*ਸਮੇਂ ਸਿਰ ਇਲਾਜ ਬਣਿਆ ਵਰਦਾਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਰਜਨ ਡਾ. ਬੈਂਸ ਨੇ ਬਚਾਈ ਨੌਜਵਾਨ ਦੀ ਜਾਨ* *ਅਪੈਂਡਿਕਸ ਫੱਟਣ ਕਾਰਨ ਜਾਨਲੇਵਾ ਹਾਲਤ ਵਿੱਚ ਪਹੁੰਚੇ ਨੌਜਵਾਨ ਦੀ ਢਾਹਾਂ ਕਲੇਰਾਂ ਹਸਪਤਾਲ ਵਿੱਚ ਸਫ਼ਲ ਸਰਜਰੀ*

 
ਬੰਗਾ 21 ਜੁਲਾਈ ( ) ਗੁਰੂ ਨਾਨਕ ਮਿਸ਼ਨ ਹਸਪਤਾਲ, ਢਾਹਾਂ ਕਲੇਰਾਂ ਦੇ ਪੇਟ ਦੇ ਰੋਗਾਂ ਦੇ ਮਾਹਿਰ  ਲੈਪਰੋਸਕੋਪਿਕ ਅਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ ਡਾ. ਮਾਨਵਦੀਪ ਸਿੰਘ ਬੈਂਸ ਐਮ ਐਸ ਨੇ ਸਮੇਂ ਸਿਰ ਐਮਰਜੈਂਸੀ ਸਰਜਰੀ ਕਰਕੇ  ਨੌਜਵਾਨ ਦੀ ਜਾਨ ਬਚਾਉਣ ਦਾ ਸਮਾਚਾਰ ਹੈ । ਹਸਪਤਾਲ ਵਿੱਚ ਪਹੁੰਚੇ ਮਰੀਜ਼ ਪਲਵਿੰਦਰ ਕੁਮਾਰ ਨੂੰ ਅਪੈਂਡਿਕਸ ਦੀ ਗੰਭੀਰ ਸਮੱਸਿਆ ਕਾਰਨ ਅਸਹਿਣਯੋਗ ਪੇਟ ਦਰਦ, ਸੋਜ ਅਤੇ ਉਲਟੀਆਂ ਦੀ ਸ਼ਿਕਾਇਤ ਸੀ । ਜਾਂਚ ਦੌਰਾਨ ਪਤਾ ਲੱਗਾ ਕਿ ਅਪੈਂਡਿਕਸ ਦੇ ਫੱਟ ਜਾਣ ਕਾਰਨ ਮਰੀਜ਼ ਦੀ ਸਥਿਤੀ ਬਹੁਤ ਨਾਜ਼ੁਕ ਅਤੇ ਗੰਭੀਰ ਸੀ, ਜਿਸ ਕਾਰਨ ਮਰੀਜ਼ ਦੀ ਜਾਨ ਨੂੰ ਖ਼ਤਰਾ ਸੀ । ਡਾ. ਬੈਂਸ ਨੇ ਬਿਨਾਂ ਦੇਰੀ ਕੀਤੇ ਐਮਰਜੈਂਸੀ ਅਪਰੇਸ਼ਨ ਕਰਨ ਦਾ ਫ਼ੈਸਲਾ ਲਿਆ ਅਤੇ ਅਪੈਂਡਿਕਸ ਦੀ ਸਫ਼ਲ ਸਰਜਰੀ ਤੋਂ ਬਾਅਦ ਮਰੀਜ਼ ਤੰਦਰੁਸਤ ਹੈ ਅਤੇ ਤੀਜੇ ਦਿਨ ਹੀ ਹਸਪਤਾਲ ਤੋਂ ਛੁੱਟੀ ਮਿਲ ਗਈ । ਡਾ. ਬੈਂਸ  ਨੇ ਦੱਸਿਆ ਕਿ ਜੇਕਰ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਇਲਾਜ ਵਿੱਚ ਦੇਰੀ ਹੋ ਜਾਵੇ ਤਾਂ ਅੰਤੜੀ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਮਰੀਜ਼ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਹੈ । ਉਹਨਾਂ ਨੇ ਦੱਸਿਆ ਕਿ ਅਪੈਂਡਿਕਸ ਇੱਕ ਛੋਟੀ ਉਂਗਲੀ ਦੇ ਆਕਾਰ ਦਾ ਥੈਲੀ ਹੈ ਜੋ ਪੇਟ ਦੇ ਹੇਠਲੇ ਸੱਜੇ ਹਿੱਸੇ ਵਿੱਚ ਵੱਡੀ ਅੰਤੜੀ ਨਾਲ ਜੁੜੀ ਹੁੰਦੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਅਪੈਂਡਿਕਸ ਕਰਕੇ ਪੇਟ ਦੇ ਵਿਚ ਸੱਜੇ ਪਾਸੇ ਤੇਜ਼ ਦਰਦ, ਉਲਟੀਆਂ ਜਾਂ ਪੇਟ ਵਿੱਚ ਸੋਜ ਵਰਗੇ ਲੱਛਣਾਂ ਪਤਾ ਲੱਗੇ ਤਾਂ ਇਸ ਨੂੰ ਆਮ ਦਰਦ ਸਮਝ ਕੇ ਨਜ਼ਰਅੰਦਾਜ਼ ਨਾ ਕੀਤਾ ਜਾਵੇ,  ਤੁਰੰਤ ਮਾਹਿਰ ਡਾਕਟਰ ਸਾਹਿਬਾਨ ਮਿਲਿਆ ਜਾਵੇ । ਇਸ ਮੌਕੇ ਹਸਪਤਾਲ ਪ੍ਰਬੰਧਕ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੇਂ ਸਿਰ, ਸਹੀ ਫੈਸਲਾ ਲੈ ਕੇ ਸਫ਼ਲ ਅਪਰੇਸ਼ਨ ਨਾਲ ਨੌਜਵਾਨ ਦੀ ਜਾਨ ਲਈ ਡਾ. ਮਾਨਵਦੀਪ ਸਿੰਘ ਬੈਂਸ ਅਤੇ ਉਹਨਾਂ ਦੀ ਟੀਮ ਨੂੰ ਵਧਾਈ ਦਿੱਤੀ । ਸ. ਢਾਹਾਂ ਨੇ ਕਿਹਾ ਕਿ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿੱਚ ਆਧੁਨਿਕ ਤਕਨੀਕਾਂ, ਤਜਰਬੇਕਾਰ  ਡਾਕਟਰਾਂ, ਸਰਜਨਾਂ ਅਤੇ 24 ਘੰਟੇ ਐਮਰਜੈਂਸੀ ਮੈਡੀਕਲ ਸੇਵਾਵਾਂ ਰਾਹੀਂ ਮਰੀਜ਼ਾਂ ਨੂੰ ਮਿਆਰੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ । ਇਸ ਮੌਕੇ ਨੌਜਵਾਨ ਦੇ ਮਾਤਾ ਜੀ ਪਰਮਜੀਤ ਕੌਰ, ਲੱਖੀ ਸਿੰਘ ਮਾਮਾ ਜੀ, ਜਸਵਿੰਦਰ ਰਾਮ ਚਾਚਾ ਜੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਪ੍ਰਬੰਧਕ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਟਰੱਸਟ ਅਤੇ ਡਾਕਟਰ ਮਾਨਵਦੀਪ ਸਿੰਘ ਬੈਂਸ ਅਤੇ ਸਮੂਹ ਮੈਡੀਕਲ ਟੀਮ ਦਾ ਵਧੀਆ ਅਪਰੇਸ਼ਨ ਅਤੇ ਇਲਾਜ  ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ ।
ਤਸਵੀਰ :  ਡਾ. ਮਾਨਵਦੀਪ ਸਿੰਘ ਬੈਂਸ, ਹਸਪਤਾਲ ਸਟਾਫ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ  ਮਰੀਜ਼ ਪਲਵਿੰਦਰ ਕੁਮਾਰ ਖੁਸ਼ੀ ਭਰੇ ਮਾਹੌਲ ਵਿਚ