ਇਟਲੀ ਵਿੱਚ ਪੰਜਾਬਣ ਲੜਕੀ ਡੇਜੀ ਹੀਰ ਨੇ ਮੈਡੀਕਲ ਡਿਪਲੋਮਾ ਵਿੱਚੋ 98 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ ਸਥਾਨ ਹਾਸਿਲ ਕਰਕੇ ਵਧਾਇਆ ਪਰਿਵਾਰ ਤੇ ਭਾਰਤੀ ਭਾਈਚਾਰੇ ਦਾ ਮਾਣ

 ਰੋਮ ਇਟਲੀ 1 ਜੁਲਾਈ (ਗੁਰਸ਼ਰਨ ਸਿੰਘ ਸੋਨੀ) ਵਿੱਦਿਆ ਵਿਚਾਰੀ ਤਾਂ ਪਰਉਪਕਾਰੀ , ਇਟਲੀ ਦੇ ਵਿੱਦਿਅਕ ਖੇਤਰ ਵਿੱਚ ਭਾਰਤੀ ਵਿਦਿਆਰਥੀਆਂ ਦੁਆਰਾ ਲਗਾਤਾਰ ਸਫਲਤਾ ਦੇ ਝੰਡੇ ਗੱਡੇ ਜਾ ਰਹੇ ਹਨ। ਇਸੇ ਪ੍ਰਕਾਰ ਪੰਜਾਬ ਦੀ ਇਕ ਹੋਰ ਹੋਣਹਾਰ ਧੀ ਡੇਜੀ ਹੀਰ ਨੇ ਇਟਲੀ ਦੇ ਮੈਡੀਕਲ ਵਿਭਾਗ ਨਾਲ਼ ਸਬੰਧਿਤ ਪੰਜ ਸਾਲਾਂ ਡਿਪਲੋਮਾ ਕਰਕੇ 100 ਚੋ 98 ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ।ਡੇਜੀ ਹੀਰ ਨੇ ਇਹ ਪੰਜ ਸਾਲਾਂ ਡਿਪਲੋਮਾ ਲੋਨੀਗੋ ਇਸ਼ਟੀਚਿਉਟ ਤੋਂ ਮੁਕੰਮਲ ਕੀਤਾ ਹੈ।ਹੁਣ ਉਹ ਯੁਨੀਵਰਸਿਟੀ ਵਿੱਚ ਦਾਖਲਾ ਲੈ ਕੇ ਆਪਣੀ ਪੜਾਈ ਵਿੱਚ ਹੋਰ ਅੱਗੇ ਵਧੇਗੀ। ਉਸ ਦੇ ਪਿਤਾ ਜਸਵੀਰ ਚੰਦ ਉਰਫ ਬੱਬੂ ਜਲੰਧਰੀਆਂ (ਪ੍ਰਸਿੱਧ ਖੇਡ ਕੁਮੈਟੇਟਰ) ਅਤੇ ਮਾਤਾ ਕੁਲਵਿੰਦਰ ਕੌਰ ਜੀ ਵਧਾਈ ਦੇ ਪਾਤਰ ਹਨ ਜਿਨਾਂ ਦੀ ਇਸ ਹੋਣਹਾਰ ਧੀ ਨੇ ਇਟਲੀ ਦੇ ਵਿੱਦਿਅਕ ਖੇਤਰ ਵਿੱਚ ਚੰਗੇ ਨੰਬਰ ਲੈ ਕੇ ਇੱਕ ਨਿਵੇਕਲੀ ਮੱਲ ਮਾਰੀ ਹੈ।ਜੋ ਕਿ ਪੂਰੇ ਭਾਰਤ ਲਈ ਮਾਣ ਵਾਲੀ ਗੱਲ ਹੈ ਜਿਕਰਯੋਗ ਹੈ ਕਿ ਇਹ ਪਰਿਵਾਰ ਹੁਸ਼ਿਆਰਪੁਰ ਜਿਲੇ ਦੇ ਪਿੰਡ ਮੁਲੜੋਆਲ ਨਾਲ਼ ਸਬੰਧਿਤ ਹੈ ਅਤੇ ਉਹ ਪਰਿਵਾਰ ਲੰਬੇ ਅਰਸੇ ਤੋਂ ਵੈਰੋਨਾ ਜਿਲ੍ਹਾ ਦੇ ਲੋਕਾਰਾ ਪਿੰਡ ਵਿੱਚ ਰਹਿ ਰਹੇ ਹਨ। ਬੱਚੀ ਇਸ ਕਾਮਯਾਬੀ ਨਾਲ ਪੂਰੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ।