ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਹੇਠ ‘ਦਮਦਮੀ ਟਕਸਾਲ ਸੇਵਕ ਜਥਾ’ ਦੀ ਸਥਾਪਨਾ। ਟਕਸਾਲ ਦੇ ਪਿਛੋਕੜ ਦੇ ਮੱਦੇਨਜ਼ਰ ’ਸੇਵਕ ਜਥੇ' ਦੀ ਸਥਾਪਨਾ ਨੂੰ ਰਾਜਨੀਤਿਕ ਸੰਦਰਭ ’ਚ ਦੇਖਿਆ ਜਾ ਰਿਹਾ। ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ, ਨਸ਼ਾ-ਮੁਕਤੀ, ਸਮਾਜਿਕ ਸੁਧਾਰ ਅਤੇ ਪੰਥਕ ਹੱਕਾਂ ਦੀ ਰਾਖੀ ਲਈ ਵੱਡਾ ਉਪਰਾਲਾ।

 ਚੌਕ ਮਹਿਤਾ, 22 ਜੁਲਾਈ
ਸਿੱਖ ਪੰਥ ਅਤੇ ਪੰਜਾਬ ਸਾਹਮਣੇ ਖੜ੍ਹੀਆਂ ਧਾਰਮਿਕ, ਸਮਾਜਿਕ ਅਤੇ ਵਿਚਾਰਧਾਰਕ ਚੁਣੌਤੀਆਂ ਦਾ ਸੰਗਠਿਤ ਢੰਗ ਨਾਲ ਸਾਹਮਣਾ ਕਰਨ ਦੇ ਮੰਤਵ ਨਾਲ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਹੇਠ &lsquoਦਮਦਮੀ ਟਕਸਾਲ ਸੇਵਕ ਜਥਾ&rsquo ਨਾਮੀ ਨਵੇਂ ਸੰਗਠਨ ਦੀ ਸਥਾਪਨਾ ਕੀਤੀ ਗਈ ਹੈ।
ਦਮਦਮੀ ਟਕਸਾਲ ਦੇ ਮੁਖੀ ਨੇ ਇਸ ਜਥੇ ਦਾ ਮੰਤਵ ਗੁਰਮਤਿ ਸਿਧਾਂਤਾਂ ਦੀ ਰੌਸ਼ਨੀ ਵਿੱਚ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ, ਨੌਜਵਾਨ ਪੀੜ੍ਹੀ ਨੂੰ ਗੁਰਬਾਣੀ, ਗੁਰਮਤਿ ਅਤੇ ਸਿੱਖ ਇਤਿਹਾਸ ਨਾਲ ਜੋੜਨ, ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਵਿਆਪਕ ਜਾਗਰੂਕਤਾ ਮੁਹਿੰਮਾਂ ਚਲਾਉਣ ਅਤੇ ਧਰਮ ਪਰਿਵਰਤਨ ਵਰਗੀਆਂ ਚੁਣੌਤੀਆਂ ਪ੍ਰਤੀ ਸਮਾਜ ਨੂੰ ਸੁਚੇਤ ਕਰਨ ਲਈ ਸਰਗਰਮ ਭੂਮਿਕਾ ਨਿਭਾਉਣਾ ਦੱਸਿਆ ਹੈ। ਪਰ ਪੰਥਕ ਅਤੇ ਰਾਜਨੀਤਿਕ ਹਲਕਿਆਂ ਵਿੱਚ ਦਮਦਮੀ ਟਕਸਾਲ ਨੂੰ ਸਿਰਫ਼ ਇੱਕ ਧਾਰਮਿਕ ਸੰਸਥਾ ਤੱਕ ਸੀਮਤ ਕਰਕੇ ਨਹੀਂ ਦੇਖਿਆ ਜਾਂਦਾ। ਸਿੱਖ ਪੰਥ ਅਤੇ ਪੰਜਾਬ ਦੇ ਇਤਿਹਾਸ ਵਿੱਚ ਟਕਸਾਲ ਨੇ ਸਮੇਂ-ਸਮੇਂ 'ਤੇ ਧਾਰਮਿਕ, ਸਮਾਜਿਕ ਅਤੇ ਜਨਤਕ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੀ ਭੂਮਿਕਾ ਨਿਭਾਈ ਹੈ। ਇਸੇ ਪਿਛੋਕੜ ਵਿੱਚ 'ਦਮਦਮੀ ਟਕਸਾਲ ਸੇਵਕ ਜਥੇ' ਦੀ ਸਥਾਪਨਾ ਨੂੰ ਵੀ ਇੱਕ ਮਹੱਤਵਪੂਰਨ ਸੰਗਠਨਾਤਮਿਕ ਵਿਕਾਸ ਮੰਨਿਆ ਜਾ ਰਿਹਾ ਹੈ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੰਗਠਨ ਦਾ ਵਿਸਤਾਰ ਅਤੇ ਪੰਥਕ ਮਸਲਿਆਂ 'ਤੇ ਸਰਗਰਮ ਭੂਮਿਕਾ ਦੇ ਮੱਦੇਨਜ਼ਰ ਰਾਜਨੀਤਿਕ ਅਤੇ ਪੰਥਕ ਹਲਕੇ &rsquoਚ ਇਸ ਦੇ ਪ੍ਰਭਾਵ ਦਾ ਦਾਇਰਾ ਸਮੇਂ ਦੇ ਨਾਲ ਪੰਜਾਬ ਦੀ ਜਨਤਕ ਅਤੇ ਰਾਜਨੀਤਿਕ ਚਰਚਾ ਤੱਕ ਵੀ ਪਹੁੰਚ ਸਕਦਾ ਹੈ।
ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਜਥਾ ਸਿੱਖ ਪੰਥ ਨਾਲ ਜੁੜੇ ਅਹਿਮ ਮਸਲਿਆਂ ਨੂੰ ਸੰਵਿਧਾਨਕ ਅਤੇ ਲੋਕਤੰਤਰੀ ਢੰਗ ਨਾਲ ਉਚਿਤ ਮੰਚਾਂ 'ਤੇ ਮਜ਼ਬੂਤੀ ਨਾਲ ਉਠਾਏਗਾ, ਸਿੱਖ ਸੰਸਥਾਵਾਂ ਦੀ ਮਰਿਆਦਾ, ਗੁਰਦੁਆਰਾ ਪ੍ਰਬੰਧ, ਪੰਜਾਬ ਦੇ ਹੱਕਾਂ, ਸਮਾਜਿਕ ਏਕਤਾ, ਭਾਈਚਾਰਕ ਸਾਂਝ ਅਤੇ ਅਮਨ-ਸ਼ਾਂਤੀ ਨੂੰ ਮਜ਼ਬੂਤ ਕਰਨ ਲਈ ਵੀ ਨਿਰੰਤਰ ਯਤਨ ਕਰੇਗਾ। ਜਥਾ ਸਮਾਜ ਵੰਡਣ ਵਾਲੀਆਂ ਅਤੇ ਨੌਜਵਾਨਾਂ ਨੂੰ ਗੁਮਰਾਹ ਕਰਨ ਵਾਲੀਆਂ ਤਾਕਤਾਂ ਦੇ ਵਿਰੁੱਧ ਵੀ ਲੋਕ ਜਾਗਰੂਕਤਾ ਦਾ ਅਭਿਆਨ ਚਲਾਏਗਾ।
ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਅੱਗੇ ਕਿਹਾ ਕਿ ਅੱਜ ਸਿੱਖ ਪੰਥ ਅਨੇਕਾਂ ਗੰਭੀਰ ਧਾਰਮਿਕ, ਸਮਾਜਿਕ ਅਤੇ ਵਿਚਾਰਧਾਰਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਨਸ਼ਿਆਂ ਦਾ ਵੱਧਦਾ ਪ੍ਰਕੋਪ, ਧਰਮ ਪਰਿਵਰਤਨ ਦੀਆਂ ਘਟਨਾਵਾਂ, ਨੌਜਵਾਨਾਂ ਦਾ ਆਪਣੀਆਂ ਜੜ੍ਹਾਂ ਤੋਂ ਦੂਰ ਹੋਣਾ ਅਤੇ ਪੰਥਕ ਮਸਲਿਆਂ ਦਾ ਸਿਆਸੀਕਰਨ ਚਿੰਤਾ ਦਾ ਵਿਸ਼ਾ ਹੈ। ਅਜਿਹੇ ਸਮੇਂ ਵਿੱਚ ਸੰਗਠਿਤ, ਅਨੁਸ਼ਾਸਿਤ ਅਤੇ ਸੇਵਾ-ਭਾਵਨਾ ਨਾਲ ਕੰਮ ਕਰਨ ਵਾਲੇ ਮਜ਼ਬੂਤ ਢਾਂਚੇ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਇਸ ਜਥੇ ਦੀ ਸਥਾਪਨਾ ਕੀਤੀ ਗਈ ਹੈ।
               ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਅਜੋਕੇ ਦੌਰ &lsquoਚ ਪੰਥ ਲਈ ਬਹੁਤ ਸਾਰੇ ਗੰਭੀਰ ਮਸਲੇ ਪੈਦਾ ਹੋ ਚੁੱਕੇ ਹਨ,ਜਿਨ੍ਹਾਂ ਦਾ ਹੱਲ ਸੰਗਠਿਤ ਧਾਰਮਿਕ ਅਤੇ ਸਮਾਜਿਕ ਯਤਨਾਂ ਰਾਹੀਂ ਹੀ ਸੰਭਵ ਹੈ।ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜਿਹੜੀ ਵੀ ਧਿਰ ਸਿੱਖ ਪੰਥ ਦੀ ਚੜ੍ਹਦੀ ਕਲਾ, ਸਮਾਜਿਕ ਸਦਭਾਵਨਾ, ਰਾਸ਼ਟਰੀ ਏਕਤਾ, ਮਨੁੱਖਤਾ ਦੀ ਸੇਵਾ ਦੇ ਉਦੇਸ਼ਾਂ ਪ੍ਰਤੀ ਇਮਾਨਦਾਰੀ ਅਤੇ ਪੰਜਾਬ ਦੇ ਹਿੱਤਾਂ ਨਾਲ ਜੁੜੇ ਉਦੇਸ਼ਾਂ ਦੀ ਪ੍ਰਾਪਤੀ ਲਈ ਸਹਿਯੋਗ ਦੇਵੇਗੀ, ਦਮਦਮੀ ਟਕਸਾਲ ਸੇਵਕ ਜਥਾ ਉਸ ਨਾਲ ਮਿਲ ਕੇ ਕੰਮ ਕਰਨ ਲਈ ਹਮੇਸ਼ਾ ਤਿਆਰ ਰਹੇਗਾ।

ਇਸ ਮੌਕੇ ਦਮਦਮੀ ਟਕਸਾਲ ਮੁਖੀ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ, ਜ਼ੋਨਾਂ ਅਤੇ ਇਕਾਈਆਂ ਲਈ ਪ੍ਰਧਾਨਾਂ, ਮੀਤ ਪ੍ਰਧਾਨਾਂ, ਕਾਨੂੰਨੀ ਤੇ ਮੀਡੀਆ ਸਲਾਹਕਾਰਾਂ, ਪ੍ਰੈੱਸ ਸਕੱਤਰਾਂ ਤੇ ਹੋਰ ਅਹੁਦੇਦਾਰਾਂ ਦਾ ਐਲਾਨ ਵੀ ਕੀਤਾ ਗਿਆ।
ਐਲਾਨ ਅਨੁਸਾਰ ਜਥੇਦਾਰ ਗੁਰਮੀਤ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਦਾ ਕਾਨੂੰਨੀ ਅਤੇ ਮੀਡੀਆ ਸਲਾਹਕਾਰ, ਕੁਲਦੀਪ ਸਿੰਘ ਤਲੋਕੇਵਾਲਾ ਨੂੰ ਹਰਿਆਣਾ ਪ੍ਰਧਾਨ, ਬਾਬਾ ਗੁਰਜੰਟ ਸਿੰਘ ਨੂੰ ਹਰਿਆਣਾ ਮੀਤ ਪ੍ਰਧਾਨ ਅਤੇ ਧਰਮ ਪ੍ਰਚਾਰ ਚੇਅਰਮੈਨ ਅਤੇ ਭਾਈ ਤਰਲੋਚਨ ਸਿੰਘ ਨਾਭਾ ਸਾਹਿਬ ਨੂੰ ਚੰਡੀਗੜ੍ਹ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਸ ਤੋਂ ਇਲਾਵਾ ਆਤਮਾ ਸਿੰਘ ਨੂੰ ਮਾਲਵਾ ਜ਼ੋਨ ਪ੍ਰਧਾਨ, ਭਾਈ ਜਸਨੂਰ ਸਿੰਘ ਨੂੰ ਮਾਲਵਾ ਜ਼ੋਨ ਮੀਤ ਪ੍ਰਧਾਨ ਅਤੇ ਗੁਰਤੇਜ ਸਿੰਘ ਨੂੰ ਮਾਲਵਾ ਜ਼ੋਨ ਪ੍ਰੈੱਸ ਸਕੱਤਰ ਬਣਾਇਆ ਗਿਆ।

ਇਸ ਦੇ ਨਾਲ ਹੀ  ਆਤਮਾ ਸਿੰਘ ਨੂੰ ਪ੍ਰਧਾਨ ਮਾਲਵਾ ਜ਼ੋਨ, ਭਾਈ ਜਸਨੂਰ ਸਿੰਘ ਨੂੰ ਮੀਤ ਪ੍ਰਧਾਨ ਮਾਲਵਾ ਜ਼ੋਨ, ਗੁਰਤੇਜ ਸਿੰਘ ਨੂੰ ਪ੍ਰੈੱਸ ਸਕੱਤਰ ਮਾਲਵਾ ਜ਼ੋਨ ਲਗਾਉਂਦੇ ਹੋਏ ਜ਼ਿਲ੍ਹਾ ਪ੍ਰਧਾਨਾਂ ਵਜੋਂ ਅੰਮ੍ਰਿਤਸਰ ਤੋਂ ਸੁਖਲਾਲ ਸਿੰਘ ਬਾਸਰਕੇ, ਤਰਨ ਤਾਰਨ ਤੋਂ ਅਵਤਾਰ ਸਿੰਘ ਮਾਲੂਵਾਲ, ਗੁਰਦਾਸਪੁਰ ਤੋਂ ਗਿਆਨੀ ਗੁਰਪ੍ਰੀਤ ਸਿੰਘ ਵੈਦ, ਪਠਾਨਕੋਟ ਤੋਂ ਡਾ. ਅਵਤਾਰ ਸਿੰਘ ਬੁੱਟਰ, ਜਲੰਧਰ ਤੋਂ ਕਰਮਜੀਤ ਸਿੰਘ (ਡਿਪਟੀ ਪਰਾਗਪੁਰ), ਹੁਸ਼ਿਆਰਪੁਰ ਤੋਂ ਗਿਆਨੀ ਤਰਲੋਚਨ ਸਿੰਘ ਸਹਾਏਪੁਰ, ਕਪੂਰਥਲਾ ਤੋਂ ਸੁਖਜੀਤ ਸਿੰਘ ਢੱਪਈ, ਬਠਿੰਡਾ ਤੋਂ ਭਾਈ ਜਗਤਾਰ ਸਿੰਘ ਸੇਖੂ, ਸੰਗਰੂਰ ਤੋਂ ਬਾਬਾ ਸੁਖਦੇਵ ਸਿੰਘ ਸਿਧਾਣਾ ਸਾਹਿਬ, ਮੋਗਾ ਤੋਂ  ਬਲਰਾਜ ਸਿੰਘ ਭਿੰਡਰ ਕਲਾਂ, ਬਰਨਾਲਾ ਤੋਂ ਸਤਪਾਲ ਸਿੰਘ ਭੂਰੇ, ਮਲੇਰਕੋਟਲਾ ਤੋਂ ਮਹਿੰਦਰ ਸਿੰਘ ਨਾਰੀਕੇ, ਫ਼ਾਜ਼ਿਲਕਾ ਤੋਂ ਪੂਰਨ ਸਿੰਘ ਜਲਾਲਾਬਾਦ, ਫ਼ਿਰੋਜ਼ਪੁਰ ਤੋਂ ਹਰਪਾਲ ਸਿੰਘ ਮੱਲਾਂਵਾਲਾ, ਸ੍ਰੀ ਮੁਕਤਸਰ ਸਾਹਿਬ ਤੋਂ ਸੁਖਵਿੰਦਰ ਸਿੰਘ ਸਰਪੰਚ ਸੁਖਨਾ ਅਬਲੂ, ਰੂਪਨਗਰ ਤੋਂ ਪਿਆਰ ਸਿੰਘ ਝੱਲੀਆਂ, ਫ਼ਰੀਦਕੋਟ ਤੋਂ ਭੋਲਾ ਸਿੰਘ ਬੁਢੀਮਾਲ, ਫ਼ਤਿਹਗੜ੍ਹ ਸਾਹਿਬ ਤੋਂ ਭਾਈ ਸਤਵਿੰਦਰ ਸਿੰਘ ਭੜੀ, ਸ਼ਹੀਦ ਭਗਤ ਸਿੰਘ ਨਗਰ ਤੋਂ ਦਵਿੰਦਰ ਸਿੰਘ ਬੰਗਾ, ਪਟਿਆਲਾ ਤੋਂ ਜਸਵਿੰਦਰ ਸਿੰਘ ਮਾਂਗਟ, ਮੁਹਾਲੀ ਤੋਂ ਭਾਈ ਸਿਮਰਨਜੀਤ ਸਿੰਘ ਸਹੋੜਾ, ਮਾਨਸਾ ਤੋਂ ਜਥੇਦਾਰ ਬੂਟਾ ਸਿੰਘ ