ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਨਾਭਾ ਵਲੋਂ ਮੈਂਬਰਾਂ ਦਾ ਜਨਮ ਦਿਨ ਮਨਾਇਆ

(ਨਾਭਾ) : ਸੀਨੀਅਰ ਸਿਟੀਜ਼ਨਜ਼ ਵੇਲਫੈਅਰ ਐਸੋਸੀਏਸ਼ਨ ਨਾਭਾ (ਰਜਿ:) ਵਲੋਂ ਸੰਸਥਾ ਦੇ ਏ.ਸੀ. ਹਾਲ ਵਿੱਚ ਜੂਨ ਮਹੀਨੇ &lsquoਚ ਆ ਰਹੇ ਜਨਮ ਦਿਨ ਵਾਲੇ ਮੈਂਬਰਾਂ ਦਾ ਸਾਂਝੇ ਤੌਰ ਤੇ ਜਨਮ ਦਿਨ ਪਿਛਲੇ ਐਤਵਾਰ ਨੂੰ ਸ੍ਰ. ਚਰਨਜੀਤ ਸਿੰਘ ਵਿਰਕ ਪ੍ਰਧਾਨ ਦੀ ਰਹਿਨਮਾਈ ਹੇਠ ਕੇਕ ਕੱਟ ਕੇ ਬੜੇ ਹੀ ਖੁਸ਼ਗਵਾਰ ਮਾਹੌਲ ਵਿੱਚ ਮਨਾਇਆ ਗਿਆ ।ਇਸ ਸਮੇਂ ਮੁੱਖ ਮਹਿਮਾਨ ਸ੍ਰ. ਦਰਸ਼ਨ ਸਿੰਘ ਸੰਧੂ ਸਨ ।ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਣ ਨਾਲ ਕੀਤੀ ਗਈ । ਸਟੇਜ਼ ਸਕੱਤਰ ਸ੍ਰੀ ਨਰੇਸ਼ ਕੁਮਾਰ ਸਾਲਦੀ ( ਸਾਬਕਾ ਪ੍ਰਧਾਨ) ਨੇ ਸਮਾਗਮ ਦੀ ਸ਼ੁਰੂ ਕਰਦੇ ਹੋਏ ਜਨਮ ਦਿਨ ਵਾਲੇ ਮੈਂਬਰਾਂ ਨੂੰ ਜੀ ਆਇਆਂ ਕਹਿੰਦੇ ਹੋਏ ਵਧਾਈਆਂ ਦਿੱਤੀਆਂ । ਇਸ ਮੌਕੇ ਸ੍ਰ. ਬਲਵਿੰਦਰ ਸਿੰਘ , ਸ੍ਰ. ਉੱਜਲ ਸਿੰਘ , ਸ੍ਰੀ ਰਵਿੰਦਰ ਕੁਮਾਰ , ਸ੍ਰੀ ਰਜਨੀਸ਼ ਬੱਤਾ, ਸ੍ਰੀ ਗੁਲਾਬ ਦੇਵ , ਸ੍ਰੀਮਤੀ ਚਾਂਦ ਕੁਮਾਰੀ , ਸ਼੍ਰੀਮਤੀ ਜੋਗਿੰਦਰ ਕੌਰ ਬਵੇਜਾ , ਸ਼੍ਰੀਮਤੀ ਕੁਲਜੀਤ ਕੌਰ ਆਦਿ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਰੰਗ ਬੰਨਿ੍ਹਆ ।ਸ਼੍ਰੀਮਤੀ ਜੋਗਿੰਦਰ ਕੌਰ ਬਵੇਜਾ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । &lsquoਕੁੜੀਆਂ ਤਾਂ ਕੁੜੀਆਂ ਨੇ, ਕੁੜੀਆਂ ਦਾ ਕੀ ਏ&rsquo ਗੀਤ ਮਾ: ਅਮਰੀਕ ਸਿੰਘ ਨੇ ਤਰੰਨਮ &lsquoਚ ਗਾ ਕੇ ਵਾਹ ਵਾਹ ਖੱਟੀ ।