ਕੇਜਰੀਵਾਲ ਨੇ ਕਿਹਾ ਸੀ ਗੈਰਕਾਨੂੰਨੀ ਰੇਤ ਖਨਨ ਦਾ ਪੈਸਾ "ਉੱਪਰ ਤੱਕ" ਜਾਂਦਾ ਹੈ ਹੁਣ ਦੱਸਣ ਉਹ ਪੈਸਾ ਕਿਸ-ਕਿਸ ਤੱਕ ਪਹੁੰਚ ਰਿਹਾ ਹੈ? – ਪ੍ਰੋ. ਸਰਚਾਂਦ ਸਿੰਘ ਖਿਆਲਾ।

 ਜੇ ₹20,000 ਕਰੋੜ ਆਉਣੇ ਸਨ ਤਾਂ ਪੰਜਾਬ ਦੇ ਖ਼ਜ਼ਾਨੇ ਵਿੱਚ ₹350 ਕਰੋੜ ਵੀ ਕਿਉਂ ਨਹੀਂ ਆਏ? &ndash ਪ੍ਰੋ. ਸਰਚਾਂਦ ਸਿੰਘ ਖਿਆਲਾ।
51 ਮਹੀਨਿਆਂ ਤੋਂ ਹਰ ਯੋਗ ਮਹਿਲਾ ਦੇ ₹51,000 ਬਕਾਇਆ 89 ਲੱਖ ਤੋਂ ਵੱਧ ਮਹਿਲਾਵਾਂ ਅੱਜ ਵੀ ਕੇਜਰੀਵਾਲ ਦੀ 'ਤੀਜੀ ਗਾਰੰਟੀ' ਤੋਂ ਵਾਂਝੀਆਂ।
ਅਮ੍ਰਿਤਸਰ , 3 ਜੁਲਾਈ:
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਗੈਰਕਾਨੂੰਨੀ ਰੇਤ ਖਨਨ ਨੂੰ ਕਾਂਗਰਸ ਸਰਕਾਰ ਦਾ ਸਭ ਤੋਂ ਵੱਡਾ ਘਪਲਾ ਦੱਸਦੇ ਸਨ ਅਤੇ ਦਾਅਵਾ ਕਰਦੇ ਸਨ ਕਿ ਰੇਤ ਖਨਨ ਤੋਂ ਪੰਜਾਬ ਨੂੰ ₹20,000 ਕਰੋੜ ਦੀ ਆਮਦਨ ਹੋਣੀ ਸੀ, ਜੋ ਇਸ ਦੀ ਕਮਾਈ "ਉੱਪਰ ਤੱਕ" ਪਹੁੰਚਦੀ ਹੈ। ਅੱਜ ਪੰਜਾਬ ਦੀ ਜਨਤਾ ਕੇਜਰੀਵਾਲ ਤੋਂ ਉਹੀ ਸਵਾਲ ਪੁੱਛ ਰਹੀ ਹੈ ਕਿ ਰੇਤ ਖਨਨ ਤੋਂ ਅੱਜ ਪੰਜਾਬ ਦੇ ਖ਼ਜ਼ਾਨੇ ਵਿੱਚ ₹350 ਕਰੋੜ ਆਇਆ ਮੰਨ ਵੀ ਲਿਆ ਜਾਵੇ ਤਾਂ ਵੀ ਹੁਣ ਬਾਕੀ ₹19,650 ਕਰੋੜ ਦਾ ਹਿਸਾਬ ਕੌਣ ਦੇਵੇਗਾ? ਉਹ ਪੈਸਾ ਕਿਸ-ਕਿਸ ਤੱਕ ਪਹੁੰਚ ਰਿਹਾ ਹੈ?
ਪ੍ਰੋ. ਖਿਆਲਾ ਨੇ ਕਿਹਾ ਕਿ 21 ਨਵੰਬਰ 2021 ਨੂੰ ਮੋਗਾ ਵਿੱਚ "ਕੇਜਰੀਵਾਲ ਦੀ ਤੀਜੀ ਗਾਰੰਟੀ" ਦਾ ਐਲਾਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ 18 ਸਾਲ ਤੋਂ ਵੱਧ ਉਮਰ ਦੀ ਹਰ ਮਹਿਲਾ ਨੂੰ ₹1,000 ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਖੁਦ ਕਿਹਾ ਸੀ ਕਿ ਇਸ ਯੋਜਨਾ ਲਈ ਲੋੜੀਂਦਾ ਧਨ ਗੈਰਕਾਨੂੰਨੀ ਰੇਤ ਖਨਨ ਨੂੰ ਰੋਕ ਕੇ ਇਕੱਠਾ ਕੀਤਾ ਜਾਵੇਗਾ। ਪਰ ਸਰਕਾਰ ਬਣੇ 51 ਮਹੀਨੇ ਬੀਤ ਜਾਣ ਦੇ ਬਾਵਜੂਦ ਨਾ ਤਾਂ ਮਹਿਲਾਵਾਂ ਨੂੰ ਉਨ੍ਹਾਂ ਦਾ ਵਾਅਦਾ ਕੀਤਾ ਗਿਆ ਹੱਕ ਮਿਲਿਆ ਅਤੇ ਨਾ ਹੀ ਕੇਜਰੀਵਾਲ ਦਾ ਦਾਅਵਾ ਹਕੀਕਤ ਵਿੱਚ ਬਦਲਿਆ।
ਪ੍ਰੋ. ਖਿਆਲਾ ਨੇ ਆਮ ਆਦਮੀ ਪਾਰਟੀ &rsquoਤੇ ਪੰਜਾਬ ਦੀਆਂ ਮਹਿਲਾਵਾਂ ਨਾਲ ਦੋਹਰਾ ਵਿਸ਼ਵਾਸਘਾਤ ਦਾ ਇਲਜਾਮ ਲਾਉਦਿਆਂ ਕਿਹਾ ਕਿ ਇੱਕ ਪਾਸੇ ਹਰ ਯੋਗ ਮਹਿਲਾ ਨੂੰ ₹1,000 ਪ੍ਰਤੀ ਮਹੀਨਾ ਦੇਣ ਦੀ ਗਾਰੰਟੀ ਦਿੱਤੀ ਗਈ, ਦੂਜੇ ਪਾਸੇ ਸੱਤਾ ਵਿੱਚ ਆਉਣ ਤੋਂ ਬਾਅਦ ਸ਼ਰਤਾਂ ਅਤੇ ਪਾਬੰਦੀਆਂ ਲਗਾ ਕੇ ਮੂਲ ਵਾਅਦੇ ਨੂੰ ਹੀ ਬਦਲ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਗਾਰੰਟੀ ਪੰਜਾਬ ਦੀਆਂ ਲਗਭਗ 1.25 ਕਰੋੜ 18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਲਈ ਸੀ, ਪਰ ਸਰਕਾਰ ਖੁਦ ਦਾਅਵਾ ਕਰ ਰਹੀ ਹੈ ਕਿ ਕੇਵਲ 36 ਲੱਖ ਮਹਿਲਾਵਾਂ ਨੂੰ ਹੀ ਯੋਜਨਾ ਦਾ ਲਾਭ ਮਿਲਿਆ ਹੈ। ਇਸਦਾ ਸਿੱਧਾ ਅਰਥ ਹੈ ਕਿ 89 ਲੱਖ ਤੋਂ ਵੱਧ ਮਹਿਲਾਵਾਂ ਅੱਜ ਵੀ ਕੇਜਰੀਵਾਲ ਦੀ ਗਾਰੰਟੀ ਤੋਂ ਵਾਂਝੀਆਂ ਹਨ। ਸਰਕਾਰ ਬਣਨ ਤੋਂ ਬਾਅਦ ਦੇ 51 ਮਹੀਨਿਆਂ ਦਾ ਹਿਸਾਬ ਲਗਾਇਆ ਜਾਵੇ ਤਾਂ ਹਰ ਯੋਗ ਮਹਿਲਾ ਦੇ ₹51,000 ਬਕਾਇਆ ਬਣਦੇ ਹਨ।