ਮੋਦੀ ਨੇ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਦਿਖਾਈ ਹਰੀ ਝੰਡੀ, ਜੀਂਦ ਤੋਂ ਸੋਨੀਪਤ ਵਿਚਾਲੇ ਚੱਲੇਗੀ ਹਾਈਡ੍ਰੋਜਨ ਟ੍ਰੇਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ੁੱਕਰਵਾਰ ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਦੌਰੇ &lsquoਤੇ ਹਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਹਰਿਆਣਾ ਵਿੱਚ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਹਾਈਡ੍ਰੋਜਨ ਟ੍ਰੇਨ ਜੀਂਦ ਅਤੇ ਸੋਨੀਪਤ ਵਿਚਕਾਰ ਚਲੇਗੀ। ਇਸ ਦੇ ਨਾਲ ਹੀ ਭਾਰਤ ਹਾਈਡ੍ਰੋਜਨ ਫਿਊਲ ਨਾਲ ਚੱਲਣ ਵਾਲੀ ਟ੍ਰੇਨ ਸ਼ੁਰੂ ਕਰਨ ਵਾਲਾ ਦੁਨੀਆ ਦਾ ਪੰਜਵਾਂ ਦੇਸ਼ ਬਣ ਗਿਆ। ਪਹਿਲਾਂ, ਹਾਈਡ੍ਰੋਜਨ ਟ੍ਰੇਨਾਂ ਸਿਰਫ ਜਰਮਨੀ, ਫਰਾਂਸ, ਸਵੀਡਨ ਅਤੇ ਚੀਨ ਵਿੱਚ ਚਲਦੀਆਂ ਸਨ। ਇਹ 10 ਡੱਬਿਆਂ ਵਾਲੀ ਹਾਈਡ੍ਰੋਜਨ ਟ੍ਰੇਨ ਜੀਂਦ-ਸੋਨੀਪਤ ਰੂਟ &lsquoਤੇ 14 ਸਟੇਸ਼ਨਾਂ ਵਿਚਕਾਰ 75 ਕਿਲੋਮੀਟਰ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਗਤੀ ਨਾਲ ਚੱਲੇਗੀ। ਇਸ ਟਰੇਨ ਦਾ ਕਿਰਾਇਆ 5 ਰੁਪਏ ਤੋਂ 25 ਰੁਪਏ ਤੱਕ ਹਨ। ਇਹ ਟ੍ਰੇਨ ਲਗਭਗ 2 ਘੰਟਿਆਂ ਵਿੱਚ 89 ਕਿਲੋਮੀਟਰ ਦੀ ਯਾਤਰਾ ਪੂਰੀ ਕਰੇਗੀ। ਜਿਸ ਨਾਲ ਟਰੇਨ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਵਧੇਰੇ ਮਿਲੇਗੀ। ਹਾਈਡ੍ਰੋਜਨ ਟ੍ਰੇਨ ਨੂੰ ਹਰੀ ਝੰਡੀ ਦਿਖਾਉਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵੀ ਮੌਜੂਦ ਸਨ।