ਮੈਂ ਮਰਾਂ, ਪੰਥ ਜੀਵੇ : ਸਰਦਾਰ ਤੇਜਾ ਸਿੰਘ ਸਮੁੰਦਰੀ
(ਪ੍ਰੋ. ਸਰਚਾਂਦ ਸਿੰਘ ਖਿਆਲਾ)
ਗੁਰਦੁਆਰਾ ਸੁਧਾਰ ਲਹਿਰ ਅਤੇ ਅਕਾਲੀ ਅੰਦੋਲਨ ਦੇ ਰੂਹ-ਏ-ਰਵਾਂ ਸ਼ਹੀਦ ਸਰਦਾਰ ਤੇਜਾ ਸਿੰਘ ਸਮੁੰਦਰੀ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਇਤਿਹਾਸਕ ਗੁਰਦੁਆਰਿਆਂ ਨੂੰ ਮਹੰਤਸ਼ਾਹੀ ਤੋਂ ਮੁਕਤ ਕਰਵਾ ਕੇ ਗੁਰਮਤਿ ਅਨੁਸਾਰ ਪ੍ਰਬੰਧ ਸਥਾਪਿਤ ਕਰਨ ਅਤੇ ਅਕਾਲੀ ਲਹਿਰ ਨੂੰ ਭਾਰਤ ਦੀ ਆਜ਼ਾਦੀ ਦੀ ਲਹਿਰ ਨਾਲ ਜੋੜਨ ਵਿੱਚ ਉਨ੍ਹਾਂ ਦੀ ਭੂਮਿਕਾ ਨਿਰਣਾਇਕ ਰਹੀ। ਉਨ੍ਹਾਂ ਦੀ ਅਗਵਾਈ ਨੇ ਬਸਤੀਵਾਦੀ ਭਾਰਤ ਵਿੱਚ ਸਿੱਖਾਂ ਦੀ ਛਵੀ ਨੂੰ ਨਵਾਂ ਆਕਾਰ ਦਿੱਤਾ ਅਤੇ ਪੰਥਕ ਜਾਗਰੂਕਤਾ ਨੂੰ ਨਵੀਂ ਦਿਸ਼ਾ ਬਖ਼ਸ਼ੀ।
ਇਸੇ ਪੰਥਕ ਚੇਤਨਾ ਤੇ ਸ਼ਾਂਤਮਈ ਪਰ ਜ਼ਬਰਦਸਤ ਤੇ ਅਡੋਲ ਸੰਘਰਸ਼ ਨੇ ਅੰਗਰੇਜ਼ ਹਕੂਮਤ ਨੂੰ ਬੇਚੈਨ ਕਰ ਦਿੱਤਾ। ਜਿਸ ਦਾ ਨਤੀਜਾ 17 ਜੁਲਾਈ 1926 ਨੂੰ ਮਹਿਜ਼ 44 ਸਾਲ ਦੀ ਉਮਰ ਵਿੱਚ ਲਾਹੌਰ ਜੇਲ੍ਹ ਵਿੱਚ ਉਨ੍ਹਾਂ ਦੀ ਰਹੱਸਮਈ ਸ਼ਹਾਦਤ ਦੇ ਰੂਪ ਵਿੱਚ ਸਾਹਮਣੇ ਆਇਆ। ਲਾਹੌਰ ਤੋਂ ਅੰਮ੍ਰਿਤਸਰ ਤੱਕ ਉਨ੍ਹਾਂ ਦੇ ਅੰਤਿਮ ਸਸਕਾਰ ਵਿੱਚ ਨਮ ਅੱਖਾਂ ਨਾਲ ਉਮੜਿਆ ਜਨ-ਸੈਲਾਬ ਇਸ ਗੱਲ ਦਾ ਸਬੂਤ ਸੀ ਕਿ ਪੰਥ ਨੇ ਆਪਣਾ ਸੱਚਾ ਸਿਪਾਹੀ ਗੁਆ ਦਿੱਤਾ ਸੀ। ਪਰ ਉਨ੍ਹਾਂ ਦੀ ਸ਼ਹਾਦਤ ਨੇ ਨਿਰਾਸ਼ਾ ਨਹੀਂ, ਸਗੋਂ ਪੰਥਕ ਜਾਗਰਣ ਨੂੰ ਹੋਰ ਪ੍ਰਚੰਡ ਕੀਤਾ। ਇਸੇ ਲਈ ਉਨ੍ਹਾਂ ਦੀਆਂ ਸੇਵਾਵਾਂ ਦੇ ਸਨਮਾਨ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 24 ਫ਼ਰਵਰੀ 1936 ਨੂੰ ਆਪਣੇ ਮੁੱਖ ਦਫ਼ਤਰ ਦਾ ਨਾਮ "ਤੇਜਾ ਸਿੰਘ ਸਮੁੰਦਰੀ ਹਾਲ" ਰੱਖਿਆ।
ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਜਨਮ 20 ਫ਼ਰਵਰੀ 1882 (10 ਫੱਗਣ 1938 ਬਿਕਰਮੀ) ਨੂੰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਾਏ ਬੁਰਜ ਕਾ (ਸਰਹਾਲੀ) ਵਿਖੇ ਰਿਸਾਲਦਾਰ ਮੇਜਰ ਸਰਦਾਰ ਦੇਵਾ ਸਿੰਘ ਸੰਧੂ ਅਤੇ ਮਾਤਾ ਨੰਦ ਕੌਰ ਦੇ ਘਰ ਹੋਇਆ। ਪਰਿਵਾਰ ਬਾਅਦ ਵਿੱਚ ਲਾਇਲਪੁਰ ਜ਼ਿਲ੍ਹੇ ਦੀ ਸਮੁੰਦਰੀ ਤਹਿਸੀਲ ਵਿੱਚ ਜਾ ਵੱਸਿਆ, ਜਿਸ ਕਾਰਨ ਉਨ੍ਹਾਂ ਦੇ ਨਾਮ ਨਾਲ "ਸਮੁੰਦਰੀ" ਸਦਾ ਲਈ ਜੁੜ ਗਿਆ। 18 ਸਾਲ ਦੀ ਉਮਰ ਵਿੱਚ ਉਹ ਬ੍ਰਿਟਿਸ਼ ਭਾਰਤੀ ਫ਼ੌਜ ਦੀ 22ਵੀਂ ਕੈਵਲਰੀ ਵਿੱਚ ਭਰਤੀ ਹੋਏ, ਪਰ ਗੁਰਬਾਣੀ, ਪੰਥ ਅਤੇ ਦੇਸ਼ ਦੀ ਸੇਵਾ ਦੇ ਸੱਦੇ ਨੇ ਉਨ੍ਹਾਂ ਨੂੰ ਫ਼ੌਜੀ ਜੀਵਨ ਤਿਆਗਣ ਲਈ ਪ੍ਰੇਰਿਆ। ਅਮਰੀਕਾ ਅਤੇ ਕੈਨੇਡਾ ਦੌਰਾਨ ਗ਼ਦਰੀ ਬਾਬਾ ਤੇਜਾ ਸਿੰਘ ਚੂਹੜਕਾਨਾ ਦੇ ਸੰਪਰਕ ਨੇ ਉਨ੍ਹਾਂ ਦੇ ਅੰਦਰ ਰਾਸ਼ਟਰੀ ਅਤੇ ਪੰਥਕ ਚੇਤਨਾ ਨੂੰ ਹੋਰ ਮਜ਼ਬੂਤ ਕੀਤਾ।
ਸਿੰਘ ਸਭਾ ਲਹਿਰ, ਖ਼ਾਲਸਾ ਦੀਵਾਨ ਸਮੁੰਦਰੀ ਅਤੇ ਚੀਫ਼ ਖ਼ਾਲਸਾ ਦੀਵਾਨ ਰਾਹੀਂ ਸ਼ੁਰੂ ਹੋਈ ਉਨ੍ਹਾਂ ਦੀ ਸੇਵਾ ਗੁਰਦੁਆਰਾ ਸੁਧਾਰ ਲਹਿਰ ਦੀ ਮਜ਼ਬੂਤ ਨੀਂਹ ਬਣੀ। ਉਨ੍ਹਾਂ ਨੇ ਆਪਣੀ ਸੰਪਤੀ ਅਤੇ ਸਮੁੱਚਾ ਜੀਵਨ ਪੰਥ ਨੂੰ ਸਮਰਪਿਤ ਕਰ ਦਿੱਤਾ।
ਦਿੱਲੀ ਦੇ ਗੁਰਦੁਆਰਾ ਰਕਾਬਗੰਜ ਦੀ 1914 ਵਿੱਚ ਅੰਗਰੇਜ਼ ਸਰਕਾਰ ਵੱਲੋਂ ਢਾਹੀ ਗਈ ਚਾਰਦੀਵਾਰੀ ਨੂੰ ਮੁੜ ਉਸਾਰਨ ਦੇ ਇਤਿਹਾਸਕ ਸੰਘਰਸ਼ ਵਿੱਚ ਉਨ੍ਹਾਂ ਨੇ ਸਰਦਾਰ ਹਰਚੰਦ ਸਿੰਘ ਲਾਇਲਪੁਰੀ ਨਾਲ ਮਿਲ ਕੇ ਸ਼ਹੀਦੀ ਜਥੇ ਦੀ ਅਗਵਾਈ ਕੀਤੀ। ਲਗਾਤਾਰ ਸੰਘਰਸ਼ ਦੇ ਨਤੀਜੇ ਵਜੋਂ ਦਸੰਬਰ 1920 ਵਿੱਚ ਕੰਧ ਮੁੜ ਉਸਾਰੀ ਗਈ, ਜੋ ਸਿੱਖ ਏਕਤਾ ਅਤੇ ਜਨ-ਸੰਘਰਸ਼ ਦੀ ਪਹਿਲੀ ਵੱਡੀ ਜਿੱਤ ਮੰਨੀ ਜਾਂਦੀ ਹੈ।
ਉਸ ਸਮੇਂ ਪੰਜਾਬ ਦੇ ਇਤਿਹਾਸਕ ਗੁਰਦੁਆਰੇ ਅੰਗਰੇਜ਼ ਸਰਕਾਰ ਦੀ ਸਰਪ੍ਰਸਤੀ ਪ੍ਰਾਪਤ ਮਹੰਤਾਂ ਦੇ ਕਬਜ਼ੇ ਹੇਠ ਸਨ ਅਤੇ ਉਨ੍ਹਾਂ ਦਾ ਪ੍ਰਬੰਧ ਗੁਰਮਤਿ ਸਿਧਾਂਤਾਂ ਤੋਂ ਭਟਕ ਚੁੱਕਾ ਸੀ। ਗੁਰਦੁਆਰਾ ਸੁਧਾਰ ਲਹਿਰ ਨੇ ਇਸ ਸਥਿਤੀ ਨੂੰ ਬਦਲਣ ਦਾ ਬੀੜਾ ਚੁੱਕਿਆ ਅਤੇ ਅੱਗੇ ਚੱਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਦਾ ਆਧਾਰ ਬਣੀ। 15 ਨਵੰਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗਠਿਤ ਪਹਿਲੀ 175 ਮੈਂਬਰੀ ਸ਼੍ਰੋਮਣੀ ਕਮੇਟੀ ਦੇ ਸਰਦਾਰ ਤੇਜਾ ਸਿੰਘ ਸਮੁੰਦਰੀ ਸੰਸਥਾਪਕ ਮੈਂਬਰ ਸਨ।
