ਲੰਡਨ ਦੇ ਸਾਊਥਾਲ ਵਿੱਚ ਚਾਕੂ ਮਾਰ ਕੇ ਨੌਜਵਾਨ ਦੀ ਹੱਤਿਆ, ਇੱਕ ਪੰਜਾਬੀ ਨੌਜਵਾਨ ‘ਤੇ ਕਤਲ ਦੇ ਦੋਸ਼

ਲੰਡਨ: ਬ੍ਰਿਟੇਨ ਦੇ ਸਾਊਥਾਲ ਇਲਾਕੇ ਵਿੱਚ ਵਾਪਰੀ ਇਕ ਹਿੰਸਕ ਘਟਨਾ ਨੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਇੱਕ 26 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਵਿਅਕਤੀ ਜ਼ਖਮੀ ਹੋਇਆ।

ਪੁਲਿਸ ਅਨੁਸਾਰ ਇਸ ਘਟਨਾ ਸਬੰਧੀ 20 ਸਾਲਾ ਨੌਜਵਾਨ Navjot Singh &lsquoਤੇ ਗੁਰਭੇਜ ਸਿੰਘ ਦੀ ਹੱਤਿਆ, ਇਰਾਦਾਤਨ ਗੰਭੀਰ ਜ਼ਖ਼ਮ ਪਹੁੰਚਾਉਣ ਅਤੇ ਘਾਤਕ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਹਨ।

ਇਹ ਘਟਨਾ 10 ਜੂਨ ਦੀ ਸਵੇਰ ਨੂੰ Southall North Road &lsquoਤੇ ਵਾਪਰੀ ਸੀ, ਜਿੱਥੇ ਗੁਰਭੇਜ ਸਿੰਘ &lsquoਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ ਅਤੇ ਉਸ ਦੀ ਮੌਕੇ &lsquoਤੇ ਹੀ ਮੌਤ ਹੋ ਗਈ।

ਮੈਟਰੋਪੋਲੀਟਨ ਪੁਲਿਸ ਅਨੁਸਾਰ ਇਸ ਹਮਲੇ ਵਿੱਚ ਇੱਕ ਹੋਰ ਨੌਜਵਾਨ ਵੀ ਜ਼ਖਮੀ ਹੋਇਆ ਸੀ, ਜਿਸ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਅਤੇ ਸਥਾਨਕ ਲੋਕਾਂ ਦੀ ਜਾਣਕਾਰੀ ਨੇ ਕੇਸ ਦੀ ਤਫ਼ਤੀਸ਼ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਜਾਂਚ ਦੀ ਅਗਵਾਈ ਕਰ ਰਹੀ ਡਿਟੈਕਟਿਵ ਚੀਫ਼ ਇੰਸਪੈਕਟਰ Alison Foxwell ਨੇ ਕਿਹਾ ਕਿ ਪੁਲਿਸ ਨੇ ਵਿਆਪਕ ਜਾਂਚ ਤੋਂ ਬਾਅਦ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਮਾਮਲੇ ਨੂੰ ਅੱਗੇ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

ਮੁਲਜ਼ਮ ਨੂੰ ਵੈਸਟਮਿੰਸਟਰ ਮੈਜਿਸਟਰੇਟ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਅਗਲੀ ਸੁਣਵਾਈ ਓਲਡ ਬੇਲੀ ਕੋਰਟ ਵਿੱਚ ਹੋਣੀ ਹੈ।

ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਪੂਰੀ ਤਰ੍ਹਾਂ ਨਿਰਪੱਖ ਢੰਗ ਨਾਲ ਜਾਰੀ ਹੈ।