ਜਗਤਾਰ ਸਿੰਘ ਹਵਾਰਾ ਦੀ ਪੈਰੋਲ ਪਟੀਸ਼ਨ 'ਤੇ ਹਾਈਕੋਰਟ ਦਾ ਫ਼ੈਸਲਾ: ਅਰਜ਼ੀ ਦਾ ਕੀਤਾ ਨਿਪਟਾਰਾ, ਦੁਬਾਰਾ ਪਟੀਸ਼ਨ ਪਾਉਣ ਦੇ ਹੁਕਮ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅੱਜ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਪਟੀਸ਼ਨ &rsquoਤੇ ਸੁਣਵਾਈ ਕਰਦਿਆਂ ਇਸ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ. ਅਦਾਲਤ ਵੱਲੋਂ ਪੈਰੋਲ &rsquoਤੇ ਕੋਈ ਤੁਰੰਤ ਫ਼ੈਸਲਾ ਨਹੀਂ ਸੁਣਾਇਆ ਗਿਆ, ਬਲਕਿ ਹਵਾਰਾ ਦੇ ਵਕੀਲਾਂ ਨੂੰ ਦੁਬਾਰਾ ਤੋਂ ਪਟੀਸ਼ਨ ਦਾਇਰ ਕਰਨ ਲਈ ਆਖਿਆ ਗਿਆ ਹੈ. ਜ਼ਿਕਰਯੋਗ ਹੈ ਕਿ ਹਵਾਰਾ ਨੇ ਆਪਣੀ ਬਿਮਾਰ ਮਾਤਾ ਦੀ ਦੇਖਭਾਲ ਅਤੇ ਮੁਲਾਕਾਤ ਲਈ ਅਦਾਲਤ ਤੋਂ ਪੈਰੋਲ ਦੀ ਮੰਗ ਕੀਤੀ ਸੀ.

ਬਿਮਾਰ ਮਾਤਾ ਦੀ ਨਾਜ਼ੁਕ ਹਾਲਤ ਦਾ ਹਵਾਲਾ
ਸੁਣਵਾਈ ਖ਼ਤਮ ਹੋਣ ਤੋਂ ਬਾਅਦ ਜਗਤਾਰ ਸਿੰਘ ਹਵਾਰਾ ਦੇ ਪਿਤਾ ਬਾਪੂ ਗੁਰਚਰਨ ਸਿੰਘ ਨੇ ਦੱਸਿਆ ਕਿ ਹਵਾਰਾ ਦੀ ਮਾਤਾ ਪਿਛਲੇ ਕਰੀਬ ਅੱਠ ਤੋਂ ਨੌਂ ਮਹੀਨਿਆਂ ਤੋਂ ਗੰਭੀਰ ਬਿਮਾਰ ਚੱਲ ਰਹੇ ਹਨ ਅਤੇ ਆਪਣੀ ਜ਼ਿੰਦਗੀ ਦੇ ਆਖਰੀ ਸਾਹਾਂ ਦੀ ਲੜਾਈ ਲੜ ਰਹੇ ਹਨ. ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਪਟੀਸ਼ਨ ਪਹਿਲਾਂ ਦਿੱਲੀ ਹਾਈਕੋਰਟ ਵਿੱਚ ਦਾਇਰ ਕੀਤੀ ਗਈ ਸੀ, ਪਰ ਅਧਿਕਾਰ ਖੇਤਰ (Jurisdiction) ਦਾ ਹਵਾਲਾ ਦਿੰਦਿਆਂ ਇਸ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਭੇਜ ਦਿੱਤਾ ਗਿਆ ਸੀ.