ਰੂਸ ‘ਤੇ ਡਰੋਨ ਹਮਲਿਆਂ ਦਾ ਸਿਲਸਿਲਾ ਜਾਰੀ, ਕਈ ਇਲਾਕਿਆਂ ਵਿੱਚ ਜਾਨੀ ਤੇ ਮਾਲੀ ਨੁਕਸਾਨ

ਮਾਸਕੋ: ਰੂਸ ਨੇ ਦਾਅਵਾ ਕੀਤਾ ਹੈ ਕਿ ਰਾਤ ਦੌਰਾਨ ਯੂਕਰੇਨ ਵੱਲੋਂ ਕੀਤੇ ਗਏ ਡਰੋਨ ਹਮਲਿਆਂ ਵਿੱਚ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ, ਜਦਕਿ 60 ਤੋਂ ਵੱਧ ਹੋਰ ਜ਼ਖ਼ਮੀ ਹੋਏ ਹਨ। ਰੂਸੀ ਅਧਿਕਾਰੀਆਂ ਮੁਤਾਬਕ ਹਮਲਿਆਂ ਨੇ ਕਈ ਮਹੱਤਵਪੂਰਨ ਥਾਵਾਂ ਨੂੰ ਪ੍ਰਭਾਵਿਤ ਕੀਤਾ, ਜਿੱਥੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਰੂਸ ਦਾ ਕਹਿਣਾ ਹੈ ਕਿ ਡਰੋਨ ਹਮਲਿਆਂ ਦੌਰਾਨ ਦੇਸ਼ ਦੀ ਇੱਕ ਪ੍ਰਮੁੱਖ ਆਨਲਾਈਨ ਰਿਟੇਲ ਕੰਪਨੀ ਦੇ ਦੋ ਵੱਡੇ ਗੋਦਾਮਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇੱਕ ਗੋਦਾਮ ਤਾਂਬੋਵ ਖੇਤਰ ਦੇ ਕੋਤੋਵਸਕ ਵਿੱਚ, ਜਦਕਿ ਦੂਜਾ ਮਾਸਕੋ ਦੇ ਨੇੜੇ ਇਲੈਕਟ੍ਰੋਸਟਾਲ ਸ਼ਹਿਰ ਵਿੱਚ ਸਥਿਤ ਹੈ। ਹਮਲਿਆਂ ਤੋਂ ਬਾਅਦ ਦੋਵਾਂ ਥਾਵਾਂ &lsquoਤੇ ਅੱਗ ਲੱਗ ਗਈ, ਜਿਸ ਨੂੰ ਕਾਬੂ ਕਰਨ ਲਈ ਐਮਰਜੈਂਸੀ ਸੇਵਾਵਾਂ ਤੁਰੰਤ ਮੌਕੇ &lsquoਤੇ ਪਹੁੰਚੀਆਂ।
ਰਿਪੋਰਟਾਂ ਅਨੁਸਾਰ, ਕੋਤੋਵਸਕ ਸਥਿਤ ਗੋਦਾਮ ਵਿੱਚ ਲੱਗੀ ਅੱਗ &lsquoਤੇ ਕਾਬੂ ਪਾ ਲਿਆ ਗਿਆ ਹੈ, ਜਦਕਿ ਇਲੈਕਟ੍ਰੋਸਟਾਲ ਵਿੱਚ ਅੱਗ ਕਾਰਨ ਕਾਫ਼ੀ ਨੁਕਸਾਨ ਹੋਇਆ। ਸਥਾਨਕ ਮੀਡੀਆ ਵਿੱਚ ਸਾਹਮਣੇ ਆਈਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਧੂੰਏਂ ਦੇ ਵੱਡੇ ਗੁਬਾਰ ਅਤੇ ਅੱਗ ਦੀਆਂ ਲਪਟਾਂ ਦਿਖਾਈ ਦਿੱਤੀਆਂ ਹਨ।
ਇਸ ਤੋਂ ਇਲਾਵਾ, ਮਾਸਕੋ ਖੇਤਰ ਦੇ ਨੋਗਿੰਸਕ ਇਲਾਕੇ ਵਿੱਚ ਸਥਿਤ ਇੱਕ ਤੇਲ ਡਿਪੂ ਨੂੰ ਵੀ ਡਰੋਨ ਹਮਲੇ ਨਾਲ ਨੁਕਸਾਨ ਪਹੁੰਚਣ ਦਾ ਦਾਅਵਾ ਕੀਤਾ ਗਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਨੇੜਲੇ ਜਣੇਪਾ ਹਸਪਤਾਲ ਅਤੇ ਇੱਕ ਰਿਹਾਇਸ਼ੀ ਇਮਾਰਤ ਨੂੰ ਖਾਲੀ ਕਰਵਾ ਦਿੱਤਾ ਗਿਆ।
ਯੂਕਰੇਨ ਅਤੇ ਰੂਸ ਵਿਚਾਲੇ ਜੰਗ ਲਗਾਤਾਰ ਜਾਰੀ ਹੈ ਅਤੇ ਦੋਵੇਂ ਪੱਖ ਇੱਕ-ਦੂਜੇ &lsquoਤੇ ਹਮਲਿਆਂ ਦੇ ਦਾਅਵੇ ਕਰ ਰਹੇ ਹਨ। ਹਾਲਾਂਕਿ, ਇਨ੍ਹਾਂ ਦਾਵਿਆਂ ਦੀ ਸੁਤੰਤਰ ਤੌਰ &lsquoਤੇ ਪੁਸ਼ਟੀ ਨਹੀਂ ਹੋ ਸਕੀ ਹੈ।