ਦਿੱਲੀ ਭੇਜੀ ਜਾ ਰਹੀ ਕੁਕੀਨ ਮਿਆਮੀ ਦੇ ਕੌਮਾਂਤਰੀ ਹਵਾਈ ਅੱਡੇ ਨੇੜੇ ਜ਼ਬਤ

ਮਿਆਮੀ - ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਅਧਿਕਾਰੀਆਂ ਨੇ ਮਿਆਮੀ ਕੌਮਾਂਤਰੀ ਹਵਾਈ ਅੱਡੇ ਨੇੜੇ ਇਕ ਏਅਰ ਕਾਰਗੋ ਗੁਦਾਮ ਵਿਚੋਂ 49 ਪੌਂਡ ਕੁਕੀਨ ਬਰਾਮਦ ਕੀਤੀ ਹੈ ਜਿਸ ਨੂੰ ਦਿੱਲੀ ਭੇਜਿਆ ਜਾਣਾ ਸੀਙ ਇਹ ਕੁਕੀਨ ਸਪੀਕਰਾਂ ਅਤੇ ਐਂਪਲੀਫਾਇਰਾਂ ਦੇ ਅੰਦਰ ਛੁਪਾ ਕੇ ਰੱਖੀ ਹੋਈ ਸੀ ਜਿਸ ਦਾ ਬਜਾਰੀ ਮੁੱਲ ਇਕ ਅਨੁਮਾਨ ਅਨੁਸਾਰ 15 ਲੱਖ ਡਾਲਰ ਤੋਂ ਵੱਧ ਹੈਙ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸ਼ਿਪਮੈਂਟ ਸੈਂਟੋ ਡੋਮਿੰਗੋ, ਡੋਮਿਨਿਕਨ ਰੀਪਬਲਿਕ ਤੋਂ ਸ਼ੁਰੂ ਹੋਈ ਸੀ ਅਤੇ &lsquoਸੰਗੀਤ ਉਪਕਰਣ&rsquo ਵਜੋਂ ਦਿੱਲੀ ਜਾ ਰਹੀ ਸੀਙ ਅਧਿਕਾਰੀਆਂ ਨੇ ਇਸ ਸਬੰਧੀ ਕਿਸੇ ਗ੍ਰਿਫਤਾਰੀ ਦੀ ਜਾਣਕਾਰੀ ਨਹੀਂ ਦਿੱਤੀ ਹੈ ਤੇ ਕਿਹਾ ਹੈ ਕਿ ਮਾਮਲਾ ਜਾਂਚ ਅਧੀਨ ਹੈਙ