ਸਰਦਾਰ ਸਮੁੰਦਰੀ ਨਿਡਰ, ਨਿਸ਼ਕਾਮ, ਸਿਧਾਂਤਕ ਅਤੇ ਪੰਥ-ਪ੍ਰਸਤ ਆਗੂ ਸਨ। ਉਨ੍ਹਾਂ ਨੇ ਸਿੱਖ ਸਮਾਜ ਵਿੱਚੋਂ ਕੁਰੀਤੀਆਂ ਦੂਰ ਕਰਕੇ ਸੰਗਤ ਨੂੰ ਗੁਰੂ ਘਰ ਨਾਲ ਜੋੜਿਆ। ਸਿੱਖ ਇਤਿਹਾਸ 'ਤੇ ਉਨ੍ਹਾਂ ਦੀ ਡੂੰਘੀ ਪਕੜ ਅਤੇ ਸੰਗਠਨਾਤਮਿਕ ਯੋਗਤਾ ਨੇ ਉਨ੍ਹਾਂ ਨੂੰ ਅਕਾਲੀ ਲਹਿਰ ਦਾ ਪ੍ਰਮੁੱਖ ਰਣਨੀਤੀਕਾਰ ਬਣਾ ਦਿੱਤਾ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਅੰਗਰੇਜ਼ ਹਕੂਮਤ ਦਾ ਮੁਕਾਬਲਾ ਸੱਚ, ਜਨ-ਜਾਗਰੂਕਤਾ ਅਤੇ ਲੋਕ-ਸ਼ਕਤੀ ਨਾਲ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਧਾਰਮਿਕ ਸੁਧਾਰ ਨੂੰ ਭਾਰਤ ਦੀ ਆਜ਼ਾਦੀ ਦੀ ਲਹਿਰ ਨਾਲ ਜੋੜਿਆ ਅਤੇ 'ਅਕਾਲੀ' ਅਖ਼ਬਾਰ ਰਾਹੀਂ ਪੰਥਕ ਪੱਤਰਕਾਰੀ ਨੂੰ ਵੀ ਮਜ਼ਬੂਤੀ ਦਿੱਤੀ।
ਨਿਸ਼ਕਾਮ ਸੇਵਾ ਅਤੇ ਸਨਮਾਨ ਦੂਜਿਆਂ ਦੇ ਹਿੱਸੇ ਪਾਉਣ ਦੀ ਪ੍ਰਵਿਰਤੀ ਨੇ ਉਨ੍ਹਾਂ ਨੂੰ ਹਰਮਨ-ਪਿਆਰਾ ਬਣਾ ਦਿੱਤਾ। ਉਨ੍ਹਾਂ ਨੇ ਮਾਸਟਰ ਤਾਰਾ ਸਿੰਘ ਵਰਗੇ ਆਗੂਆਂ ਨੂੰ ਲਹਿਰ ਨਾਲ ਜੋੜਿਆ। ਸੈਂਟਰਲ ਸਿੱਖ ਲੀਗ ਦੀ ਪ੍ਰਧਾਨਗੀ ਦਾ ਸਨਮਾਨ ਵੀ ਉਨ੍ਹਾਂ ਨੇ ਖ਼ੁਦ ਲੈਣ ਦੀ ਬਜਾਏ ਸਰਦਾਰ ਖੜਕ ਸਿੰਘ ਨੂੰ ਸੌਂਪਿਆ।
ਨਨਕਾਣਾ ਸਾਹਿਬ ਸਾਕੇ ਮਗਰੋਂ ਬਣੀ ਪਹਿਲੀ ਪ੍ਰਬੰਧਕ ਕਮੇਟੀ ਦੇ ਉਹ ਮੈਂਬਰ ਰਹੇ ਅਤੇ ਦਰਬਾਰ ਸਾਹਿਬ ਤੋਸ਼ਾਖਾਨਾ ਮੋਰਚੇ ਦੌਰਾਨ ਕੈਦ ਵੀ ਭੁਗਤੀ। 1921-22 ਦੇ ਗੁਰੂ ਕੇ ਬਾਗ਼ ਅੰਦੋਲਨ ਵੇਲੇ ਸ਼੍ਰੋਮਣੀ ਕਮੇਟੀ ਦੀ ਐਕਸ਼ਨ ਕੌਂਸਲ ਦੇ ਚੇਅਰਮੈਨ ਵਜੋਂ ਉਨ੍ਹਾਂ ਨੇ ਬ੍ਰਿਟਿਸ਼ ਦਮਨ ਦੇ ਬਾਵਜੂਦ ਅਹਿੰਸਕ ਸੰਘਰਸ਼ ਨੂੰ ਅਨੁਸ਼ਾਸਨ ਨਾਲ ਚਲਾਇਆ।
'ਅਕਾਲੀ' ਅਖ਼ਬਾਰ 'ਤੇ 40 ਹਜ਼ਾਰ ਰੁਪਏ ਦਾ ਜੁਰਮਾਨਾ ਲੱਗਣ 'ਤੇ ਉਸ ਨੂੰ ਬੰਦ ਹੋਣ ਤੋਂ ਬਚਾਉਣ ਲਈ ਉਨ੍ਹਾਂ ਨੇ ਆਪਣੀ ਇੱਕ ਮੁਰੱਬਾ ਜ਼ਮੀਨ ਜ਼ਮਾਨਤ ਵਜੋਂ ਪੇਸ਼ ਕਰ ਦਿੱਤੀ। ਇਸੇ ਤਰ੍ਹਾਂ ਨਾਭਾ ਅੰਦੋਲਨ ਨਾਲ ਸੰਬੰਧਿਤ ਪ੍ਰੀਵੀ ਕੌਂਸਲ ਦੀ ਅਪੀਲ ਲਈ ਲੋੜੀਂਦੀ ਰਕਮ ਇਕੱਠੀ ਕਰਨ ਵਾਸਤੇ ਉਨ੍ਹਾਂ ਨੇ ਆਪਣੀ ਲਗਭਗ 50 ਏਕੜ ਜ਼ਮੀਨ ਗਿਰਵੀ ਰੱਖ ਦਿੱਤੀ। ਮੁਕੱਦਮਾ ਜਿੱਤਣ ਮਗਰੋਂ ਕਮੇਟੀ ਨੇ ਰਕਮ ਵਾਪਸ ਕਰਨੀ ਚਾਹੀ, ਪਰ ਉਨ੍ਹਾਂ ਦੇ ਪਰਿਵਾਰ ਨੇ ਉਹ ਵੀ ਪੰਥ ਨੂੰ ਸਮਰਪਿਤ ਕਰ ਦਿੱਤੀ।
ਅੰਦੋਲਨਕਾਰੀਆਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਉਨ੍ਹਾਂ ਨੇ 'ਸਿੱਖ ਦੇਸ਼ ਭਗਤ ਪਰਿਵਾਰ ਸਹਿਯੋਗ ਕਮੇਟੀ' ਦੀ ਸਥਾਪਨਾ ਕੀਤੀ, ਜਿਸ ਦਾ ਵਿਸਤਾਰ ਬਾਅਦ ਵਿੱਚ 'ਦੇਸ਼ ਭਗਤ ਪਰਿਵਾਰ ਸਹਿਯੋਗ ਕਮੇਟੀ' ਵਜੋਂ ਹੋਇਆ। ਅੱਜ ਜਲੰਧਰ ਦਾ ਦੇਸ਼ ਭਗਤ ਯਾਦਗਾਰ ਹਾਲ ਉਸ ਸੇਵਾ ਦੀ ਯਾਦ ਨੂੰ ਜੀਵੰਤ ਰੱਖਦਾ ਹੈ। 17 ਜੂਨ 1923 ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਈ ਤਾਂ ਸਰਦਾਰ ਤੇਜਾ ਸਿੰਘ ਸਮੁੰਦਰੀ ਪੰਜ ਪਿਆਰਿਆਂ ਵਿੱਚ ਸ਼ਾਮਲ ਸਨ।
ਗੁਰਦੁਆਰਿਆਂ ਦੀ ਆਜ਼ਾਦੀ ਤੋਂ ਲੈ ਕੇ ਜੈਤੋ ਮੋਰਚੇ ਤੱਕ ਹਰ ਸੰਘਰਸ਼ ਵਿੱਚ ਉਹ ਮੋਹਰੀ ਰਹੇ। 12 ਅਕਤੂਬਰ 1923 ਨੂੰ ਜਦੋਂ ਅੰਗਰੇਜ਼ ਸਰਕਾਰ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ 'ਤੇ ਪਾਬੰਦੀ ਲਗਾਈ, ਤਾਂ ਗ੍ਰਿਫ਼ਤਾਰ ਕੀਤੇ ਗਏ ਪ੍ਰਮੁੱਖ ਸਿੱਖ ਆਗੂਆਂ ਵਿੱਚ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਨਾਮ ਸਭ ਤੋਂ ਅੱਗੇ ਸੀ।
ਅੰਗਰੇਜ਼ ਸਰਕਾਰ ਗੁਰਦੁਆਰਾ ਸੁਧਾਰ ਲਹਿਰ ਨੂੰ ਭਾਰਤ ਦੀ ਆਜ਼ਾਦੀ ਦੀ ਲਹਿਰ ਨਾਲ ਜੁੜਿਆ ਅੰਦੋਲਨ ਮੰਨਦੀ ਸੀ। ਇਸੇ ਲਈ ਸਰਦਾਰ ਸਮੁੰਦਰੀ ਸਮੇਤ 56 ਪ੍ਰਮੁੱਖ ਸਿੱਖ ਆਗੂਆਂ ਨੂੰ ਕੈਦ ਕੀਤਾ ਗਿਆ। ਅੰਤ ਵਿੱਚ ਸੰਘਰਸ਼ ਕਾਮਯਾਬ ਹੋਇਆ ਅਤੇ ਸਰਕਾਰ ਨੇ 1925 ਨੂੰ ਸਿੱਖ ਗੁਰਦੁਆਰਾ ਐਕਟ, ਰਾਹੀਂ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਣ ਦੀ ਕਵਾਇਦ ਸ਼ੁਰੂ ਕੀਤੀ।
ਸਿੱਖ ਆਗੂਆਂ ਨੇ ਇਸ ਐਕਟ ਵਿੱਚ ਤਿੰਨ ਮਹੱਤਵਪੂਰਨ ਸੋਧਾਂ ਕਰਵਾਈਆਂ&mdashਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਰਹੇ ਸਿੱਖ ਬੀਬੀਆਂ ਨੂੰ ਵੋਟ ਦਾ ਅਧਿਕਾਰ ਮਿਲੇ ਇਹ ਉਸ ਸਮੇਂ ਦਾ ਅਸਾਧਾਰਨ ਕਦਮ ਸੀ, ਜਦੋਂ ਭਾਰਤ ਤਾਂ ਦੂਰ, ਇੰਗਲੈਂਡ ਵਿੱਚ ਵੀ ਇਸਤਰੀਆਂ ਨੂੰ ਪੂਰੇ ਵੋਟ ਅਧਿਕਾਰ ਪ੍ਰਾਪਤ ਨਹੀਂ ਹੋਏ ਸਨ ਅਤੇ ਗੁਰਦੁਆਰਿਆਂ ਦੀ ਆਮਦਨ ਧਰਮ, ਸਿੱਖਿਆ ਅਤੇ ਦਾਨ-ਪੁੰਨ ਦੇ ਕਾਰਜਾਂ ਲਈ ਵੀ ਵਰਤੀ ਜਾਵੇ। ਇਨ੍ਹਾਂ ਸੋਧਾਂ ਤੋਂ ਬਾਅਦ ਸਰਕਾਰ ਨੇ ਸਿੱਖ ਗੁਰਦੁਆਰਾ ਐਕਟ ਪਾਸ ਕਰਕੇ ਲਾਗੂ ਕੀਤਾ।
