ਟੇਲਰ ਸਵਿਫਟ ਤੇ ਟ੍ਰੈਵਿਸ ਕੇਲਸੀ ਦੇ ਵਿਆਹ ਦੀਆਂ ਚਰਚਾਵਾਂ ਤੇਜ਼

ਨਿਊ ਯੌਰਕ : ਅਮਰੀਕੀ ਪੌਪ ਸਟਾਰ ਟੇਲਰ ਸਵਿਫਟ ਅਤੇ ਐਨਐਫਐਲ ਖਿਡਾਰੀ ਟ੍ਰੈਵਿਸ ਕੇਲਸੀ ਦੇ ਵਿਆਹ ਨੂੰ ਲੈ ਕੇ ਚਰਚਾਵਾਂ ਇੱਕ ਵਾਰ ਫਿਰ ਤੇਜ਼ ਹੋ ਗਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਨਿਊ ਯੌਰਕ ਦੇ ਮੈਡਿਸਨ ਸਕਵੇਅਰ ਗਾਰਡਨ ਵਿੱਚ ਇਸ ਹਫ਼ਤੇ ਵਿਆਹ ਨਾਲ ਸਬੰਧਤ ਸਮਾਗਮ ਕਰਵਾਏ ਜਾਣ ਦੀ ਯੋਜਨਾ ਹੈ। ਰਿਪੋਰਟਾਂ ਅਨੁਸਾਰ ਵੀਰਵਾਰ ਸ਼ਾਮ ਨੂੰ ਕਰੀਬ 100 ਮਹਿਮਾਨਾਂ ਦੀ ਮੌਜੂਦਗੀ ਵਿੱਚ ਇੱਕ ਰਿਹਰਸਲ ਸਮਾਗਮ ਹੋ ਸਕਦਾ ਹੈ, ਜਦਕਿ ਸ਼ੁੱਕਰਵਾਰ ਨੂੰ ਕਰੀਬ 1,000 ਮਹਿਮਾਨਾਂ ਨਾਲ ਇੱਕ ਵੱਡਾ ਵਿਆਹ ਸਮਾਰੋਹ ਅਤੇ ਕਾਕਟੇਲ ਪਾਰਟੀ ਆਯੋਜਿਤ ਕੀਤੇ ਜਾਣ ਦੀ ਉਮੀਦ ਹੈ। ਟੇਲਰ ਸਵਿਫਟ ਅਤੇ ਟ੍ਰੈਵਿਸ ਕੇਲਸੀ ਨੇ 2023 ਵਿੱਚ ਇੱਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ ਅਤੇ ਅਗਸਤ ਵਿੱਚ ਆਪਣੀ ਮੰਗਣੀ ਦਾ ਐਲਾਨ ਕੀਤਾ ਸੀ। ਹਾਲਾਂਕਿ, ਵਿਆਹ ਦੀ ਤਾਰੀਖ ਅਤੇ ਸਮਾਗਮ ਬਾਰੇ ਦੋਵਾਂ ਵੱਲੋਂ ਅਜੇ ਤੱਕ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ।