਦੇ ਬੱਚਿਆਂ ਦੇ ਸਪੈਸ਼ਲ ਬੀਬੂ ਜੀਸੋ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਅੱਜ ਉਸ ਨਵਜੰਮੇ ਬੱਚੇ ਦੀ ਮੌਤ ਹੋ ਗਈ ਹੈ । ਇਸ ਭਿਆਨਕ ਹਾਦਸੇ ਵਿੱਚ ਸਜੂਕੀ ਅਲਟੋਂ ਵਿੱਚ ਸਵਾਰ ਜਖ਼ਮੀ ਤਿੰਨ ਬਜ਼ੁਰਗਾਂ ਨੂੰ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਉਨ੍ਹਾਂ ਦੀ ਵੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਜਦਕਿ ਰੀਕਵਰੀ ਵੈਂਨ ਵਾਲਾ ਵਿਅਕਤੀ ਪੂਰੀ ਤਰ੍ਹਾਂ ਤੰਦਰੁਸਤ ਦੱਸਿਆ ਜਾ ਰਿਹਾ ਹੈ। ਪਰ ਭਾਰਤੀ ਇਸ ਪਰਿਵਾਰ ਨਾਲ ਹੋਏ ਇਸ ਦੁੱਖਦਾਈ ਹਾਦਸੇ ਨੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਕਿਉਂਕਿ ਪਿਤਾ ਹਰਪ੍ਰੀਤ ਸਿੰਘ ਜਿਸ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਸੀ ਤੇ 2 ਦਿਨਾਂ ਬਾਅਦ ਨਵਜੰਮੀ (ਦੋ ਮਹੀਨੇ) ਦੀ ਬੱਚੀ ਨੇ ਵੀ ਜਖ਼ਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਹੈ । ਤੇ ਪਤਨੀ (ਮਾਂ) ਰੋਮ ਦੇ ਹਸਪਤਾਲ ਵਿੱਚ ਜੇਰੇ ਇਲਾਜ ਦੱਸੀ ਜਾ ਰਹੀ ਹੈ। ਦੂਜੇ ਪਾਸੇ ਪੁਲਿਸ ਵੱਲੋਂ ਸੜਕ ਹਾਦਸੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਪਤਾ ਲਗ ਸਕੇ ਕਿ ਕਿਸ ਦੀ ਗਲਤੀ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੈ । ਜਿਕਰਯੋਗ ਹੈ ਕਿ ਰੋਮ ਤੇ ਵਾਇਆ ਲਾਤੀਨਾ ਤੋ ਤੈਰਾਚੀਨਾਂ ਨਾਲ ਜੋੜਨ ਵਾਲਾ ਇਹ 148 ਪੁਨਤੀਨਾ (ਛੋਟਾ ਹਾਈਵੇ) ਤੇ ਹੋ ਰਹੇ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ ਕਿਉਂਕਿ ਇਸ ਸੜਕ ਤੇ ਹਰ ਰੋਜ਼ ਹੀ ਬਹੁਤ ਜਿਆਦਾ ਹਾਦਸੇ ਵਾਪਰ ਰਹੇ ਹਨ।