ਇਰਾਨ ਦਾ ਹਰਮੁਜ਼ ’ਤੇ ਕੋਈ ਕੰਟਰੋਲ ਨਹੀਂ: ਅਮਰੀਕਾ

ਅਮਰੀਕੀ ਕੇਂਦਰੀ ਕਮਾਂਡ ਨੇ ਇਰਾਨ ਦੇ ਉਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ, ਜਿਸ &rsquoਚ ਕਿਹਾ ਗਿਆ ਸੀ ਕਿ ਹਰਮੁਜ਼ ਜਲ ਮਾਰਗ ਰਾਹੀਂ ਲੰਘਣ ਵਾਲੇ ਜਹਾਜ਼ਾਂ ਲਈ ਸਿਰਫ਼ ਤਹਿਰਾਨ ਵੱਲੋਂ ਤੈਅ ਕੀਤੇ ਰਸਤੇ ਹੀ ਮਾਨਤਾ ਪ੍ਰਾਪਤ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਰਾਨ ਦਾ ਹਰਮੁਜ਼ ਜਲ ਮਾਰਗ &rsquoਤੇ ਕੋਈ ਕੰਟਰੋਲ ਨਹੀਂ ਹੈ ਅਤੇ ਅਮਰੀਕੀ ਫ਼ੌਜ ਨੇ ਮਈ ਦੇ ਸ਼ੁਰੂ ਤੋਂ ਹੁਣ ਤੱਕ ਇਸ ਕੌਮਾਂਤਰੀ ਜਲ ਮਾਰਗ ਰਾਹੀਂ 800 ਤੋਂ ਵੱਧ ਵਪਾਰਕ ਜਹਾਜ਼ਾਂ ਅਤੇ 380 ਮਿਲੀਅਨ ਬੈਰਲ ਕੱਚੇ ਤੇਲ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਇਆ ਹੈ।
ਇਹ ਵਿਵਾਦ ਉਦੋਂ ਵਧਿਆ ਜਦੋਂ ਇਰਾਨ ਵੱਲੋਂ ਕਥਿਤ ਤੌਰ &rsquoਤੇ ਮਨਜ਼ੂਰੀ ਨਾ ਲੈਣ ਦੇ ਦੋਸ਼ ਹੇਠ ਖ਼ਿੱਤੇ ਵਿੱਚ ਤਿੰਨ ਜਹਾਜ਼ਾਂ &rsquoਤੇ ਹਮਲਾ ਕੀਤਾ ਗਿਆ। ਇਸ ਦੇ ਜਵਾਬ &rsquoਚ ਅਮਰੀਕਾ ਨੇ ਵੀਰਵਾਰ ਸਵੇਰੇ ਤਹਿਰਾਨ ਸਮੇਤ ਕਈ ਟਿਕਾਣਿਆਂ &rsquoਤੇ ਹਵਾਈ ਹਮਲੇ ਕੀਤੇ ਸਨ। ਇਰਾਨ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਜੌਰਡਨ ਸਥਿਤ ਅਮਰੀਕੀ &lsquoਅਲ-ਅਜ਼ਰਕ&rsquo ਏਅਰ ਬੇਸ &rsquoਤੇ 10 ਬੈਲਿਸਟਿਕ ਮਿਜ਼ਾਈਲਾਂ ਦਾਗ਼ਣ ਦਾ ਦਾਅਵਾ ਕੀਤਾ ਹੈ। ਇਰਾਨ ਨੇ ਕਈ ਹੋਰ ਖਾੜੀ ਮੁਲਕਾਂ &rsquoਤੇ ਵੀ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਹਨ।