ਰੋਮ ਪੁਲਿਸ ਵਲੋਂ ਤਿੰਨ ਪਰਿਵਾਰਕ ਮੈਂਬਰਾਂ ਦੇ ਕਤਲ ਵਿੱਚ ਨਾਮਜ਼ਦ ਬੰਗਲਾਦੇਸ਼ੀ ਮੂਲ ਦੇ ਸ਼ਹਾਦਤ ਹੁਸੈਨ ਦੀ ਭਾਲ ਜਾਰੀ, ਪੁਲਿਸ ਵੱਲੋਂ ਇਸ ਵਿਅਕਤੀ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਇੱਕ ਫੋਨ ਨੰਬਰ ਕੀਤਾ ਜਾਰੀ

 ਰੋਮ ਇਟਲੀ 27 ਜੂਨ (ਗੁਰਸ਼ਰਨ ਸਿੰਘ ਸੋਨੀ) ਬੀਤੇ ਕੱਲ ਰਾਜਧਾਨੀ ਰੋਮ ਦੇ ਕਾਜਾਲੋਤੀ ਇਲਾਕੇ ਵਿੱਚ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਹੱਤਿਆ ਹੋਈ ਸੀ ਜਿਸ ਦੇ ਮੱਦੇਨਜ਼ਰ ਮੌਕੇ ਤੇ ਪਹੁੰਚੀ ਪੁਲਿਸ ਵਲੋ ਜਾਂਚ ਪੜਤਾਲ ਉਪਰੰਤ ਪੁਲਿਸ ਨੇ ਕੱਲ੍ਹ ਰਾਤ ਰੋਮ ਵਿੱਚ ਇੱਕ ਪਿਤਾ, ਮਾਂ ਅਤੇ 8 ਸਾਲ ਦੀ ਧੀ ਦੀ ਹੱਤਿਆ ਦੇ ਸ਼ੱਕੀ ਵਿਅਕਤੀ ਦੀ ਫੋਟੋ ਅਤੇ ਨਿੱਜੀ ਵੇਰਵੇ ਜਾਰੀ ਕੀਤੇ ਹਨ। "ਰੋਮ ਪ੍ਰੌਸੀਕਿਊਟਰ ਦਫ਼ਤਰ ਦੇ ਨਿਰਦੇਸ਼ਾਂ ਅਨੁਸਾਰ, ਜੋ ਕਿ ਤੀਹਰੇ ਕਤਲ ਦੀ ਮੋਬਾਈਲ ਸਕੁਐਡ ਦੀ ਟੀਮ ਜਾਂਚ ਦਾ ਤਾਲਮੇਲ ਕਰ ਰਹੀ ਹੈ । ਪੁਲਿਸ ਨੇ ਕਿਹਾ, "ਕਥਿਤ ਦੋਸ਼ੀ, ਜਿਸਦੀ ਪਛਾਣ ਸ਼ਹਾਦਤ ਹੁਸੈਨ ਵਜੋਂ ਹੋਈ ਹੈ, ਜਿਸ ਦਾ ਜਨਮ 10 ਮਈ, 1983 ਨੂੰ ਬੰਗਲਾਦੇਸ਼ ਵਿੱਚ ਹੋਇਆ ਸੀ । ਤੇ ਪੁਲਿਸ ਵਲੋ ਇਸ ਵਿਅਕਤੀ ਦੀ ਭਾਲ ਪ੍ਰੈਸ ਤੇ ਸ਼ੋਸ਼ਲ ਮੀਡੀਆ ਦੀ ਮਦਦ ਰਾਹੀਂ ਉਸ ਦੀ ਤਸਵੀਰ ਜਾਰੀ ਕਰ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਵਿਸ਼ੇਸ਼ ਤੌਰ ਇੱਕ ਅਧਿਕਾਰਤ ਫੋਨ ਮੋਬਾਈਲ ਨੰਬਰ 3346903295 ਜਾਰੀ ਕੀਤਾ ਗਿਆ ਹੈ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੋ ਵੀ ਇਸ ਵਿਅਕਤੀ ਦੀ ਪਛਾਣ ਪੁਲਿਸ ਨਾਲ ਸਾਂਝੀ ਕਰੇਗਾ ਉਸ ਦੀ ਪਛਾਣ ਪਤੇ ਨੂੰ ਗੁਪਤ ਰੱਖਿਆ ਜਾਵੇਗਾ। ਦੱਸਣਯੋਗ ਹੈ ਕਿ ਜਦੋਂ ਪੁਲਿਸ ਵੱਲੋਂ ਪ੍ਰੈੱਸ ਮੀਡੀਆ ਨੂੰ ਜਾਣਕਾਰੀ ਦਿੱਤੀ ਉਸ ਸਮੇਂ ਤੋ ਹੀ ਇਸ ਵਿਅਕਤੀ ਦੀ ਭਾਲ ਲਈ ਸੋਸ਼ਲ ਮੀਡੀਆ ਤੇ ਸਰਚ ਮੁਹਿੰਮ ਹੋ ਤੇਜ਼ ਹੋ ਚੁੱਕੀ ਹੈ । ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਇਹ ਵਿਅਕਤੀ ਪੁਲਿਸ ਦੇ ਹੱਥ ਲੱਗ ਜਾਵੇਗਾ । ਜਿਕਰਯੋਗ ਹੈ ਕਿ ਖਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਮ੍ਰਿਤਕ ਪਰਿਵਾਰ ਦੇ ਵਾਰੇ ਕੋਈ ਜਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਤੇ ਪੁਲਿਸ ਬਹੁਤ ਹੀ ਬਰੀਕੀ ਨਾਲ ਜਾਂਚ ਪੜਤਾਲ ਕਰ ਰਹੀ ਹੈ ਕੇ ਇਸ ਦੋਸ਼ੀ ਦੀ ਭਾਲ ਕਰ ਰਹੀ ਹੈ ਤਾਂ ਜੋ ਘਟਨਾ ਦੇ ਕਾਰਨਾਂ ਦਾ ਖੁਲਾਸਾ ਹੋ ਸਕੇ ।