ਕੈਨੇਡਾ ਨਾਲ ਵਪਾਰ ਲਈ ਤਿਆਰ ਪੁਲ ਖੋਲਣ ਵਾਸਤੇ ਥਾਨੇਦਾਰ ਤੇ ਹੋਰਨਾਂ ਨੇ ਟਰੰਪ ਨੂੰ ਕੀਤੀ ਅਪੀਲ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਡੈਮੋਕਰੈਟਿਕ ਪ੍ਰਤੀਨਿਧੀ ਸ਼੍ਰੀ ਥਾਨੇਦਾਰ ਤੇ ਹੋਰਨਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਪੁਰਜੋਰ ਸ਼ਬਦਾਂ ਵਿਚ ਮੰਗ ਕੀਤੀ ਹੈ ਕਿ ਗੋਰਡੀ ਹੋਵ ਇੰਟਰਨੈਸ਼ਨਲ ਬ੍ਰਿਜ ਜੋ ਬਣ ਕੇ ਤਿਆਰ ਹੋ ਗਿਆ ਹੈ, ਨੂੰ ਤੁਰੰਤ ਖੋਲਿਆ ਜਾਵੇਙ ਉਨਾਂ ਕਿਹਾ ਕਿ ਇਹ ਪੁਲ ਡੀਟਰਾਇਟ ਨੂੰ ਵਿੰਡਸਰ, ਓਨਟਾਰੀਓ ਨਾਲ ਜੋੜੇਗਾ ਜਿਸ ਨਾਲ ਕੈਨੇਡਾ ਨਾਲ ਕਾਰੋਬਾਰ ਲਈ ਇਕ ਹੋਰ ਰਾਹ ਖੁਲ ਜਾਵੇਗਾ ਜਿਸ ਨਾਲ ਦੋਨਾਂ ਦੇਸ਼ਾਂ ਦੇ ਲੋਕਾਂ ਨੂੰ ਫਾਇਦਾ ਹੋਵੇਗਾਙ ਥਾਨੇਦਾਰ ਸਮੇਤ ਹੋਰ ਅਲੋਚਕਾਂ ਨੇ ਕਿਹਾ ਹੈ ਕਿ ਇਹ ਕਰਾਸਿੰਗ ਜੂਨ ਵਿੱਚ ਖੁੱਲਣੀ ਸੀ ਪਰ ਟਰੰਪ ਪ੍ਰਸ਼ਾਸਨ ਦੁਆਰਾ ਇਸ ਨੂੰ ਰੋਕ ਦਿੱਤਾ ਗਿਆ ਕਿਉਂਕਿ ਰਾਸ਼ਟਰਪਤੀ ਇੱਕ &lsquoਬਿਹਤਰ ਸੌਦੇ&rsquo ਲਈ ਜ਼ੋਰ ਦੇ ਰਹੇ ਹਨਙ ਆਲੋਚਕਾਂ ਨੇ ਮੋਰੂਨ ਪਰਿਵਾਰ ਵੱਲ ਇਸ਼ਾਰਾ ਕੀਤਾ ਹੈ, ਜੋ ਕਿ ਅੰਬੈਸਡਰ ਬ੍ਰਿਜ ਦੇ ਮਾਲਕ ਹਨਙ ਇਸ ਪਰਿਵਾਰ ਦੇ ਲੰਬੇ ਸਮੇਂ ਤੋਂ ਟਰੰਪ ਪ੍ਰਸ਼ਾਸਨ ਨਾਲ ਰਾਜਨੀਤਿਕ ਸਬੰਧ ਹਨ ਜਿਸ ਨਾਲ ਇਸ ਚਰਚਾ ਨੂੰ ਹਵਾ ਮਿਲੀ ਹੈ ਕਿ ਰਾਸ਼ਟਰਪਤੀ ਆਪਣੇ ਸਹਿਯੋਗੀਆਂ ਨੂੰ ਮੁਕਾਬਲੇ ਤੋਂ ਬਚਾਉਣ ਲਈ ਪੁਲ ਨੂੰ ਰੋਕ ਰਹੇ ਹਨਙ
ਥਾਨੇਦਾਰ ਨੇ ਇਕ ਸਮਾਗਮ ਦੌਰਾਨ ਰਿਵਰਸਾਈਡ ਪਾਰਕ ਵਿਖੇ ਹਾਊਸ ਹੋਮਲੈਂਡ ਸਿਕਿਓਰਿਟੀ ਕਮੇਟੀ ਦੇ ਦੋ ਸੀਨੀਅਰ ਡੈਮੋਕ੍ਰੇਟਿਕ ਮੈਂਬਰਾਂ ਨਾਲ ਇਸ ਮਹੱਤਵਪੂਰਨ ਕਰਾਸਿੰਗ ਦਾ ਮੁੱਦਾ ਜੋਰਦਾਰ ਢੰਗ ਨਾਲ ਉਠਾਇਆਙ ਥਾਣੇਦਾਰ, ਜੋ ਉਸ ਜ਼ਿਲੇ ਦੀ ਨੁਮਾਇੰਦਗੀ ਕਰਦਾ ਹੈ ਜਿੱਥੇ ਪੁਲ ਸਥਿਤ ਹੈ, ਨੇ ਵਾਈਟ ਹਾਊਸ &rsquoਤੇ ਦਬਾਅ ਵਧਾਉਣ ਲਈ ਪ੍ਰਤੀਨਿਧੀ ਬੈਨੀ ਥੌਮਸਨ ਅਤੇ ਲੂ ਕੋਰੀਆ ਨਾਲ ਮਿਲ ਕੇ ਦਲੀਲ ਦਿੱਤੀ ਕਿ ਦੇਰੀ ਮਿਸ਼ੀਗਨ ਦੀ ਆਰਥਿਕਤਾ &rsquoਤੇ ਸਿੱਧਾ ਅਸਰ ਪਾ ਰਹੀ ਹੈਙ ਉਨਾਂ ਕਿਹਾ ਕਿ ਇਹ ਪੁਲ ਆਟੋਮੋਟਿਵ ਸਪਲਾਈ ਚੇਨ ਅਤੇ ਹਜ਼ਾਰਾਂ ਨੌਕਰੀਆਂ ਲਈ ਜ਼ਰੂਰੀ ਹੈ ਜੋ ਸਰਹੱਦ ਪਾਰਲੇ ਹਿੱਸੇ-ਪੁਰਜਿਆਂ ਅਤੇ ਸਾਮਾਨ &rsquoਤੇ ਨਿਰਭਰ ਕਰਦੇ ਹਨਙ ਥਾਣੇਦਾਰ ਨੇ ਕਿਹਾ ਕਿ ਇਹ ਪੁਲ ਜਿਥੇ ਅਮਰੀਕਾ ਦੇ ਆਟੋ ਉਦਯੋਗ ਲਈ ਸਹਾਇਕ ਹੋਵੇਗਾ ਉਥੇ ਇਹ ਪੁਲ ਸਾਡੀਆਂ ਆਟੋ ਨੌਕਰੀਆਂ ਨੂੰ ਬਰਕਰਾਰ ਰੱਖਣ ਅਤੇ ਵਧਾਉਣ ਲਈ ਸਹਾਇਕ ਹੋਵੇਗਾਙ ਉਨਾਂ ਚਿਤਾਵਨੀ ਦਿੱਤੀ ਕਿ ਉਹ ਇਸ ਸਬੰਧੀ ਹਰ ਕਾਨੂੰਨੀ ਲੜਾਈ ਲੜਨ ਲਈ ਤਿਆਰ ਹਨ ਅਤੇ ਰਾਜਨੀਤਿਕ ਕਦਮ ਵੀ ਚੁੱਕਣਗੇਙ ਪ੍ਰਤੀਨਿਧੀ ਲੂ ਕੋਰੀਆ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਪੁਲ ਉਪਰੋਂ ਆਵਾਜਾਈ ਸ਼ੁਰੂ ਕਰਕੇ ਆਪਣੇ ਸਿਰ ਸਿਹਰਾ ਲੈਣਾ ਚਾਹੀਦਾ ਹੈਙ ਉਨਾਂ ਕਿਹਾ ਕਿ ਇਸ ਨਾਲ ਸਾਰੇ ਟੈਕਸਦਾਤਾਵਾਂ ਨੂੰ ਲਾਭ ਹੋਵੇਗਾ ਅਤੇ ਉਹ ਇਸ ਦਾ ਸਿਹਰਾ ਉਸੇ ਤਰਾਂ ਲੈ ਸਕਦਾ ਹੈ ਜਿਵੇਂ ਉਸ ਨੂੰ ਲੈਣਾ ਚਾਹੀਦਾ ਹੈਙ
ਸਮਾਗਮ ਨੂੰ ਸਮਾਪਤ ਕਰਦੇ ਹੋਏ, ਥਾਨੇਦਾਰ ਨੇ ਰਾਸ਼ਟਰਪਤੀ ਨੂੰ ਇੱਕ ਸਪੱਸ਼ਟ ਅਪੀਲ ਜਾਰੀ ਕੀਤੀ ਤੇ ਕਿਹਾ &lsquo&lsquo&lsquoਸ਼੍ਰੀਮਾਨ ਟਰੰਪ,ਗੋਰਡੀ ਹੋਵ ਬ੍ਰਿਜ ਖੋਲੋਙ ਸ਼੍ਰੀਮਾਨ ਟਰੰਪ, ਪੁਲ ਖੋਲੋ, ਕਿਉਂਕਿ ਮਿਸ਼ੀਗਨ ਨੂੰ ਇਸ ਦੀ ਲੋੜ ਹੈ, ਸੰਯੁਕਤ ਰਾਜ ਦੇ ਲੋਕਾਂ ਨੂੰ ਇਸ ਦੀ ਲੋੜ ਹੈਙ&rsquo&rsquo