ਸਕਾਟਲੈਂਡ ਦੇ ਏਅਰਸ਼ਾਇਰ ਵਿੱਚ ਲਾਰੀ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਵਿੱਚ ਭਾਰਤੀ ਲੜਕੇ ਦੀ ਮੌਤ

 It looks like this message is in Punjabi
ਗਲਾਸਗੋ,(ਹਰਜੀਤ ਸਿੰਘ ਦੁਸਾਂਝ ਪੁਆਦੜਾ) - ਸਕਾਟਲੈਂਡ ਦੇ ਸਾਊਥ ਏਰਸ਼ਾਇਰ ਵਿੱਚ ਮੋਟਰਸਾਈਕਲ ਅਤੇ ਲਾਰੀ ਵਿਚਾਲੇ ਹੋਏ ਭਿਆਨਕ ਸੜਕ ਹਾਦਸੇ ਵਿੱਚ 35 ਸਾਲਾ ਭਾਰਤੀ ਮੋਟਰਸਾਈਕਲ ਸਵਾਰ ਲੜਕੇ ਸ਼ਾਨ ਕੁਮਾਰ ਦੀ ਮੌਕੇ &rsquoਤੇ ਹੀ ਮੌਤ ਹੋ ਗਈ। ਇਹ ਹਾਦਸਾ ਸ਼ੁੱਕਰਵਾਰ ਸਵੇਰੇ ਕਰੀਬ 9 ਵਜੇ ਬੀ730 ਸੜਕ &rsquoਤੇ ਏ719 ਜੰਕਸ਼ਨ ਨੇੜੇ ਵਾਪਰਿਆ। ਲਾਰੀ ਸ਼ਾਨ ਕੁਮਾਰ ਦੇ ਸਿਰ ਉੱਪਰੋਂ ਲੰਘ ਗਈ ਅਤੇ ਉਹ ਬੁਰੀ ਤਰਾਂ ਕੁਚਲਿਆ ਗਿਆ। ਐਮਰਜੈਂਸੀ ਸੇਵਾਵਾਂ ਵੱਲੋਂ ਮੌਕੇ &rsquoਤੇ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਹਾਦਸੇ ਵਿੱਚ ਕਿਸੇ ਹੋਰ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਸ਼ਾਨ ਕੁਮਾਰ ਕੁਮਾਰ ਮੁੰਬਈ ਦਾ ਰਹਿਣ ਵਾਲਾ ਸੀ ਅਤੇ ਬੀਤੇ 17 ਜੂਨ ਨੂੰ ਹੀ ਉਸ ਦਾ ਗਲਾਸਗੋ ਵਿੱਚ ਵਿਆਹ ਹੋਇਆ ਸੀ।
       ਹਾਦਸੇ ਦੀ ਜਾਂਚ ਕਰ ਰਹੇ ਸਰਜੈਂਟ ਗੋਰਡਨ ਸਟੀਵਰਟ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਅਤੇ ਦੋਸਤਾਂ ਨਾਲ ਪੁਲਿਸ ਦੀਆਂ ਹਮਦਰਦੀਆਂ ਹਨ। ਉਨ੍ਹਾਂ ਨੇ ਇਸ ਹਾਦਸੇ ਨੂੰ ਦੇਖਣ ਵਾਲੇ ਗਵਾਹਾਂ ਜਾਂ ਡੈਸ਼ਕੈਮ ਫੁਟੇਜ ਰੱਖਣ ਵਾਲੇ ਡਰਾਈਵਰਾਂ ਨੂੰ ਅੱਗੇ ਆ ਕੇ ਪੁਲਿਸ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਜਾਣਕਾਰੀ ਦੇਣ ਵਾਲੇ ਲੋਕਾਂ ਨੂੰ ਸਕਾਟਲੈਂਡ ਪੁਲਿਸ ਦੇ ਨੰਬਰ 101 &rsquoਤੇ ਸੰਪਰਕ ਕਰਕੇ 26 ਜੂਨ 2026 ਦੇ ਰੈਫਰੈਂਸ ਨੰਬਰ 0850 ਦਾ ਹਵਾਲਾ ਦੇਣ ਲਈ ਕਿਹਾ ਗਿਆ ਹੈ।
ਤਸਵੀਰ : ਮ੍ਰਿਤਕ ਸ਼ਾਨ ਕੁਮਾਰ ਦੀ ਪੁਰਾਣੀ ਤਸਵੀਰ