ਇਸ ਮਹੀਨੇ ਜਨਮ ਦਿਨ ਵਾਲੇ ਮੈਂਬਰ ਸ੍ਰੀ ਮਹਿੰਦਰਪਾਲ ,ਸ੍ਰ. ਸੁਰਜੀਤ ਸਿੰਘ ਬਾਠ ,ਸ੍ਰੀ ਤਰਸੇਮ ਚੰਦ ਧੰਮੀ , ਸ੍ਰੀ ਸਤੀਸ਼ ਕੁਮਾਰ , ਸ੍ਰ. ਬਲਜੀਤ ਸਿੰਘ , ਮਾ: ਮੇਜਰ ਸਿੰਘ, ਸ੍ਰ. ਰਵਿੰਦਰ ਸਿੰਘ ਢੀਂਡਸਾ, , ਡਾ: ਤਰਨਜੀਤ ਸਿੰਘ ਅਤੇ ਸ਼੍ਰੀਮਤੀ ਕ੍ਰਿਸ਼ਨਾ ਬੱਤਰਾ ਦਾ ਇਸ ਸਮੇਂ ਮੁੱਖ ਮਹਿਮਾਨ ਸ੍ਰ. ਦਰਸ਼ਨ ਸਿੰਘ ਸੰਧੂ , ਪ੍ਰਧਾਨ ਸ੍ਰ. ਚਰਨਜੀਤ ਸਿੰਘ ਵਿਰਕ , ਸ੍ਰ. ਜੱਗਾ ਸਿੰਘ ਅਤੇ ਸ੍ਰੀਮਤੀ ਕ੍ਰਿਸ਼ਨਾਵਤੀ ਵਲੋਂ ਹਾਰ ਪਾ ਕੇ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ । ਸੰਸਥਾ ਦੇ ਪ੍ਰਧਾਨ ਸ੍ਰ. ਚਰਨਜੀਤ ਸਿੰਘ ਵਿਰਕ ਨੇ ਅਖੀਰ &lsquoਚ ਸਾਰੇ ਮੈਂਬਰਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਦੇ ਨਾਲ ਸਾਰਿਆਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ , ਤੇ ਉਨ੍ਹਾਂ ਨੂੰ ਵਧਾਈ ਦਿੱਤੀ ।ਇਸ ਸਮੇਂ ਸੰਸਥਾ ਦੇ ਮੈਂਬਰ ਬਲਵਿੰਦਰ ਸਿੰਘ , ਗੁਰਦੀਪ ਸਿੰਘ ਜੰਜੂਆ, ਗੁਰਜ਼ਿੰਦਰ ਸਿੰਘ , ਦਰਸ਼ਨ ਸਿੰਘ ਹਰਜਾਈ , ਸੁਖਪਿੰਦਰ ਸਿੰਘ ਆਦਿ ਨੇ ਇਸ ਸਮਾਗਮ ਦੀ ਸਫਲਤਾ ਲਈ ਅਹਿਮ ਭੂਮਿਕਾ ਨਿਭਾਈ । ਇਸ ਸਮੇਂ ਸਾਬਕਾ ਪ੍ਰਧਾਨ ਸ਼੍ਰੀ ਸਤਪਾਲ ਅਰੌੜਾ , ਸਾਬਕਾ ਜਨ: ਸਕੱਤਰ ਸ਼੍ਰੀ ਰਵਿੰਦਰ ਕੁਮਾਰ ਤੋਂ ਇਲਾਵਾ ਹੋਰ ਮੈਂਬਰ ਵੀ ਹਾਜ਼ਰ ਸਨ ।ਸ੍ਰੀ ਨਰੇਸ਼ ਕੁਮਾਰ ਸਾਲਦੀ ਨੇ ਇਸ ਸਮਾਗਮ ਦਾ ਸੰਚਾਲਨ ਬੜੇ ਵਧੀਆ ਢੰਗ ਨਾਲ ਕੀਤਾ ।ਅੰਤ &lsquoਚ ਸਮਾਗਮ ਦੀ ਸਮਾਪਤੀ ਪ੍ਰਾਰਥਨਾ ਗਾਇਣ ਕਰਕੇ ਕੀਤੀ ਗਈ । ਬਾਦ &lsquoਚ ਸਾਰਿਆਂ ਲਈ ਵਧੀਆ ਰਿਫਰੈਸਮੈਂਟ ਦਾ ਪ੍ਰਬੰਧ ਕੀਤਾ ਗਿਆ ਸੀ ।