ਐਕਟ ਨੂੰ ਸਵੀਕਾਰ ਕਰਨ ਦੀ ਸ਼ਰਤ 'ਤੇ ਜੇਲ੍ਹ ਵਿੱਚ ਬੰਦ 31 ਪ੍ਰਮੁੱਖ ਸਿੱਖ ਆਗੂਆਂ ਵਿੱਚੋਂ ਕਰੀਬ 20 ਨੂੰ ਰਿਹਾ ਕਰ ਦਿੱਤਾ ਗਿਆ, ਪਰ ਸਰਦਾਰ ਤੇਜਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ ਸਮੇਤ 11 ਸੀਨੀਅਰ ਆਗੂਆਂ ਨੇ ਸਰਕਾਰ ਨਾਲ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਮੰਨਣਾ ਸੀ ਕਿ ਲੰਬੇ ਅਤੇ ਖ਼ੂਨੀ ਗੁਰਦੁਆਰਾ ਸੁਧਾਰ ਸੰਘਰਸ਼ ਨਾਲ ਭਾਵੇਂ ਮਹੰਤਸ਼ਾਹੀ ਦਾ ਅੰਤ ਹੋ ਗਿਆ ਸੀ, ਪਰ ਇਸ ਐਕਟ ਰਾਹੀਂ ਸਰਕਾਰ ਅਸਿੱਧੇ ਤੌਰ 'ਤੇ ਗੁਰਦੁਆਰਾ ਪ੍ਰਬੰਧ 'ਤੇ ਆਪਣਾ ਪ੍ਰਭਾਵ ਕਾਇਮ ਰੱਖਣਾ ਚਾਹੁੰਦੀ ਸੀ।
ਇਸੇ ਦੌਰਾਨ 17 ਜੁਲਾਈ 1926 ਨੂੰ ਲਾਹੌਰ ਜੇਲ੍ਹ ਵਿੱਚ ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਰਹੱਸਮਈ ਹਾਲਾਤਾਂ ਵਿੱਚ ਸ਼ਹਾਦਤ ਹੋ ਗਈ। ਬਾਬਾ ਖੜਕ ਸਿੰਘ ਅਤੇ ਸੇਵਾ ਸਿੰਘ ਠੀਕਰੀਵਾਲਾ ਤੋਂ ਇਲਾਵਾ ਬਾਕੀ ਆਗੂ ਸਤੰਬਰ 1926 ਵਿੱਚ ਰਿਹਾ ਕਰ ਦਿੱਤੇ ਗਏ। ਗੁਰਦੁਆਰਾ ਐਕਟ ਲਾਗੂ ਹੋਣ ਮਗਰੋਂ 1926 ਵਿੱਚ ਹੋਈਆਂ ਪਹਿਲੀਆਂ ਚੋਣਾਂ ਵਿੱਚ ਸ. ਸਮੁੰਦਰੀ ਦੀ ਪੰਥ-ਪ੍ਰਸਤ ਧਿਰ ਦੀ ਜਿੱਤ ਨੂੰ ਪੰਥ ਵੱਲੋਂ ਉਨ੍ਹਾਂ ਦੀ ਸ਼ਹਾਦਤ ਪ੍ਰਤੀ ਸੱਚੀ ਸ਼ਰਧਾਂਜਲੀ ਮੰਨਿਆ ਗਿਆ। ਜਦਕਿ ਬ੍ਰਿਟਿਸ਼ ਸਰਕਾਰ ਦੀਆਂ ਗੁਪਤ ਰਿਪੋਰਟਾਂ ਨੇ ਮੰਨਿਆ ਕਿ ਉਨ੍ਹਾਂ ਦੀ ਮੌਤ ਭਵਿੱਖ ਦੇ ਕ੍ਰਾਂਤੀਕਾਰੀਆਂ ਨੂੰ ਪ੍ਰੇਰਿਤ ਕਰੇਗੀ।
ਸਰਦਾਰ ਸਮੁੰਦਰੀ ਦੀ ਅਗਵਾਈ ਨੇ ਸਿੱਖਾਂ ਬਾਰੇ ਬਸਤੀਵਾਦੀ ਧਾਰਨਾ ਨੂੰ ਬਦਲ ਦਿੱਤਾ। ਗੁਰਦੁਆਰਾ ਸੁਧਾਰ ਲਹਿਰ ਨੇ ਸਾਬਤ ਕੀਤਾ ਕਿ ਸਿੱਖ ਸ਼ਾਂਤਮਈ, ਅਨੁਸ਼ਾਸਿਤ ਅਤੇ ਅਹਿੰਸਕ ਸੰਘਰਸ਼ ਰਾਹੀਂ ਵੀ ਅਨਿਆਂ ਨੂੰ ਮਾਤ ਦੇ ਸਕਦੇ ਹਨ। ਇਤਿਹਾਸਕ ਗੁਰਦੁਆਰਿਆਂ ਦੀ ਆਜ਼ਾਦੀ ਮਗਰੋਂ ਮਹਾਤਮਾ ਗਾਂਧੀ ਨੇ ਇਸ ਨੂੰ "ਆਜ਼ਾਦੀ ਦੀ ਪਹਿਲੀ ਲੜਾਈ ਦੀ ਜਿੱਤ" ਕਿਹਾ ਸੀ।
ਸਰਦਾਰ ਸਮੁੰਦਰੀ ਨੇ ਅਕਾਲੀ ਲਹਿਰ ਦੇ ਨਾਲ-ਨਾਲ ਕਾਂਗਰਸ ਰਾਹੀਂ ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਵੀ ਸਰਗਰਮ ਭੂਮਿਕਾ ਨਿਭਾਈ। ਉਨ੍ਹਾਂ ਨੇ ਸਮੁੰਦਰੀ ਵਿਖੇ ਕਾਂਗਰਸ ਦਾ ਵਿਸ਼ਾਲ ਜਲਸਾ ਕਰਵਾਇਆ ਅਤੇ ਸੁਤੰਤਰਤਾ ਅੰਦੋਲਨ ਵਿੱਚ ਵੀ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ।
ਸਿੱਖਿਆ ਦੇ ਖੇਤਰ ਵਿੱਚ ਵੀ ਉਨ੍ਹਾਂ ਦਾ ਯੋਗਦਾਨ ਅਸਾਧਾਰਣ ਰਿਹਾ। ਉਨ੍ਹਾਂ ਨੇ ਲਾਇਲਪੁਰ ਖ਼ਾਲਸਾ ਹਾਈ ਸਕੂਲ, ਬਾਰ ਖ਼ਾਲਸਾ ਹਾਈ ਸਕੂਲ, ਸਮੁੰਦਰੀ ਖ਼ਾਲਸਾ ਮਿਡਲ ਸਕੂਲ ਅਤੇ ਸਰਹਾਲੀ ਦੇ ਗੁਰੂ ਗੋਬਿੰਦ ਸਿੰਘ ਹਾਈ ਸਕੂਲ ਦੀ ਸਥਾਪਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਸੁਭਾਅ ਬੇਹੱਦ ਮਿਲਾਪੜਾ, ਨਿਮਰ ਅਤੇ ਉਦਾਰ ਸੀ। ਉਹ ਸਮਾਜਿਕ ਬਰਾਬਰੀ ਦੇ ਪ੍ਰਬਲ ਹਮਾਇਤੀ ਸਨ। ਇਕ ਵਾਰ ਰਵਿਦਾਸੀਆ ਸਿੱਖ ਹਰਦਿਆਲ ਸਿੰਘ ਨੂੰ ਸਾਂਝੇ ਖੂਹ ਤੋਂ ਪਾਣੀ ਭਰਨ ਤੋਂ ਰੋਕਣ ਦੀ ਘਟਨਾ ਵਿੱਚ ਉਨ੍ਹਾਂ ਨੇ ਖ਼ੁਦ ਉਸ ਦੇ ਹੱਥੋਂ ਪਾਣੀ ਪੀ ਕੇ ਜਾਤ-ਪਾਤ ਦੇ ਭੇਦ ਨੂੰ ਵਿਵਹਾਰਕ ਤੌਰ 'ਤੇ ਚੁਣੌਤੀ ਦਿੱਤੀ ਅਤੇ ਗੁਰਮਤਿ ਅਨੁਸਾਰ ਸਮਾਨਤਾ ਦਾ ਸੰਦੇਸ਼ ਦਿੱਤਾ।
ਅੱਜ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਸਥਿਤ "ਤੇਜਾ ਸਿੰਘ ਸਮੁੰਦਰੀ ਹਾਲ" ਕੇਵਲ ਇੱਕ ਇਮਾਰਤ ਨਹੀਂ, ਸਗੋਂ ਇੱਕ ਯੁੱਗ ਦੀ ਯਾਦਗਾਰ ਹੈ। ਇਹ ਨਵੀਂ ਪੀੜ੍ਹੀ ਨੂੰ ਯਾਦ ਦਿਵਾਉਂਦਾ ਹੈ ਕਿ ਪੰਥ, ਦੇਸ਼, ਲੋਕਤੰਤਰ, ਸਮਾਜਿਕ ਸਮਾਨਤਾ ਅਤੇ ਸਿੱਖਿਆ ਲਈ ਆਪਣਾ ਸਭ ਕੁਝ ਨਿਛਾਵਰ ਕਰਨ ਵਾਲੇ ਸਰਦਾਰ ਤੇਜਾ ਸਿੰਘ ਸਮੁੰਦਰੀ ਵਰਗੇ ਮਹਾਨ ਸ਼ਹੀਦ ਹੀ ਕੌਮਾਂ ਦੀ ਅਸਲ ਪੂੰਜੀ ਹੁੰਦੇ ਹਨ। ਉਨ੍ਹਾਂ ਦੀ ਸ਼ਤਾਬਦੀ ਬਰਸੀ 'ਤੇ ਜੇ ਅਸੀਂ ਉਨ੍ਹਾਂ ਦੇ ਜੀਵਨ-ਮੰਤਰ "ਮੈਂ ਮਰਾਂ, ਪੰਥ ਜੀਵੇ" ਨੂੰ ਆਪਣੇ ਜੀਵਨ ਅਤੇ ਕੌਮੀ ਚੇਤਨਾ ਦਾ ਆਧਾਰ ਬਣਾ ਲਈਏ, ਤਾਂ ਇਹੀ ਉਨ੍ਹਾਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ।
(ਪ੍ਰੋ. ਸਰਚਾਂਦ ਸਿੰਘ ਖਿਆਲਾ)
ਬੁਲਾਰਾ, ਪੰਜਾਬ ਭਾਜਪਾ
ਮੋ. 97813-55522
17 जुलाई शताब्दी पुण्यतिथि पर विशेष
"मैं मरां, पंथ जीवे"  : सरदार तेजा सिंह समुंदरी
(प्रो. सरचांद सिंह ख्याला)
गुरुद्वारा सुधार आंदोलन और अकाली आंदोलन के प्राणपुरुष शहीद सरदार तेजा सिंह समुंदरी किसी परिचय के मोहताज नहीं हैं। ऐतिहासिक गुरुद्वारों को महंतशाही के चंगुल से मुक्त कराकर उन्हें गुरमत सिद्धांतों के अनुरूप संचालित करने तथा अकाली आंदोलन को भारत के स्वतंत्रता संग्राम से जोड़ने में उनकी भूमिका अत्यंत निर्णायक रही। उनके नेतृत्व ने औपनिवेशिक भारत में सिखों की छवि को नया आयाम प्रदान किया और पंथिक चेतना को नई दिशा दी।
इसी पंथिक जागरण तथा शांतिपूर्ण, किंतु दृढ़ और अडिग संघर्ष ने ब्रिटिश शासन को विचलित कर दिया। इसका परिणाम 17 जुलाई 1926 को मात्र 44 वर्ष की आयु में लाहौर जेल में उनकी रहस्यमयी शहादत के रूप में सामने आया। लाहौर से अमृतसर तक उनकी अंतिम यात्रा में उमड़ा जनसैलाब इस बात का प्रमाण था कि पंथ ने अपना सच्चा सिपाही खो दिया था। किंतु उनकी शहादत ने निराशा नहीं, बल्कि पंथिक जागरण को और अधिक प्रखर बना दिया। इसी कारण उनकी महान सेवाओं के सम्मान में शिरोमणि गुरुद्वारा प्रबंधक कमेटी ने 24 फरवरी 1936 को अपने मुख्यालय का नाम "तेजा सिंह समुंदरी हॉल" रखा।
सरदार तेजा सिंह समुंदरी का जन्म 20 फरवरी 1882 (10 फाल्गुन, संवत् 1938 विक्रमी) को जिला तरनतारन के गाँव राय बुर्ज का (सरहाली) में रिसालदार मेजर सरदार देवा सिंह संधू और माता नंद कौर के घर हुआ। बाद में उनका परिवार जिला लायलपुर की समुंदरी तहसील में जाकर बस गया, जिसके कारण उनके नाम के साथ "समुंदरी" स्थायी रूप से जुड़ गया।
18 वर्ष की आयु में वे ब्रिटिश भारतीय सेना की 22वीं कैवेलरी में भर्ती हुए, किंतु गुरबाणी, पंथ और देश की सेवा के आह्वान ने उन्हें सैनिक जीवन त्यागने के लिए प्रेरित किया। अमेरिका और कनाडा प्रवास के दौरान गदर आंदोलन के अग्रणी बाबा तेजा सिंह चूहड़काना के संपर्क ने उनके भीतर राष्ट्रीय और पंथिक चेतना को और अधिक सुदृढ़ किया।
सिंह सभा आंदोलन, खालसा दीवान समुंदरी और चीफ खालसा दीवान के माध्यम से प्रारंभ हुई उनकी सार्वजनिक सेवा आगे चलकर गुरुद्वारा सुधार आंदोलन की मजबूत नींव बनी। उन्होंने अपनी समस्त संपत्ति और पूरा जीवन पंथ की सेवा के लिए समर्पित कर दिया।
1914 में दिल्ली स्थित गुरुद्वारा रकाबगंज की चारदीवारी को ब्रिटिश सरकार द्वारा ढहाए जाने के बाद उसे पुनः निर्मित कराने के ऐतिहासिक संघर्ष में उन्होंने सरदार हरचंद सिंह लायलपुरी के साथ शहीदी जत्थे का नेतृत्व किया। निरंतर संघर्ष के परिणामस्वरूप दिसंबर 1920 में वह दीवार पुनः निर्मित हुई। इसे सिख एकता और जनशक्ति की पहली बड़ी विजय माना जाता है।
उस समय पंजाब के अधिकांश ऐतिहासिक गुरुद्वारे ब्रिटिश सरकार के संरक्षण प्राप्त महंतों के नियंत्रण में थे और उनका प्रबंधन गुरमत सिद्धांतों से भटक चुका था। गुरुद्वारा सुधार आंदोलन ने इस स्थिति को बदलने का संकल्प लिया और यही आंदोलन आगे चलकर शिरोमणि गुरुद्वारा प्रबंधक कमेटी (एसजीपीसी) की स्थापना का आधार बना।
15 नवंबर 1920 को श्री अकाल तख्त साहिब में गठित 175 सदस्यीय प्रथम शिरोमणि कमेटी के सरदार तेजा सिंह समुंदरी संस्थापक सदस्यों में प्रमुख थे।
