ਮਹਿੰਗਾਈ ਦਰ ਵਿੱਚ ਲਗਾਤਾਰ ਛੇਵੇਂ ਮਹੀਨੇ ਵਾਧਾ

ਦੇਸ਼ ਵਿਚ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਮੁੜ ਵਧਣ ਕਾਰਨ ਰਿਟੇਲ ਮਹਿੰਗਾਈ ਲਗਾਤਾਰ ਛੇਵੇਂ ਮਹੀਨੇ ਵਧ ਗਈ ਹੈ। ਇਸ ਸਾਲ ਜੂਨ ਵਿੱਚ ਇਹ ਮਹਿੰਗਾਈ ਦਰ 1.64 ਫ਼ੀਸਦੀ ਵਧ ਕੇ 4.38 ਫ਼ੀਸਦੀ &rsquoਤੇ ਪਹੁੰਚ ਗਈ ਹੈ। ਇਸ ਸਾਲ ਜਨਵਰੀ ਤੋਂ ਹੀ ਰਿਟੇਲ ਮਹਿੰਗਾਈ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ, ਜਦੋਂ ਕਿ ਉਸ ਸਮੇਂ ਇਹ 2.74 ਫ਼ੀਸਦੀ ਸੀ। ਇਸ ਦੇ ਨਾਲ ਹੀ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਮਹਿੰਗਾਈ (ਫੂਡ ਇਨਫਲੇਸ਼ਨ) ਵੀ ਜੂਨ ਵਿੱਚ ਵਧ ਕੇ 5.32 ਫ਼ੀਸਦੀ 'ਤੇ ਪਹੁੰਚ ਗਈ ਹੈ, ਜੋ ਕਿ ਮਈ ਵਿੱਚ 4.38 ਫ਼ੀਸਦੀ ਸੀ।

ਜਨਵਰੀ 2025 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਮਹਿੰਗਾਈ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ 4 ਫ਼ੀਸਦੀ ਦੇ ਮੱਧ-ਬਿੰਦੂ ਟੀਚੇ ਨੂੰ ਪਾਰ ਕਰ ਗਈ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਵਾਲੇ ਮੰਤਰਾਲੇ ਨੇ ਅੱਜ 13 ਜੁਲਾਈ ਨੂੰ ਇਹ ਅੰਕੜੇ ਜਾਰੀ ਕੀਤੇ ਹਨ। ਇੱਕ ਪਾਸੇ ਜਿੱਥੇ ਆਲੂ-ਅਦਰਕ ਮਹਿੰਗੇ ਹੋਏ ਹਨ, ਉੱਥੇ ਹੀ ਸੋਨੇ-ਚਾਂਦੀ ਦੇ ਗਹਿਣੇ ਸਸਤੇ ਹੋਏ ਹਨ।