ਗੱਤਕਾ ਫੈਡਰੇਸ਼ਨ ਯੂ.ਕੇ ਵਲੋਂ 12ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਐਤਵਾਰ, 12 ਜੂਲਾਈ ਨੂੰ ਗੁਰੁਦੁਆਰਾ ਸਿੰਘ ਸਭਾ ਲੰਡਨ (ਈਸਟ) ਅਤੇ ਐਸ.ਐਸ.ਅੇੈਲ.ਈ. ਸਪੋਰਟਸ ਕਲੱਬ ਦੇ ਉਚੇਚੇ ਸਹਿਯੋਗ ਨਾਲ ਉਰਚਾਰਡ ਪਲੇਇੰਗ ਫੀਲਡਜ, ਗੁਡਮੇੲਜ ਲੇਨ ਵਿੱਖੇ ਖਾਲਸਾਈ ਜਾਹੋ-ਜਲਾਲ ਨਾਲ ਕਰਵਾਈ ਜਾਵੇਗੀ :ਤਨਮਨਜੀਤ ਸਿੰਘ ਢੇਸੀ
_23Jun26074638AM.jpeg)
ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਗੱਤਕਾ ਫੈਡਰੇਸ਼ਨ ਯੂ.ਕੇ. ਵਲੋਂ ਸਲਾਨਾ ਗੱਤਕਾ ਚੈਂਪੀਅਨਸ਼ਿਪ ਉਲੀਕਣ ਤੇ ਵਧਾਈ ਅਤੇ ਪੂਰਨਸਮਰਥਨ:ਡਾ. ਦੀਪ ਸਿੰਘ, ਕਲਵਿੰਦਰ ਸਿੰਘ ਅਮਰੀਕਾ
ਵਿਸ਼ਵ ਦੇ ਸਮੂਹ ਮੁਲਕਾਂ ਦੀਆਂ ਗੱਤਕਾ ਫੈਡਰੇਸ਼ਨਾਂ ਦੀ ਨੁਮਾਇੰਦਾ ਖੇਡ ਜੱਥੇਬੰਦੀ, ਵਿਸ਼ਵ ਗੱਤਕਾ ਫੈਡਰੇਸ਼ਨ ਦੇ ਚੇਅਰਮੈਨ ਸ. ਕਲਵਿੰਦਰ ਸਿੰਘ ਤੇ ਪ੍ਰਧਾਨ ਗੱਤਕਾ ਫੈਡਰੇਸ਼ਨ ਯੂ.ਐਸ.ਏ ਅਤੇ ਜਨਰਲ ਸਕੱਤਰ ਡਾ. ਦੀਪ ਸਿੰਘ ਵਲੋਂ ਸ. ਤਨਮਨਜੀਤ ਸਿੰਘ ਢੇਸੀ, ਮੈਂਂਬਰ ਪਾਰਲੀਮੈਂਟ-ਯੂ.ਕੇ ਵਲੋਂ ਸਲਾਨਾ ਗੱਤਕਾ ਚੈਂਪੀਅਨਸ਼ਿਪ ਨੂੰ ਆਯੋਜਿਤ ਕਰਨ ਤੇ ਵਧਾਈ ਦਿੱਤੀ ਗਈ। ਉਹਨਾਂ ਦਸਿੱਆ ਕਿ ਸ. ਤਨਮਨਜੀਤ ਸਿੰਘ ਢੇਸੀ ਯੂ.ਕੇ. ਦੀ ਪਾਰਲੀਮੈਂਟ ਪਹਿਲੇ ਦਸਤਾਰਧਾਰੀ ਸਿੱਖ ਮੈਂਬਰ ਹਨ ਅਤੇ ਲੰਮੇ ਸਮੇਂ ਤੋਂ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਵਜੋਂ ਸੇਵਾ ਨਿਭਾਉਦਿਆਂ ਉਹਨਾਂ ਯੂ.ਕੇ ਵਿੱਚ ਗੱਤਕਾ ਖੇਡ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਹਨਾਂ ਦਸਿੱਆ ਕਿ ਇਸ ਸਾਲ ਯੂ.ਕੇ ਦੀ 12ਵੀਂ ਸਲਾਨਾ ਗੱਤਕਾ ਚੈਂਪੀਅਨਸ਼ਿਪ ਐਤਵਾਰ,ਜੂਲਾਈ 12 ਨੂੰ ਗੁਰੁਦੁਆਰਾ ਸਿੰਘ ਸਭਾ ਲੰਡਨ (ਈਸਟ) ਅਤੇ ਐਸ.ਐਸ.ਅੇੈਲ.ਈ. ਸਪੋਰਟਸ ਕਲੱਬ ਦੇ ਉਚੇਚੇ ਸਹਿਯੋਗ ਨਾਲ ਉਰਚਾਰਡ ਪਲੇਇੰਗ ਫੀਲਡਜ, ਗੁਡਮੇੲਜ ਲੇਨ, ਆਈ.ਜੀ 3 9ਪੀ.ਡਬਲਿਉ ਵਿੱਖੇ ਖਾਲਸਾਈ ਜਾਹੋ- ਜਲਾਲ ਨਾਲ ਕਰਵਾਈ ਜਾਵੇਗੀ ਜਿਸ ਵਿੱਚ ਵੱਖ-ਵੱਖ ਉਮਰ ਵਰਗ ਦੇ ਸੋਟੀ-ਫਰੀ ਦੇ ਮੁਕਾਬਲੇ ਹੋਣਗੇ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਜਾਣਗੇ। ਡਾ. ਦੀਪ ਸਿੰਘ ਨੇ ਦਸਿਆਂ ਕਿ ਇਹਨਾਂ ਨੈਸ਼ਨਲ ਗੱਤਕਾ ਮੁਕਾਬਲਿਆਂ ਵਿੱਚ ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਜਾਰੀ ਕੀਤੇ ਨਿਯਮ ਲਾਗੂ ਹੋਣਗੇ ਤੇ ਸਮੁਚੀ ਰੈਫਰੀ ਤੇ ਜੱਜਮੈਂਟ ਕੌਂਸਲ ਇਹਨਾਂ ਮਾਨਤਾ ਪ੍ਰਾਪਤ ਨਿਯਮਾਂ ਨੂੰ ਇੰਨ- ਵਿੰਨ ਲਾਗੂ ਕਰਨਾ ਯਕੀਨੀ ਬਣਾਵੇਗੀ। ਇਸ ਮੋਕੇ ਉਹਨਾਂ ਨਾਲ ਸ. ਕਲਵਿੰਦਰ ਸਿੰਘ ਗੱਤਕਾ ਫੈਡਰੇਸ਼ਨ ਯੂ.ਐਸ.ਏ, ਕੈਲੇਫੋਰਨੀਆਂ, ਸ. ਗਗਨਦੀਪ ਸਿੰਘ ਬਰੇਲੀ ਟੂਰਨਾਮੈਂਟ ਕੁਆਰਡੀਨੇਟਰ ਅਮਰੀਕਾ, ਗੁਰਪ੍ਰੀਤ ਸਿੰਘ ਪਟਿਆਲਾ, ਸ. ਸੁਜਾਨ ਸਿੰਘ ਤੇ ਸ. ਜਸਕੀਰਤ ਸਿੰਘ, ਹਰਭਜਨ ਸਿੰਘ ਨਾਰਥ ਕੈਰੋਲੀਨਾ, ਜਸਵੇਦ ਸਿੰਘ ਨਿਉਯਾਰਕ,ਸ. ਬਲਜਿੰਦਰ ਸਿੰਘ ਸਾਰੇ ਸੀਨੀਅਰ ਕੌਚ ਤੇ ਰੈਫਰੀ ਨਿਉਯਾਰਕ ਅਤੇ ਬੀਬਾ ਸਰਬਜੀਤ ਕੌਰ ਸਿੱਖ ਚਿੰਤਕ ਵੀ ਹਾਜਿਰ ਸਨ।