सरदार तेजा सिंह समुंदरी निर्भीक, निस्वार्थ, सिद्धांतनिष्ठ और पंथ-समर्पित नेता थे। उन्होंने सिख समाज से कुरीतियों को दूर कर संगत को गुरु घर से जोड़ा। सिख इतिहास पर उनकी गहरी पकड़ तथा उत्कृष्ट संगठनात्मक क्षमता ने उन्हें अकाली आंदोलन का प्रमुख रणनीतिकार बना दिया। उनका दृढ़ विश्वास था कि ब्रिटिश शासन का मुकाबला केवल सत्य, जन-जागरण और लोक-शक्ति के बल पर ही किया जा सकता है। उन्होंने धार्मिक सुधार आंदोलन को भारत के स्वतंत्रता संग्राम से जोड़ा तथा 'अकाली' समाचार पत्र के माध्यम से पंथिक पत्रकारिता को भी सशक्त बनाया।
निस्वार्थ सेवा तथा सम्मान का श्रेय दूसरों को देने की उनकी प्रवृत्ति ने उन्हें सर्वप्रिय बना दिया। उन्होंने मास्टर तारा सिंह जैसे अनेक नेताओं को अकाली आंदोलन से जोड़ा। सेंट्रल सिख लीग के अध्यक्ष पद का सम्मान भी उन्होंने स्वयं स्वीकार करने के बजाय सरदार खड़क सिंह को सौंप दिया।
ननकाना साहिब साके के बाद गठित पहली प्रबंधक समिति के वे सदस्य रहे तथा दरबार साहिब तोशाखाना मोर्चे के दौरान उन्होंने कारावास भी भोगा। वर्ष 1921-22 के गुरु के बाग़ आंदोलन के समय शिरोमणि कमेटी की एक्शन काउंसिल के अध्यक्ष के रूप में उन्होंने ब्रिटिश दमन के बावजूद अहिंसक संघर्ष को अनुशासित और प्रभावी ढंग से संचालित किया।
'अकाली' समाचार पत्र पर 40 हजार रुपये का भारी जुर्माना लगाए जाने पर उसे बंद होने से बचाने के लिए उन्होंने अपनी एक मुरब्बा भूमि जमानत के रूप में प्रस्तुत कर दी। इसी प्रकार नाभा आंदोलन से संबंधित प्रिवी काउंसिल में अपील के लिए आवश्यक धनराशि जुटाने हेतु उन्होंने अपनी लगभग 50 एकड़ भूमि गिरवी रख दी। मुकदमा जीतने के बाद जब समिति ने वह राशि लौटानी चाही, तब उनके परिवार ने उसे भी पंथ की सेवा के लिए समर्पित कर दिया।
आंदोलनकारियों के परिवारों की सहायता के उद्देश्य से उन्होंने 'सिख देशभक्त परिवार सहयोग समिति' की स्थापना की, जिसका बाद में विस्तार होकर 'देशभक्त परिवार सहयोग समिति' के रूप में हुआ। आज जालंधर स्थित देशभक्त यादगार हॉल उसी महान सेवा और त्याग की स्मृति को जीवंत बनाए हुए है। 17 जून 1923 को श्री हरिमंदिर साहिब के अमृत सरोवर की कार सेवा आरंभ हुई तो सरदार तेजा सिंह समुंदरी पाँच प्यारों में सम्मिलित थे।
गुरुद्वारों की मुक्ति से लेकर जैतो मोर्चे तक प्रत्येक संघर्ष में वे अग्रिम पंक्ति में रहे। 12 अक्टूबर 1923 को जब ब्रिटिश सरकार ने शिरोमणि गुरुद्वारा प्रबंधक कमेटी और अकाली दल पर प्रतिबंध लगाया, तब गिरफ्तार किए गए प्रमुख सिख नेताओं में सरदार तेजा सिंह समुंदरी का नाम सबसे प्रमुख था।
ब्रिटिश सरकार गुरुद्वारा सुधार आंदोलन को भारत के स्वतंत्रता संग्राम से जुड़ा हुआ आंदोलन मानती थी। इसी कारण सरदार तेजा सिंह समुंदरी सहित 56 प्रमुख सिख नेताओं को गिरफ्तार कर जेल भेज दिया गया। अंततः संघर्ष सफल हुआ और सरकार ने वर्ष 1925 में सिख गुरुद्वारा अधिनियम (Sikh Gurdwaras Act, 1925) के माध्यम से ऐतिहासिक गुरुद्वारों का प्रबंधन शिरोमणि गुरुद्वारा प्रबंधक कमेटी को सौंपने की प्रक्रिया प्रारंभ की।
सिख नेतृत्व ने इस अधिनियम में तीन महत्वपूर्ण संशोधन करवाए। पहला, श्री अकाल तख्त साहिब और तख्त श्री केसगढ़ साहिब का प्रबंधन शिरोमणि कमेटी के अधीन ही रहे। दूसरा, सिख महिलाओं को मतदान का अधिकार प्रदान किया जाए। यह उस समय का अत्यंत क्रांतिकारी और ऐतिहासिक कदम था, क्योंकि उस दौर में भारत तो दूर, इंग्लैंड में भी महिलाओं को पूर्ण मताधिकार प्राप्त नहीं हुआ था। तीसरा, गुरुद्वारों की आय का उपयोग केवल धार्मिक कार्यों तक सीमित न रहकर शिक्षा और लोककल्याण एवं दान-पुण्य के कार्यों के लिए भी किया जाए। इन संशोधनों के उपरांत सरकार ने सिख गुरुद्वारा अधिनियम को पारित कर लागू किया।
अधिनियम को स्वीकार करने की शर्त पर जेल में बंद 31 प्रमुख सिख नेताओं में से लगभग 20 को रिहा कर दिया गया, किंतु सरदार तेजा सिंह समुंदरी, मास्टर तारा सिंह सहित 11 वरिष्ठ नेताओं ने सरकार के साथ किसी प्रकार का समझौता करने से स्पष्ट इंकार कर दिया। उनका मानना था कि यद्यपि लंबे और रक्तरंजित गुरुद्वारा सुधार संघर्ष के परिणामस्वरूप महंतशाही का अंत हो चुका था, फिर भी इस अधिनियम के माध्यम से सरकार अप्रत्यक्ष रूप से गुरुद्वारों के प्रबंधन पर अपना प्रभाव बनाए रखना चाहती थी।
इसी दौरान 17 जुलाई 1926 को लाहौर जेल में सरदार तेजा सिंह समुंदरी रहस्यमय परिस्थितियों में शहीद हो गए। बाबा खड़क सिंह और सेवा सिंह ठीकरीवाला को छोड़कर अन्य सभी प्रमुख नेताओं को सितंबर 1926 में रिहा कर दिया गया। सिख गुरुद्वारा अधिनियम लागू होने के बाद वर्ष 1926 में हुए प्रथम शिरोमणि गुरुद्वारा प्रबंधक कमेटी के चुनावों में सरदार समुंदरी के पंथ-समर्पित गुट की विजय को पंथ द्वारा उनकी शहादत के प्रति सच्ची श्रद्धांजलि माना गया। वहीं ब्रिटिश सरकार की गोपनीय रिपोर्टों में भी स्वीकार किया गया कि उनकी मृत्यु भविष्य के क्रांतिकारियों के लिए प्रेरणा का स्रोत बनेगी।
सरदार तेजा सिंह समुंदरी के नेतृत्व ने सिखों के प्रति औपनिवेशिक शासन की स्थापित धारणाओं को बदल दिया। गुरुद्वारा सुधार आंदोलन ने सिद्ध कर दिया कि सिख शांतिपूर्ण, अनुशासित और अहिंसक संघर्ष के माध्यम से भी अन्याय पर विजय प्राप्त कर सकते हैं। ऐतिहासिक गुरुद्वारों की मुक्ति के पश्चात महात्मा गांधी ने इसे "स्वतंत्रता संग्राम की पहली विजय" कहा था।
सरदार समुंदरी ने अकाली आंदोलन के साथ-साथ भारतीय राष्ट्रीय कांग्रेस के माध्यम से भी भारत के स्वतंत्रता संग्राम में सक्रिय भूमिका निभाई। उन्होंने समुंदरी में कांग्रेस का एक विशाल जनसमागम आयोजित कराया तथा देश की स्वतंत्रता के संघर्ष में भी महत्वपूर्ण योगदान दिया।
शिक्षा के क्षेत्र में भी उनका योगदान अत्यंत उल्लेखनीय रहा। उन्होंने लायलपुर खालसा हाई स्कूल, बार खालसा हाई स्कूल, समुंदरी खालसा मिडिल स्कूल तथा सरहाली के गुरु गोबिंद सिंह हाई स्कूल की स्थापना में महत्वपूर्ण भूमिका निभाई। उनका विश्वास था कि किसी भी समाज की वास्तविक उन्नति शिक्षा के माध्यम से ही संभव है।
सरदार तेजा सिंह समुंदरी का स्वभाव अत्यंत मिलनसार, विनम्र और उदार था। वे सामाजिक समानता के प्रबल समर्थक थे। एक अवसर पर जब रविदासिया सिख हरदयाल सिंह को सार्वजनिक कुएँ से पानी भरने से रोक दिया गया, तब उन्होंने स्वयं उनके हाथों से पानी पीकर जाति-भेद की कुप्रथा को व्यवहारिक रूप से चुनौती दी और गुरमत के समानता के सिद्धांत का सशक्त संदेश दिया।
आज श्री हरिमंदिर साहिब परिसर में स्थित "तेजा सिंह समुंदरी हॉल" केवल एक भवन नहीं, बल्कि एक युग की स्मृति का प्रतीक है। यह नई पीढ़ी को निरंतर यह प्रेरणा देता है कि पंथ, राष्ट्र, लोकतंत्र, सामाजिक समानता और शिक्षा के लिए अपना सर्वस्व समर्पित करने वाले सरदार तेजा सिंह समुंदरी जैसे महान शहीद ही किसी भी समाज और राष्ट्र की वास्तविक पूँजी होते हैं।
उनकी शताब्दी पुण्यतिथि पर यदि हम उनके जीवन-मंत्र"मैं मरां, पंथ जीवे" को अपने जीवन, समाज और राष्ट्रीय चेतना का आधार बना लें, तो यही उनके प्रति हमारी सच्ची श्रद्धांजलि होगी।
(प्रो. सरचांद सिंह ख्याला)
प्रवक्ता, भारतीय जनता पार्टी, पंजाब
मो.: 97813-55522
Special Feature on the Centenary Martyrdom Anniversary &ndash 17 July
"Main Maran Panth Jeeve"( Let Me Die, Let the Panth Live): Sardar Teja Singh Samundri
By Prof. Sarchand Singh Khiala
Shaheed Sardar Teja Singh Samundri, the driving force behind the Gurdwara Reform Movement and the Akali Movement, needs no introduction. He played a decisive role in liberating historic Sikh gurdwaras from the control of hereditary mahants and establishing their management in accordance with the principles of Gurmat. Equally significant was his contribution in linking the Akali Movement with India's struggle for independence. His visionary leadership reshaped the image of the Sikh community in colonial India and gave a new direction to Panthic consciousness.
It was this spirit of Panthic awakening, coupled with a peaceful yet resolute and unwavering struggle, that deeply unsettled the British colonial administration. The result was his mysterious martyrdom in Lahore Jail on 17 July 1926, at the young age of just 44 years. The massive outpouring of grief during his funeral procession from Lahore to Amritsar testified that the Panth had lost one of its truest soldiers. Yet, instead of discouraging the Sikh community, his martyrdom further strengthened Panthic awakening and resolve. In recognition of his unparalleled services, the Shiromani Gurdwara Parbandhak Committee (SGPC) named its headquarters "Teja Singh Samundri Hall" on 24 February 1936.
Sardar Teja Singh Samundri was born on 20 February 1882 (10 Phagan, Samvat 1938 Bikrami) in village Rai Burj Ka (Sarhali), district Tarn Taran, to Risaldar Major Sardar Deva Singh Sandhu and Mata Nand Kaur. Later, his family settled in Samundri Tehsil of Lyallpur District (now in Pakistan), from which he permanently acquired the surname "Samundri."
At the age of eighteen, he enlisted in the 22nd Cavalry of the British Indian Army. However, the call of Gurbani, the Panth, and service to the nation inspired him to renounce military life. During his visits to the United States and Canada, his association with the renowned Ghadar revolutionary Baba Teja Singh Chuharkana further deepened his nationalistic and Panthic convictions.
