ਗਲਾਸਗੋ ਵਿੱਚ ਨਵੀਂ ਫਿਲਮ ਦੀ ਸ਼ੂਟਿੰਗ ਕਰਦੇ ਆਏ ਕਪਿਲ ਸ਼ਰਮਾ

 ਗਲਾਸਗੋ,(ਹਰਜੀਤ ਦੁਸਾਂਝ ਪੁਆਦੜਾ) - ਸਕਾਟਲੈਂਡ ਦਾ ਸਭ ਤੋਂ ਵੱਡਾ ਸ਼ਹਿਰ ਗਲਾਸਗੋ ਇਨ੍ਹੀਂ ਦਿਨੀਂ ਬਾਲੀਵੁੱਡ ਫਿਲਮਾਂ ਦੀ ਸ਼ੂਟਿੰਗ ਦਾ ਕੇਂਦਰ ਬਣਿਆ ਹੋਇਆ ਹੈ। ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਅਤੇ ਪ੍ਰਸਿੱਧ ਥਾਵਾਂ &rsquoਤੇ ਫਿਲਮ ਦੀ ਸ਼ੂਟਿੰਗ ਦੌਰਾਨ ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰੇ ਦੇਖੇ ਗਏ। ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ,ਅਭਿਨੇਤਰੀ ਰਵੀਨਾ ਟੰਡਨ, ਅਦਾਕਾਰ ਮਨੀਸ਼ ਪੌਲ, ਗੁਲਸ਼ਨ ਦੇਵੈਆ  ਹੋਰ ਕਈ ਕਲਾਕਾਰ ਗਲਾਸਗੋ ਵਿੱਚ ਵੇਖੇ ਗਏ। ਇਸ ਫਿਲਮ ਵਿੱਚ ਕਪਿਲ ਸ਼ਰਮਾ ਦੇ ਨਾਲ ਰਵੀਨਾ ਟੰਡਨ ਅਤੇ ਗੁਲਸ਼ਨ ਦੇਵੈਆ ਵੀ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ। ਸਿਤਾਰਿਆਂ ਦੀ ਇੱਕ ਝਲਕ ਪਾਉਣ ਲਈ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਸ਼ੂਟਿੰਗ ਵਾਲੀਆਂ ਥਾਵਾਂ &rsquoਤੇ ਪਹੁੰਚੇ ਅਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿੱਚਵਾਈਆਂ। ਜਾਣਕਾਰੀ ਮੁਤਾਬਕ ਇਹ ਸ਼ੂਟਿੰਗ ਕਪਿਲ ਸ਼ਰਮਾ ਦੀ ਨਵੀਂ ਫਿਲਮ ਲਈ ਕੀਤੀ ਜਾ ਰਹੀ ਹੈ। ਗਲਾਸਗੋ ਦੀਆਂ ਇਤਿਹਾਸਕ ਇਮਾਰਤਾਂ, ਖੂਬਸੂਰਤ ਗਲੀਆਂ ਅਤੇ ਯੂਰਪੀ ਅੰਦਾਜ਼ ਦੀ ਵਾਸਤੁਕਲਾ ਕਾਰਨ ਇਹ ਸ਼ਹਿਰ ਅੰਤਰਰਾਸ਼ਟਰੀ ਫਿਲਮ ਨਿਰਮਾਤਾਵਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਈ ਹਾਲੀਵੁੱਡ ਅਤੇ ਬਾਲੀਵੁੱਡ ਪ੍ਰੋਜੈਕਟਾਂ ਦੀ ਸ਼ੂਟਿੰਗ ਇੱਥੇ ਹੋ ਚੁੱਕੀ ਹੈ।