ਫ਼ਰਾਂਸ ਵਿੱਚ ਇਬੋਲਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ, ਕਾਂਗੋ ਤੋਂ ਪਰਤੇ ਡਾਕਟਰ ਦੀ ਰਿਪੋਰਟ ਪਾਜ਼ੇਟਿਵ

ਪੈਰਿਸ/ਕਾਂਗੋ,  &ndash ਫ਼ਰਾਂਸ ਵਿੱਚ ਮੌਜੂਦਾ ਇਬੋਲਾ ਪ੍ਰਕੋਪ ਦੌਰਾਨ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। ਸਿਹਤ ਅਧਿਕਾਰੀਆਂ ਅਨੁਸਾਰ ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ (ਡੀ.ਆਰ.ਸੀ.) ਵਿੱਚ ਮਨੁੱਖੀ ਸੇਵਾ ਮਿਸ਼ਨ &rsquoਤੇ ਤਾਇਨਾਤ ਰਹੇ ਇੱਕ ਡਾਕਟਰ ਦੀ ਇਬੋਲਾ ਜਾਂਚ ਰਿਪੋਰਟ ਪਾਜ਼ੇਟਿਵ ਆਈ ਹੈ।

ਫ਼ਰਾਂਸ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੰਬੰਧਿਤ ਡਾਕਟਰ ਉਸ ਖੇਤਰ ਵਿੱਚ ਕੰਮ ਕਰ ਰਿਹਾ ਸੀ ਜਿੱਥੇ ਇਬੋਲਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਮਰੀਜ਼ ਨੂੰ ਸਖ਼ਤ ਜੈਵ-ਸੁਰੱਖਿਆ ਪ੍ਰੋਟੋਕੋਲ ਤਹਿਤ ਇੱਕ ਵਿਸ਼ੇਸ਼ ਸਿਹਤ ਕੇਂਦਰ ਵਿੱਚ ਦਾਖ਼ਲ ਕਰਕੇ ਇਲਾਜ ਕੀਤਾ ਜਾ ਰਿਹਾ ਹੈ।

ਮੰਤਰਾਲੇ ਨੇ ਦੱਸਿਆ ਕਿ ਫ਼ਰਾਂਸ ਪਹੁੰਚਣ ਤੋਂ ਤੁਰੰਤ ਬਾਅਦ ਡਾਕਟਰ ਨੂੰ ਇਕਾਂਤਵਾਸ (ਆਈਸੋਲੇਸ਼ਨ) ਵਿੱਚ ਰੱਖਿਆ ਗਿਆ ਸੀ ਅਤੇ ਸੰਕਰਮਣ ਦੇ ਖ਼ਤਰੇ ਨੂੰ ਘੱਟ ਤੋਂ ਘੱਟ ਕਰਨ ਲਈ ਸਾਰੇ ਲੋੜੀਂਦੇ ਸੁਰੱਖਿਆ ਉਪਾਅ ਅਪਣਾਏ ਗਏ ਸਨ।

ਸਿਹਤ ਅਧਿਕਾਰੀਆਂ ਨੇ ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਪਛਾਣ ਲਈ ਮਹਾਂਮਾਰੀ ਵਿਗਿਆਨਕ ਜਾਂਚ ਸ਼ੁਰੂ ਕਰ ਦਿੱਤੀ ਹੈ। ਸੰਭਾਵਿਤ ਸੰਪਰਕ ਵਾਲੇ ਵਿਅਕਤੀਆਂ ਨੂੰ 21 ਦਿਨਾਂ ਤੱਕ ਨਿਗਰਾਨੀ ਹੇਠ ਰਹਿਣ ਅਤੇ ਸਵੈ-ਇਕਾਂਤਵਾਸ ਕਰਨ ਲਈ ਕਿਹਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਮਈ ਮਹੀਨੇ ਤੋਂ ਡੀ.ਆਰ.ਸੀ. ਦੇ ਉੱਤਰ-ਪੂਰਬੀ ਇਤੁਰੀ ਸੂਬੇ ਵਿੱਚ ਇਬੋਲਾ ਦਾ ਗੰਭੀਰ ਪ੍ਰਕੋਪ ਫੈਲਿਆ ਹੋਇਆ ਹੈ। ਹੁਣ ਤੱਕ 260 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇੱਕ ਹਜ਼ਾਰ ਤੋਂ ਵੱਧ ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋਏ ਹਨ। ਗੁਆਂਢੀ ਦੇਸ਼ ਯੂਗਾਂਡਾ ਵਿੱਚ ਵੀ ਇਸ ਦੇ ਮਾਮਲੇ ਦਰਜ ਕੀਤੇ ਗਏ ਹਨ।

17 ਮਈ ਨੂੰ ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਪ੍ਰਕੋਪ ਨੂੰ &ldquoਅੰਤਰਰਾਸ਼ਟਰੀ ਚਿੰਤਾ ਦੀ ਜਨਤਕ ਸਿਹਤ ਐਮਰਜੈਂਸੀ&rdquo ਘੋਸ਼ਿਤ ਕੀਤਾ ਸੀ।

ਮਾਹਿਰਾਂ ਅਨੁਸਾਰ ਮੌਜੂਦਾ ਪ੍ਰਕੋਪ &lsquoਬੁੰਡੀਬੁਗਿਓ&rsquo (Bundibugyo) ਕਿਸਮ ਦੇ ਇਬੋਲਾ ਵਾਇਰਸ ਕਾਰਨ ਫੈਲ ਰਿਹਾ ਹੈ। ਇਹ ਪਹਿਲਾਂ ਡੀ.ਆਰ.ਸੀ. ਵਿੱਚ ਆਉਣ ਵਾਲੇ &lsquoਇਬੋਲਾ ਜ਼ੈਰੇ&rsquo ਪ੍ਰਕਾਰ ਤੋਂ ਵੱਖਰਾ ਹੈ ਅਤੇ ਇਸ ਲਈ ਹਾਲੇ ਤੱਕ ਕੋਈ ਪ੍ਰਮਾਣਿਤ ਵੈਕਸੀਨ ਜਾਂ ਖਾਸ ਇਲਾਜ ਉਪਲਬਧ ਨਹੀਂ ਹੈ।