His public service, which began through the Singh Sabha Movement, Khalsa Diwan Samundri, and the Chief Khalsa Diwan, laid a strong foundation for the Gurdwara Reform Movement. He dedicated his entire life and personal wealth to the service of the Panth.
In the historic struggle to reconstruct the boundary wall of Gurdwara Rakab Ganj Sahib in Delhi, demolished by the British Government in 1914, Sardar Teja Singh Samundri, along with Sardar Harchand Singh Lyallpuri, led a Shaheedi Jatha (martyrs' volunteer group). Their persistent efforts culminated in the reconstruction of the wall in December 1920, a landmark victory regarded as one of the earliest triumphs of Sikh unity and peaceful mass resistance.
At that time, most historic gurdwaras in Punjab were under the control of mahants patronized by the British Government, and their administration had drifted away from the principles of Gurmat. The Gurdwara Reform Movement emerged to change this situation and eventually laid the foundation for the establishment of the Shiromani Gurdwara Parbandhak Committee (SGPC).
On 15 November 1920, when the first 175-member Shiromani Committee was constituted at Sri Akal Takht Sahib, Sardar Teja Singh Samundri was among its founding members, playing a pivotal role in shaping what would become the representative institution of the Sikh Panth.
Sardar Teja Singh Samundri was a fearless, selfless, principled, and Panth-devoted leader. He worked tirelessly to eradicate social evils within the Sikh community and reconnect the Sikh Sangat with the Guru's path. His profound knowledge of Sikh history and exceptional organizational abilities established him as one of the foremost strategists of the Akali Movement. He firmly believed that British colonial rule could be challenged only through truth, public awakening, and the collective strength of the people. He successfully linked the religious reform movement with India's struggle for independence and also strengthened Panthic journalism through the newspaper Akali.
His spirit of selfless service and his habit of giving credit and honour to others made him immensely respected and loved. He inspired prominent leaders such as Master Tara Singh to join the movement. Even the honour of presiding over the Central Sikh League was voluntarily entrusted by him to Sardar Kharak Singh rather than accepted for himself.
Following the Nankana Sahib massacre, he served as a member of the first committee constituted to manage the shrine. He also underwent imprisonment during the Darbar Sahib Toshakhana Morcha. During the Guru Ka Bagh agitation of 1921&ndash22, as Chairman of the Action Council of the Shiromani Committee, he ensured that the non-violent movement remained disciplined and resolute despite severe British repression.
When the newspaper Akali was fined Rs. 40,000 by the British authorities, he offered one murabba of his agricultural land as security to prevent its closure. Likewise, to raise funds for an appeal before the Privy Council in connection with the Nabha agitation, he mortgaged nearly 50 acres of his land. After the case was won, the Committee sought to reimburse him, but his family dedicated the entire amount to the service of the Panth.
To support the families of imprisoned and martyred activists, he established the Sikh Desh Bhagat Parivar Sahayog Committee, which later expanded into the Desh Bhagat Parivar Sahayog Committee. Today, the Desh Bhagat Yadgar Hall in Jalandhar continues to commemorate this remarkable legacy of sacrifice and public service. On 17 June 1923, when the Kar Seva (voluntary community service) for the cleaning of the sacred Amrit Sarovar at Sri Harmandir Sahib commenced, Sardar Teja Singh Samundri was among the Panj Piare (Five Beloved Ones) who led the service.
From the liberation of Sikh gurdwaras to the historic Jaito Morcha, he remained at the forefront of every major struggle. On 12 October 1923, when the British Government outlawed the Shiromani Gurdwara Parbandhak Committee (SGPC) and the Akali Dal, Sardar Teja Singh Samundri was among the first and most prominent Sikh leaders to be arrested.
The British Government regarded the Gurdwara Reform Movement as an integral part of India's freedom struggle. Consequently, Sardar Teja Singh Samundri and fifty-five other prominent Sikh leaders were imprisoned. Ultimately, the movement succeeded, and in 1925 the British Government initiated the transfer of the management of historic Sikh gurdwaras to the Shiromani Gurdwara Parbandhak Committee through the Sikh Gurdwaras Act, 1925.
Before accepting the legislation, Sikh leaders secured three significant amendments. First, the administration of Sri Akal Takht Sahib and Takht Sri Kesgarh Sahib would remain under the control of the SGPC. Second, Sikh women would be granted the right to vote&mdashan extraordinary and progressive provision at a time when women had not yet obtained full voting rights even in Britain, let alone in India. Third, the income of the gurdwaras would be utilized not only for religious purposes but also for education, charitable activities, and public welfare. Following these amendments, the Government enacted and implemented the Sikh Gurdwaras Act.
Under an agreement to accept the Act, nearly twenty of the thirty-one imprisoned Sikh leaders were released. However, Sardar Teja Singh Samundri, Master Tara Singh, and ten other senior leaders refused to compromise with the Government. They believed that although the long and often bloody Gurdwara Reform Movement had succeeded in ending the domination of the mahants, the new legislation still enabled the Government to retain indirect influence over the administration of Sikh gurdwaras.
Meanwhile, on 17 July 1926, Sardar Teja Singh Samundri attained martyrdom under mysterious circumstances in Lahore Jail. Except for Baba Kharak Singh and Sewa Singh Thikriwala, the remaining Akali leaders were released in September 1926. In the first elections held under the Sikh Gurdwaras Act in 1926, the victory of the Panthic group led by Sardar Samundri was widely regarded by the Sikh community as the truest tribute to his martyrdom. Even confidential reports of the British Government acknowledged that his death would inspire future generations of revolutionaries.
Sardar Teja Singh Samundri's leadership fundamentally altered the colonial perception of the Sikh community. The Gurdwara Reform Movement demonstrated that Sikhs could successfully challenge injustice through peaceful, disciplined, and non-violent struggle. Following the liberation of the historic Gurdwaras, Mahatma Gandhi described this achievement as "the first victory in the battle for India's freedom."
Alongside his leadership in the Akali Movement, Sardar Samundri also played an active role in India's national freedom struggle through the Indian National Congress. He organized a massive Congress gathering at Samundri and made significant contributions to the broader movement for India's independence.
His contribution to education was equally remarkable. He played a vital role in establishing Lyallpur Khalsa High School, Bar Khalsa High School, Samundri Khalsa Middle School, and Guru Gobind Singh High School, Sarhali, thereby laying a strong educational foundation for future generations.
Sardar Teja Singh Samundri was known for his humility, warmth, generosity, and deep commitment to social equality. In one notable incident, when a Ravidasia Sikh, Hardial Singh, was prevented from drawing water from a common village well due to caste discrimination, Samundri publicly drank water from Hardial Singh's hands. Through this courageous act, he challenged the caste system in practice and upheld the Sikh principle of equality as enshrined in Gurmat.
Today, the Teja Singh Samundri Hall, situated within the Sri Harmandir Sahib Complex, is not merely a building but a living monument to an extraordinary era of Sikh history. It reminds future generations that individuals who dedicate their entire lives to the Panth, the nation, democracy, social equality, and education constitute the true wealth of any community.
On the centenary of his martyrdom, the most fitting tribute we can offer Sardar Teja Singh Samundri is to embrace and live by his immortal motto:
"Let me die, so that the Panth may live."
Only by making this guiding principle a part of our personal lives and collective consciousness can we truly honour his unparalleled sacrifice.
Prof. Sarchand Singh Khiala
Spokesperson, BJP Punjab
Mobile: +91 97813 55522
--