ਭਾਰਤ ਵਿੱਚ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਦੀ ਜਾਨ ਨੂੰ ਖਤਰਾ-ਡੱਲੇਵਾਲ " ਖਾਲਿਸਤਾਨ ਲਈ ਨਿਸ਼ਕਾਮਨਾ ਸਹਿਤ ਯਤਨਸ਼ੀਲ ਕਾਰਕੁਨਾਂ ਦਾ ਸਮਰਥਨ "

 ਲੰਡਨ - ਭਾਈ ਸੁਰਿੰਦਰ ਸਿੰਘ ਠੀਕਰੀਵਾਲ ਲੰਬੇ ਸਮੇਂ ਤੋਂ ਅਜਾਦ ਸਿੱਖ ਰਾਜ ਖਾਲਿਸਤਾਨ ਵਾਸਤੇ ਯਤਨਸ਼ੀਲ ਹੈ । ਜਿਸ ਨੂੰ ਪੰਜਾਬ ਪੁਲਿਸ ਨੇ ਕਈ ਵਾਰ ਗਿ੍ਫਤਾਰ ਕਰਕੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਹੈ । ਭਾਰਤ ਤੋਂ ਵਾਇਆ ਜਰਮਨੀ ਅਮਰੀਕਾ  ਪੁੱਜੇ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਨੂੰ ਅਮਰੀਕਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਅਮਰੀਕਾ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਗਈ ਹੈ ਕਿ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਨੂੰ ਭਾਰਤ ਹਵਾਲੇ ਨਾ ਕੀਤਾ ਜਾਵੇ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਆਖਿਆ ਕਿ ਅਤੀਤ ਵਿੱਚ ਜਿਹਨਾਂ ਸਿੰਘਾਂ ਨੂੰ ਭਾਰਤ ਹਵਾਲੇ ਕੀਤਾ ਗਿਆ ਸੀ ਉਹਨਾਂ ਤੇ ਸਮੇਂ ਦੀਆਂ ਸਰਕਾਰ ਨੇ ਪੁਲਿਸ ਰਾਹੀਂ ਭਾਰੀ ਤਸ਼ੱਦਦ ਕਰਵਾਇਆ ਹੈ । ਕੌਮੀ ਨਾਇਕ ਭਾਈ ਦਇਆ ਸਿੰਘ ਲਾਹੌਰੀਆ, ਬੀਬੀ ਕਮਲਜੀਤ ਕੌਰ ,ਭਾਈ ਕੁਲਬੀਰ ਸਿੰਘ ਬੜਾਪਿੰਡ ਦੀਆਂ ਉਦਾਹਰਣਾਂ  ਸਭ ਦੇ ਸਾਹਮਣੇ ਹਨ । ਜਰਮਨੀ ਤੋਂ ਡਿਪੋਰਟ ਕੀਤੇ ਗਏ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤਿੰਨ ਦਹਾਕਿਆਂ ਤੋਂ ਜੇਲ੍ਹਾਂ  ਵਿੱਚ ਹਨ । ਭਾਰਤ ਸਰਕਾਰ ਦੀਆਂ ਏਜੰਸੀਆਂ ਦਮਨਕਾਰੀ ਨੀਤੀ ਤਹਿਤ ਸਿੱਖਾਂ ਨੂੰ ਜ਼ੁਲਮ ਦਾ ਸ਼ਿਕਾਰ  ਬਣਾ ਰਹੀਆਂ ਹਨ। ਵਿਦੇਸ਼ਾਂ ਵਿੱਚ ਖਾਲਿਸਤਾਨ ਦੀ ਬੁਲੰਦ ਹੋ ਰਹੀ ਅਵਾਜ ਅਤੇ ਯਤਨਸ਼ੀਲਤਾ ਨੂੰ ਰੋਕਣ ਵਾਸਤੇ ਸਰਕਾਰੀ ਏਜੰਸੀਆਂ ਅਤੇ ਇਹਨਾਂ ਦੇ ਫੀਲੇ ਸਰਗਰਮ ਹਨ । ਭਾਈ ਸੁਰਿੰਦਰ ਸਿੰਘ ਦਾ ਨਾਮ ਪੰਜਾਬ ਪੁਲਸ ਵੱਲੋਂ ਤਿਆਰ ਕੀਤੀਆਂ ਗਈਆਂ ਝੂਠੀਆਂ ਰਿਪੋਰਟਾਂ ਵਿੱਚ ਦਰਜ ਕਰਨਾ ਬੇਤੁਕੀ ਗੱਲ ਹੈ ।  ਪਤਾ ਲੱਗਾ ਹਿ ਕਿ ਅਮਰੀਕੀ ਅਧਿਕਾਰੀਆਂ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਪਹਿਲਾਂ ਭਾਈ ਸੁਰਿੰਦਰ ਸਿੰਘ ਠੀਕਰੀਵਾਲਾ ਨੇ ਅਮਰੀਕਾ ਵਿੱਚ ਰਾਜਨੀਤਿਕ ਸ਼ਰਨ ਲਈ ਅਰਜ਼ੀ ਦਿੱਤੀ ਹੋਈ ਸੀ, ਜੋ ਇਸ ਵੇਲੇ ਵਿਚਾਰ ਅਧੀਨ ਦੱਸੀ ਜਾ ਰਹੀ ਹੈ ਜਿਸ ਦੀ ਤਰੀਕ 9 ਜੁਲਾਈ 2026 ਹੈ। ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਆਖਿਆ ਗਿਆ ਕਿ ਉਹ ਇੱਕ  ਕੌਮੀ ਅਜਾਦੀ ਪਸੰਦ ਸਿੱਖ ਕਾਰਕੁਨ   ਹੋਣ ਦੀ ਹੈਸੀਅਤ ਵਾਲੇ ,ਨਿਸ਼ਕਾਮਨਾ ਅਤੇ ਇਮਾਨਦਾਰੀ ਨਾਲ ਕਾਰਜਸ਼ੀਲ  ਹਰੇਕ ਖਾਲਿਸਤਾਨੀ ਵਿਆਕਤੀ ਅਤੇ  ਖਾਲਿਸਤਾਨੀ ਜਥੇਬੰਦੀ ਦੇ ਹਮਇਤੀ ਹਨ । ਭਾਵੇਂ ਕਿਸੇ ਨਾਲ ਕੁੱਝ ਸਿਧਾਂਤਕ ਅਤੇ ਕਾਰਜਸ਼ੀਲਤਾ ਦੇ ਯਤਨਾਂ ਵਿੱਚ  ਵਖਰੇਵਾਂ ਹੋਵੇ । ਜੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਥੇਦਾਰ ਦਮਦਮੀ ਟਕਸਾਲ ਵਲੋਂ ਅਰੰਭੇ ਹੋਏ ਹੱਕ,ਸੱਚ, ਇਨਸਾਫ ਅਤੇ ਧਰਮ ਤੇ ਅਧਾਰਿਤ ਖਾਲਿਸਤਾਨ ਦੇ ਸੰਘਰਸ਼ ਨੂੰ ਆਪਣੇ ਨਿੱਜੀ ਮੁਫਾਦਾਂ ਦੀ ਪੂਰਤੀ ਵਾਸਤੇ ਵਰਤਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਸਥਾਈ ਕਾਮਯਾਬੀ ਨਹੀਂ ਪ੍ਰਾਪਤ ਹੋ ਸਕੇਗੀ , ਨਾ ਹੀ ਉਸਦੇ ਲੋਕ ਸੁਖੀਏ -ਪ੍ਰਲੋਕ ਸੁਹੇਲੇ ਹੋਣਗੇ  । 

ਸਾਡਾ ਕੌਮੀ ਦੁਸ਼ਮਣ ਫਿਰਕਾਪ੍ਰਸਤ  ਹਿੰਦੂਤਵੀ ਲਾਬੀ ਸਿੱਖਾਂ ਸਮੇਤ ਭਾਰਤ ਦੀਆਂ ਘੱਟ ਗਿਣਤੀ ਕੌਮਾਂ ਨੂੰ ਗੁਲਾਮ ਅਤੇ ਦੁਬੇਲ ਬਣਾ ਕੇ ਰੱਖਣ ਵਾਸਤੇ ਸਦਾ ਹੀ ਇੱਕ ਮੱਤ ਰਿਹਾ ਹੈ ।