ਭਾਰਤ ਵੱਲੋਂ ਰੂਸ ਤੋਂ ਕੱਚੇ ਤੇਲ ਦੀ ਰਿਕਾਰਡ ਖ਼ਰੀਦਦਾਰੀ

ਊਰਜਾ ਤੇ ਸਾਫ਼-ਸੁਥਰੀ ਹਵਾ ਬਾਰੇ ਖੋਜ ਕੇਂਦਰ (ਸੀ ਆਰ ਈ ਏ) ਦੀ ਰਿਪੋਰਟ ਅਨੁਸਾਰ, ਰੂਸ ਨੂੰ ਤੇਲ ਬਰਾਮਦ ਕਰਨ ਤੋਂ ਹੁੰਦੀ ਸਮੁੱਚੀ ਆਮਦਨ ਵਿੱਚ ਗਿਰਾਵਟ ਦੇ ਬਾਵਜੂਦ ਜੂਨ &rsquoਚ ਭਾਰਤ ਵੱਲੋਂ ਕੀਤੀ ਰੂਸੀ ਕੱਚੇ ਤੇਲ ਦੀ ਦਰਾਮਦ ਰਿਕਾਰਡ ਪੱਧਰ &rsquoਤੇ ਪਹੁੰਚ ਗਈ, ਜੋ ਪਿਛਲੇ ਮਹੀਨੇ ਨਾਲੋਂ 34 ਫੀਸਦੀ ਵੱਧ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੇ ਜੂਨ ਵਿੱਚ 4.5 ਅਰਬ ਯੂਰੋ ਦਾ ਰੂਸੀ ਕੱਚਾ ਤੇਲ ਖਰੀਦਿਆ, ਜੋ ਕਿ ਉਸ ਦੀ 5.5 ਅਰਬ ਯੂਰੋ ਦੀ ਕੁੱਲ ਰੂਸੀ ਜੈਵਿਕ ਈਂਧਣ ਦਰਾਮਦ ਦਾ 83 ਫੀਸਦੀ ਹੈ। ਇਸ ਦੇ ਨਾਲ ਹੀ ਭਾਰਤ, ਚੀਨ ਤੋਂ ਬਾਅਦ ਰੂਸੀ ਹਾਈਡ੍ਰੋਕਾਰਬਨ ਦਾ ਦੂਜਾ ਸਭ ਤੋਂ ਵੱਡਾ ਖ਼ਰੀਦਦਾਰ ਬਣ ਗਿਆ ਹੈ। ਇਹ ਤਿੱਖਾ ਵਾਧਾ ਉਦੋਂ ਦੇਖਣ ਨੂੰ ਮਿਲਿਆ ਜਦੋਂ ਭਾਰਤ ਦੀ ਸਮੁੱਚੀ ਕੱਚੇ ਤੇਲ ਦੀ ਦਰਾਮਦ ਵਿੱਚ ਮਹੀਨਾਵਾਰ ਆਧਾਰ &rsquoਤੇ 5.4 ਫੀਸਦੀ ਦਾ ਵਾਧਾ ਹੋਇਆ, ਜਿਸ ਵਿੱਚ ਪ੍ਰਮੁੱਖ ਰਿਫਾਇਨਰੀਆਂ ਨੂੰ ਹੁੰਦੀ ਰੂਸੀ ਕੱਚੇ ਤੇਲ ਦੀ ਸਪਲਾਈ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ।