ਭਾਜਪਾ ਨੇ ਪੰਜਾਬ ਵਿੱਚ ਜ਼ਿਲ੍ਹਾ ਇਕਾਈਆਂ ਨੂੰ ਦਿੱਤਾ ਨਵਾਂ ਨੇਤ੍ਰਿਤਵ, 16 ਜ਼ਿਲ੍ਹਾ ਪ੍ਰਧਾਨਾਂ ਦੀ ਕੀਤੀ ਨਿਯੁਕਤੀ

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪੰਜਾਬ ਵਿੱਚ ਆਪਣੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਜ਼ਿਲ੍ਹਿਆਂ ਲਈ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਇਹ ਨਿਯੁਕਤੀਆਂ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਪਾਰਟੀ ਦੀ ਕੌਮੀ ਲੀਡਰਸ਼ਿਪ ਦੀ ਸਹਿਮਤੀ ਤੋਂ ਬਾਅਦ ਜਾਰੀ ਕੀਤੀਆਂ ਗਈਆਂ।

ਪਾਰਟੀ ਅਨੁਸਾਰ, ਨਵੀਆਂ ਨਿਯੁਕਤੀਆਂ ਦਾ ਮਕਸਦ ਸੰਗਠਨ ਨੂੰ ਬੂਥ ਪੱਧਰ ਤੱਕ ਹੋਰ ਸਰਗਰਮ ਅਤੇ ਮਜ਼ਬੂਤ ਬਣਾਉਣਾ ਹੈ, ਤਾਂ ਜੋ ਪਾਰਟੀ ਦੀਆਂ ਨੀਤੀਆਂ ਅਤੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ।

ਜਾਰੀ ਕੀਤੀ ਗਈ ਸੂਚੀ ਅਨੁਸਾਰ ਅੰਮ੍ਰਿਤਸਰ ਦਿਹਾਤੀ-2 (ਮਜੀਠਾ) ਤੋਂ ਕਨਵਰਬੀਰ ਸਿੰਘ ਮੰਜ਼ਿਲ, ਅੰਮ੍ਰਿਤਸਰ ਸ਼ਹਿਰੀ ਤੋਂ ਸਲੀਲ ਕਪੂਰ, ਬਰਨਾਲਾ ਤੋਂ ਨਰਿੰਦਰ ਗਰਗ ਨੀਟਾ, ਫਰੀਦਕੋਟ ਤੋਂ ਗੌਰਵ ਕੱਕੜ, ਫਾਜ਼ਿਲਕਾ ਤੋਂ ਸੁਖਵਿੰਦਰ ਸਿੰਘ ਕਾਕਾ ਕੰਬੋਜ, ਹੁਸ਼ਿਆਰਪੁਰ ਦਿਹਾਤੀ ਤੋਂ ਯੋਗੇਸ਼ ਸਪਰਾ, ਹੁਸ਼ਿਆਰਪੁਰ ਸ਼ਹਿਰੀ ਤੋਂ ਸਤੀਸ਼ ਠਾਕੁਰ ਬਾਵਾ, ਜਲੰਧਰ ਸ਼ਹਿਰੀ ਤੋਂ ਅਸ਼ੋਕ ਸਰੀਨ ਹਿੱਕੀ, ਜਲੰਧਰ ਦਿਹਾਤੀ ਉੱਤਰੀ ਤੋਂ ਮਨਮੀਤ ਸਿੰਘ ਵਿੱਕੀ, ਜਲੰਧਰ ਦਿਹਾਤੀ ਦੱਖਣੀ ਤੋਂ ਜਗਬੀਰ ਸਿੰਘ ਬਰਾੜ, ਕਪੂਰਥਲਾ ਤੋਂ ਚੇਤਨ ਸੂਰੀ, ਲੁਧਿਆਣਾ ਸ਼ਹਿਰੀ ਤੋਂ ਸੁਨੀਲ ਮੌਦਗਿੱਲ, ਸ੍ਰੀ ਮੁਕਤਸਰ ਸਾਹਿਬ ਤੋਂ ਸਤੀਸ਼ ਆਸੀਜਾ, ਰੂਪਨਗਰ ਤੋਂ ਅਜੈ ਵੀਰ ਸਿੰਘ ਲਾਲਪੁਰਾ, ਸੰਗਰੂਰ-1 ਤੋਂ ਮਤਿੰਦਰ ਸਿੰਘ ਅਤੇ ਤਰਨ ਤਾਰਨ ਤੋਂ ਸਤਨਾਮ ਸਿੰਘ ਭੁੱਲਰ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ।

ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਭਰੋਸਾ ਜਤਾਇਆ ਕਿ ਨਵੇਂ ਅਹੁਦੇਦਾਰ ਆਪਣੇ ਤਜ਼ਰਬੇ ਅਤੇ ਸੰਗਠਨਾਤਮਕ ਯੋਗਤਾ ਨਾਲ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਭਾਜਪਾ ਆਉਣ ਵਾਲੇ ਸਮੇਂ ਵਿੱਚ ਜ਼ਮੀਨੀ ਪੱਧਰ &lsquoਤੇ ਆਪਣੀ ਪਕੜ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਸੰਗਠਨਾਤਮਕ ਵਿਸਥਾਰ ਕਰਦੀ ਰਹੇਗੀ।