ਸੋਨਮ ਵਾਂਗਚੁਕ ਹਸਪਤਾਲ ਵਿੱਚ ਵੀ ਵਰਤ ‘ਤੇ ਅਡਿੱਗ, ਡਾਕਟਰਾਂ ਦੀ ਅਪੀਲ ਦੇ ਬਾਵਜੂਦ ਇਲਾਜ ਲੈਣ ਤੋਂ ਇਨਕਾਰ

ਨਵੀਂ ਦਿੱਲੀ: ਜੰਤਰ-ਮੰਤਰ &lsquoਤੇ ਚੱਲ ਰਹੇ ਅੰਦੋਲਨ ਦੌਰਾਨ ਹਸਪਤਾਲ ਦਾਖ਼ਲ ਕੀਤੇ ਗਏ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੇ ਡਾਕਟਰੀ ਸਲਾਹ ਦੇ ਬਾਵਜੂਦ ਦਵਾਈਆਂ ਅਤੇ ਡ੍ਰਿੱਪ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਵਰਤ ਖ਼ਤਮ ਕਰਨ ਦੀ ਸਲਾਹ ਦਿੱਤੀ ਹੈ, ਪਰ ਉਹ ਆਪਣੇ ਫ਼ੈਸਲੇ &lsquoਤੇ ਕਾਇਮ ਹਨ।

ਇਸ ਦੌਰਾਨ ਜੰਤਰ-ਮੰਤਰ &lsquoਤੇ ਉਸ ਵੇਲੇ ਹੰਗਾਮੇ ਵਾਲੀ ਸਥਿਤੀ ਬਣ ਗਈ ਜਦੋਂ ਅੰਦੋਲਨ ਦੌਰਾਨ ਸੰਬੋਧਨ ਕਰ ਰਹੇ ਕਾਕਰੋਚ ਜਨਤਾ ਪਾਰਟੀ (CJP) ਦੇ ਸੰਸਥਾਪਕ ਅਭਿਜੀਤ ਦੀਪਕੇ &lsquoਤੇ ਇੱਕ ਮਹਿਲਾ ਨੇ ਤਰਲ ਪਦਾਰਥ ਸੁੱਟ ਦਿੱਤਾ। ਘਟਨਾ ਤੋਂ ਬਾਅਦ ਕੁਝ ਸਮੇਂ ਲਈ ਪ੍ਰੋਗਰਾਮ ਵਿੱਚ ਵਿਘਨ ਪਿਆ ਅਤੇ ਮੌਕੇ &lsquoਤੇ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ।

ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸੰਬੰਧਤ ਮਹਿਲਾ ਨੂੰ ਹਿਰਾਸਤ ਵਿੱਚ ਲੈ ਲਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਦੇ ਕਾਰਨਾਂ ਅਤੇ ਮਹਿਲਾ ਦੇ ਮਨੋਰਥ ਦੀ ਜਾਂਚ ਕੀਤੀ ਜਾ ਰਹੀ ਹੈ।

ਉੱਧਰ, ਵਾਂਗਚੁਕ ਦੀ ਸਿਹਤ &lsquoਤੇ ਡਾਕਟਰਾਂ ਦੀ ਨਿਗਰਾਨੀ ਜਾਰੀ ਹੈ। ਡਾਕਟਰੀ ਟੀਮ ਲਗਾਤਾਰ ਉਨ੍ਹਾਂ ਨੂੰ ਇਲਾਜ ਅਤੇ ਲੋੜੀਂਦੀ ਸਿਹਤ ਸਹਾਇਤਾ ਸਵੀਕਾਰ ਕਰਨ ਲਈ ਸਮਝਾ ਰਹੀ ਹੈ, ਜਦਕਿ ਹਸਪਤਾਲ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਿਹਤ &lsquoਤੇ ਨਜ਼ਦੀਕੀ ਨਿਗਰਾਨੀ ਰੱਖੀ ਜਾ ਰਹੀ ਹੈ।