ਪਹਾੜ ਤੋਂ ਕਾਰ ਡਿੱਗਣ ਕਾਰਣ ਤਿੰਨ ਨੌਜੁਆਨ ਪੰਜਾਬੀਆਂ ਦੀ ਮੌਤ

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) ਕੈਲੀਫੋਰਨੀਆ ਵਸਦੇ ਪੰਜਾਬੀ ਭਾਈਚਾਰੇ ਨੂੰ ਅਚੰਭੇ ਵਾਲੀ ਦੁਰਘਟਨਾ ਨੇ ਸੋਗ ਚ ਪਾ ਦਿੱਤਾ ਜਿਸ ਦੌਰਾਨ ਤਿੰਨ ਨੌਜੁਆਨ ਜੋ ਆਪਿਸ ਚ ਰਿਸ਼ਤੇਦਾਰ ਵੀ ਸਨ, ਜਿਨਾਂ ਦੀ ਕਾਰ ਜੋ ਹਾਈਵੇਅ 9 ਜੋ ਸੈਰਾਟੋਗਾ ਏਰੀਏ ਵਿੱਚ ਪਹਾੜੀ ਤੇ ਪੈਂਦਾ ਹੈ ਤੋਂ ਬੇਕਾਬੂ ਹੋ ਕੇ ਥੱਲੇ ਕਰੀਬ 400 ਫੁੱਟ ਖੱਡ ਚ ਡਿਗਣ ਕਰਕੇ ਤਿੰਨਾਂ ਦੀ ਹੀ ਮੌਤ ਹੋ ਗਈ। ਇਹ ਪਹਾੜੀ ਹਾਈਵੇਅ 9 ਐਨਾ ਪੇਚੀਦਾ ਹੈ ਕਿ ਇਥੇ ਇੱਕ ਕਾਬਿਲ ਡਰਾਈਵਰ ਲਈ ਵੀ ਗੱਡੀ ਚਲਾਉਣੀ ਔਖੀ ਹੈ। ਇਨਾਂ ਮਾਰੇ ਗਏ ਤਿਨਾਂ ਨੌਜੁਆਨਾਂ ਦੇ ਨਾਂ ਜਿਨਾਂ ਚ ਰਣਬੀਰ ਸਿੰਘ 20 ਸਾਲਾ ਯੂਬਾ ਸਿਟੀ ਤੋਂ, ਅਜੇਸ਼ ਸਿੰਘ ਸੈਣੀ 27 ਸਾਲਾ ਓਰੀਗਨ ਤੋਂ ਸੀ ਜੋ ਕਿ ਪਿਛਲੇ ਪਿੰਡ ਭੋਗਪੁਰ ਤੋਂ ਸੀ ਤੇ ਜੋ ਪੰਜਾਬੀ ਭਾਈਚਾਰੇ ਚ ਪਹਿਚਾਣ ਰੱਖਣ ਵਾਲੇ ਸਤਨਾਮ ਸਿੰਘ ਤਾਤਲਾ ਦਾ ਭਾਣਜਾ ਸੀ, ਮਨਜੋਤ ਧਾਲੀਵਾਲ 17 ਸਾਲਾ ਸੈਨਹੋਜੇ ਤੋਂ ਸੀ ਜੋ ਕਿ ਬੀ ਐਮ ਡਬਲਯੂ ਵਿੱਚ ਸਵਾਰ ਸੀ। ਪਤਾ ਲੱਗਿਆ ਕਿ ਇਹ ਕੁਝ ਨੌਜੁਆਨ ਇਕ ਵਿਆਹ ਤੋਂ ਪਹਿਲਾਂ ਅਖੰਡਪਾਠ ਦੇ ਭੋਗ ਤੋਂ ਬਾਅਦ ਦੋ ਕਾਰਾਂ ਚ ਘੁੰਮਣ ਲਈ ਨਿਕਲੇ ਸੀ ਤੇ ਅਗੇ ਜਾਂਦੀ ਕਾਰ ਖੱਡ ਚ ਜਾ ਡਿੱਗੀ ਤੇ ਪਿਛਲੀ ਕਾਰ ਚ ਸਵਾਰ ਬਾਕੀ ਨੌਜੁਆਨ ਬਚ ਗਏ। ਖੱਡ ਚੋਂ ਕਾਰ ਨੂੰ ਕੱਢਣ ਵਾਲੀ ਟੋਅ ਟਰੱਕ ਕੰਪਨੀ ਨੇ ਦੱਸਿਆ ਕਿ ਮੌਕੇ ਦਾ ਸੀਨ
ਬੜਾ ਭਿਆਨਕ ਸੀ ਤੇ ਇਸ ਜਗ੍ਹਾ ਤੇ ਪੁਲੀਸ ਨੂੰ ਪਹੁੰਚਣ ਲਈ ਵੀ ਕਰੀਬ ਅੱਧਾ ਘੰਟਾ ਲੱਗਾ।