ਕਨਿਸ਼ਕਾ ਏਅਰ ਕਾਂਡ ਯਾਦਗਾਰ ‘ਤੇ ਸਟੈਨਲੀ ਪਾਰਕ ‘ਚ ਇਨਸਾਫ਼ ਦੀ ਗੂੰਜ, ਸੱਚ ਸਾਹਮਣੇ ਲਿਆਉਣ ਲਈ ਨਵੀਂ ਸੁਤੰਤਰ ਜਾਂਚ ਦੀ ਮੰਗ 👉 329 ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਤਲਵਿੰਦਰ ਸਿੰਘ ਪਰਮਾਰ ਦਾ ਬੈਨਰ ਪ੍ਰਦਰਸ਼ਿਤ, ਭਾਰਤੀ ਕੌਂਸਲੇਟ ਅਧਿਕਾਰੀ ਰੰਗਸੰਗ ਦਾ ਹੋਇਆ ਸਖ਼ਤ ਵਿਰੋਧ

 
ਨਵੀਂ ਦਿੱਲੀ, 24 ਜੂਨ (ਮਨਪ੍ਰੀਤ ਸਿੰਘ ਖਾਲਸਾ):- ਕੈਨੇਡਾ ਦੇ ਵੈਨਕੂਵਰ ਸਥਿਤ ਸਟੈਨਲੀ ਪਾਰਕ ਵਿੱਚ ਕਨਿਸ਼ਕਾ ਯਾਦਗਾਰ ਸਥਾਨ &lsquoਤੇ ਭਾਵਨਾਵਾਂ, ਸਵਾਲਾਂ ਅਤੇ ਇਨਸਾਫ਼ ਦੀ ਮੰਗ ਦਾ ਅਹਿਮ ਮੰਜ਼ਰ ਵੇਖਣ ਨੂੰ ਮਿਲਿਆ, ਜਿੱਥੇ ਸਿੱਖਸ ਫਾਰ ਜਸਟਿਸ ਅਤੇ ਖਾਲਿਸਤਾਨ ਹਮਾਇਤੀ ਸਿੱਖਾਂ ਵੱਲੋਂ 1985 ਦੇ ਏਅਰ ਇੰਡੀਆ ਫਲਾਈਟ 182 (ਕਨਿਸ਼ਕਾ) ਧਮਾਕੇ ਵਿੱਚ ਮਾਰੇ ਗਏ 329 ਬੇਗੁਨਾਹ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ &lsquoਤੇ ਤਲਵਿੰਦਰ ਸਿੰਘ ਪਰਮਾਰ ਦਾ ਵੱਡਾ ਬੈਨਰ ਵੀ ਪ੍ਰਦਰਸ਼ਿਤ ਕੀਤਾ ਗਿਆ, ਜਦਕਿ ਕਨਿਸ਼ਕਾ ਕਾਂਡ ਦੀ ਪੂਰੀ ਸੱਚਾਈ ਸਾਹਮਣੇ ਲਿਆਉਣ ਅਤੇ ਸਾਰੇ ਤੱਥ ਜਨਤਾ ਅੱਗੇ ਰੱਖਣ ਲਈ ਸੁਤੰਤਰ ਜਾਂਚ ਦੀ ਮੰਗ ਇੱਕ ਵਾਰ ਫਿਰ ਜ਼ੋਰ ਨਾਲ ਉੱਠੀ। ਸਮਾਗਮ ਦੌਰਾਨ ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਦੇ ਅਧਿਕਾਰੀ ਰੰਗਸੰਗ ਨੂੰ ਖਾਲਿਸਤਾਨ ਹਮਾਇਤੀ ਸਿੱਖਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮੌਕੇ &lsquoਤੇ ਬੋਲਣ ਵਾਲੇ ਸਿੱਖ ਆਗੂਆਂ ਨੇ ਕਿਹਾ ਕਿ ਉਹ ਦੌਰ ਲੰਘ ਗਿਆ ਜਦੋਂ ਹਰ 23 ਜੂਨ ਨੂੰ ਭਾਰਤੀ ਨੁਮਾਇੰਦੇ ਯਾਦਗਾਰ ਸਥਾਨ &lsquoਤੇ ਪਹੁੰਚ ਕੇ ਇਸ ਮਾਮਲੇ ਦੀ ਇੱਕ-ਪੱਖੀ ਵਿਆਖਿਆ ਪੇਸ਼ ਕਰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਹਰ ਸਾਲ 23 ਜੂਨ ਨੂੰ ਸਿੱਖ ਯਾਦਗਾਰ &lsquoਤੇ ਪਹੁੰਚ ਕੇ ਕੇਵਲ ਸ਼ਰਧਾਂਜਲੀ ਹੀ ਨਹੀਂ ਦਿੰਦੇ, ਸਗੋਂ ਕੈਨੇਡੀਅਨ ਜਨਤਾ ਅੱਗੇ ਇਨਸਾਫ਼, ਜਵਾਬਦੇਹੀ ਅਤੇ ਪੂਰੇ ਸੱਚ ਦੀ ਮੰਗ ਵੀ ਪੂਰੇ ਵਿਸ਼ਵਾਸ ਨਾਲ ਰੱਖਦੇ ਹਨ। ਇਸ ਇਕੱਠ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਭਾਈ ਨਰਿੰਦਰ ਸਿੰਘ ਰੰਧਾਵਾ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਐਬਟਸਫੋਰਡ ਤੋਂ ਕਰਨੈਲ ਸਿੰਘ ਟੁੱਟ, ਰਣਜੀਤ ਸਿੰਘ ਚਾਹਲ, ਰਣਜੀਤ ਸਿੰਘ ਖਾਲਸਾ, ਐਸਐਫਜੇ ਦੇ ਮਨਜਿੰਦਰ ਸਿੰਘ ਖਾਲਸਾ, ਟੀਮ ਸ਼ਹੀਦ ਨਿੱਝਰ ਤੋਂ ਭਾਈ ਜੈਗ ਸਿੰਘ ਸਿੱਧੂ, ਭਾਈ ਦਲਜੀਤ ਸਿੰਘ, ਭਾਈ ਪਵਨਦੀਪ ਸਿੰਘ ਬਾਸੀ, ਭਾਈ ਭੁਪਿੰਦਰ ਸਿੰਘ ਢੇਸੀ, ਭਾਈ ਰਜਿੰਦਰ ਸਿੰਘ, ਭਾਈ ਰਜਿੰਦਰ ਸਿੰਘ ਨੱਤ ਅਤੇ ਭਾਈ ਸਲਿੰਦਰ ਸਿੰਘ ਸਮੇਤ ਕਈ ਹੋਰ ਸਿੱਖ ਆਗੂ ਅਤੇ ਸੰਗਤ ਹਾਜ਼ਰ ਰਹੇ। ਇਸ ਮੌਕੇ &lsquoਤੇ ਭਾਈ ਨਰਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ 1985 ਦੇ ਕਨਿਸ਼ਕਾ (ਏਅਰ ਇੰਡੀਆ ਫਲਾਈਟ 182) ਬੰਬ ਧਮਾਕੇ ਸਬੰਧੀ ਕੈਨੇਡਾ ਸਰਕਾਰ ਨੂੰ ਮੁੜ ਸੁਤੰਤਰ ਜਾਂਚ ਖੋਲ੍ਹਣੀ ਚਾਹੀਦੀ ਹੈ, ਤਾਂ ਜੋ ਇਸ ਦੁਖਦਾਈ ਘਟਨਾ ਦੇ ਪਿੱਛੇ ਲੁਕੇ ਅਸਲ ਤੱਥ, ਜਵਾਬਦੇਹ ਤੱਤ ਅਤੇ ਸਾਰੀ ਹਕੀਕਤ ਲੋਕਾਂ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਇਤਿਹਾਸ ਦੇ ਇਨ੍ਹਾਂ ਖੂਨੀ ਸਫ਼ਿਆਂ &lsquoਤੇ ਪਿਆ ਧੁੰਦਲਾ ਪਰਦਾ ਹਟਾਉਣਾ ਸਮੇਂ ਦੀ ਲੋੜ ਹੈ, ਕਿਉਂਕਿ ਇਨਸਾਫ਼ ਤਦੋਂ ਹੀ ਸੰਭਵ ਹੈ ਜਦੋਂ ਸੱਚ ਬੇਧੜਕ ਸਾਹਮਣੇ ਆਵੇ। ਉਨ੍ਹਾਂ ਇਹ ਵੀ ਦੱਸਿਆ ਕਿ ਖਾਲਿਸਤਾਨ ਰੈਫਰੈਂਡਮ ਦੀ ਵੋਟਿੰਗ ਦਾ ਅਗਲਾ ਪੜਾਅ 16 ਅਗਸਤ ਨੂੰ ਇੰਡਿਆਨਾਪੋਲਿਸ, ਇੰਡਿਆਨਾ ਵਿੱਚ ਹੋਵੇਗਾ, ਜਿਸ ਲਈ ਤਿਆਰੀਆਂ ਜ਼ੋਰਾਂ &lsquoਤੇ ਹਨ