ਭਾਰਤੀ ਮੂਲ ਦੇ ਅਪਰਣਾ ਰਾਜ ਨੇ ਪ੍ਰਾਇਮਰੀ ਕੌਂਸਲ ਚੋਣ ਜਿੱਤੀ
_26Jun26072205AM.jfif)
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੇ ਅਪਰਣਾ ਰਾਜ ਵਾਸ਼ਿੰਗਟਨ, ਡੀ.ਸੀ. ਵਿੱਚ ਵਾਰਡ 1 ਕੌਂਸਲ ਸੀਟ ਲਈ ਡੈਮੋਕ੍ਰੇਟਿਕ ਉਮੀਦਵਾਰ ਵਜੋਂ ਪ੍ਰਾਇਮਰੀ ਚੋਣ ਜਿੱਤ ਗਏ ਹਨ। ਉਸ ਨੇ ਚਾਰ ਹੋਰ ਉਮੀਦਵਾਰਾਂ ਨੂੰ ਹਰਾਇਆ। ਉਹ ਨਵੰਬਰ ਵਿੱਚ ਡੈਮੋਕ੍ਰੇਟਿਕ ਉਮੀਦਵਾਰ ਵਜੋਂ ਚੋਣ ਲੜਣਗੇ। ਨਤੀਜੇ ਤੋਂ ਬਾਅਦ, ਰਾਜ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸਮਰਥਕਾਂ ਦਾ ਧੰਨਵਾਦ ਕੀਤਾ। ਉਸ ਨੇ ਲਿਖਿਆ ਵਾਰਡ 1 ਡੀ.ਸੀ. ਕੌਂਸਲ ਸੀਟ ਲਈ ਅਧਿਕਾਰਤ ਤੌਰ &lsquoਤੇ ਤੁਹਾਡਾ ਡੈਮੋਕ੍ਰੇਟਿਕ ਉਮੀਦਵਾਰ ਹੋਣਾ ਇੱਕ ਸਨਮਾਨ ਦੀ ਗੱਲ ਹੈ ,ਇਹ ਜਿੱਤ ਸਾਡੇ ਸਾਰਿਆਂ ਦੀ ਹੈ। ਉਸ ਦੀਆਂ ਤਰਜੀਹਾਂ ਵਿੱਚ ਸਥਿਰ ਰਿਹਾਇਸ਼, ਚੰਗੇ ਪਬਲਿਕ ਸਕੂਲ, ਸਰਕਾਰੀ ਨੌਕਰੀਆਂ ਅਤੇ ਮਜ਼ਬੂਤ ਜਨਤਕ ਆਵਾਜਾਈ ਸ਼ਾਮਲ ਹਨ। ਉਸ ਨੂੰ ਸ਼ਹਿਰ ਦੀਆਂ ਮਜ਼ਦੂਰ ਯੂਨੀਅਨਾਂ ਅਤੇ ਪ੍ਰਗਤੀਸ਼ੀਲ ਸੰਗਠਨਾਂ ਤੋਂ ਸਮਰਥਨ ਮਿਲਿਆ।