ਕਾਮਨਵੈਲਥ ਖੇਡਾਂ ਦੀ ਕਿੰਗਜ ਬੈਟਨ ਰਿਲੇਅ ਗਲਾਸਗੋ ਪਹੁੰਚੀ

ਤਸਵੀਰ : ਗਲਾਸਗੋ ਦੀ ਲਾਰਡ ਪ੍ਰੋਵੋਸਟ ਜੈਕਲੀਨ ਮੈਕਲੌਰੇਨ ਅਤੇ ਸਕਾਟਲੈਂਡ ਦੇ ਪਹਿਲੇ ਮੰਤਰੀ ਜੌਨ ਸਵਿਨੀ ਸਵਾਗਤ ਕਰਦੇ ਹੋਏ

 ਗਲਾਸਗੋ,(ਹਰਜੀਤ ਦੁਸਾਂਝ ਪੁਆਦੜਾ) -  ਕਾਮਨਵੈਲਥ ਖੇਡਾਂ 2026 ਦੇ ਸ਼ੁਰੂ ਹੋਣ ਤੋਂ ਪਹਿਲਾਂ ਕਿੰਗਜ਼ ਬੈਟਨ ਰੀਲੇਅ ਨੇ ਸਕਾਟਲੈਂਡ ਵਿੱਚ ਆਪਣੇ ਆਖਰੀ ਪੜਾਅ ਦੀ ਸ਼ੁਰੂਆਤ ਕਰ ਦਿੱਤੀ ਹੈ। ਸਕਾਟਲੈਂਡ ਵਿੱਚ ਕਿੰਗਜ਼ ਬੈਟਨ ਰੀਲੇਅ ਦੀ ਸ਼ੁਰੂਆਤ ਮੁੱਖ ਤੌਰ &rsquoਤੇ ਸਕਾਟਲੈਂਡ ਦੇ ਸਭ ਤੋਂ ਸਫਲ ਤੈਰਾਕ ਡੰਕਨ ਸਕੌਟ ਨੇ ਕੀਤੀ। ਉਹ ਕਿੰਗਜ਼ ਬੈਟਨ ਨੂੰ ਕਲਾਈਡ ਦਰਿਆ ਵਿੱਚ ਦੀ ਕਿਸ਼ਤੀ ਰਾਹੀਂ ਲੈ ਕੇ ਪਹੁੰਚਿਆ, ਜਿੱਥੇ ਉਸਦਾ ਸਵਾਗਤ ਸਕਾਟਲੈਂਡ ਦੇ ਪਹਿਲੇ ਮੰਤਰੀ ਜੌਹਨ ਸਵਿੰਨੀ ਅਤੇ ਗਲਾਸਗੋ ਦੀ ਲਾਰਡ ਪ੍ਰੋਵੋਸਟ ਜੈਕਲੀਨ ਮੈਕਲੌਰੇਨ ਨੇ ਕੀਤਾ। ਜੌਹਨ ਸਵਿੰਨੀ ਨੇ ਇਸ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਖੇਡਾਂ ਸਕਾਟਲੈਂਡ ਦੀ ਵਿਸ਼ਵ ਪੱਧਰੀ ਪਛਾਣ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਵੱਡਾ ਮੌਕਾ ਹਨ। ਗਲਾਸਗੋ ਨੂੰ 2026 ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਉਸ ਵੇਲੇ ਮਿਲੀ ਜਦੋਂ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਨੇ ਵੱਧ ਰਹੇ ਖਰਚਿਆਂ ਕਾਰਨ ਮੇਜ਼ਬਾਨੀ ਛੱਡ ਦਿੱਤੀ ਸੀ। 

      ਖੇਡਾਂ ਦਾ ਬਜਟ ਘੱਟ ਹੋਣ ਕਰਕੇ ਇਸ ਵਾਰ ਖੇਡਾਂ ਦਾ ਆਯੋਜਨ ਸੰਖੇਪ ਰੂਪ ਵਿੱਚ ਕੀਤਾ ਗਿਆ ਹੈ ਅਤੇ ਇਸ ਵਾਰ 10 ਖੇਡਾਂ ਹੀ ਸ਼ਾਮਲ ਕੀਤੀਆਂ ਗਈਆਂ ਹਨ । ਕਾਮਨਵੈਲਥ ਖੇਡਾਂ ਗਲਾਸਗੋ ਵਿੱਚ 23 ਜੁਲਾਈ 2026 ਤੋਂ 2 ਅਗਸਤ 2026 ਤੱਕ ਕਰਵਾਈਆਂ ਜਾਣਗੀਆਂ। ਇਹ 11 ਦਿਨਾਂ ਦਾ ਖੇਡ ਮਹਾਕੁੰਭ ਹੋਵੇਗਾ, ਜਿਸ ਵਿੱਚ 74 ਦੇਸ਼ਾਂ ਅਤੇ ਖੇਤਰਾਂ ਦੇ 3000 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ।