ਲੈਕਚਰਾਰਾਂ ਦੀ ਭਰਤੀ ’ਚ ਰਾਖਵਾਂਕਰਨ ਨਾ ਹੋਣ ਦਾ ਐਸ ਸੀ ਕਮਿਸ਼ਨ ਵੱਲੋਂ ਨੋਟਿਸ
_30Jun26101654AM.jfif)
ਸਿੱਖਿਆ ਵਿਭਾਗ ਨੇ ਲੈਕਚਰਾਰਾਂ ਦੀਆਂ 71 ਅਸਾਮੀਆਂ ਵਿੱਚ ਐੱਸ ਸੀ ਅਤੇ ਬੀ ਸੀ ਵਰਗ ਲਈ ਕੋਈ ਅਸਾਮੀ ਰਾਖਵੀਂ ਨਹੀਂ ਰੱਖੀ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ (ਐੱਸ ਸੀ ਕਮਿਸ਼ਨ) ਨੇ ਲੈਕਚਰਾਰਾਂ ਦੀ ਭਰਤੀ ਵਿੱਚ ਰਾਖਵਾਂਕਰਨ ਨੀਤੀ ਦੀ ਅਣਦੇਖੀ ਕਰਨ ਦਾ ਨੋਟਿਸ ਲਿਆ ਹੈ। ਇਸ ਦੇ ਨਾਲ ਹੀ ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਸਕੱਤਰ ਨੂੰ 3 ਜੁਲਾਈ ਨੂੰ ਐੱਸ ਸੀ ਕਮਿਸ਼ਨ ਮੂਹਰੇ ਪੇਸ਼ ਹੋਣ ਲਈ ਤਲਬ ਕੀਤਾ ਗਿਆ ਹੈ।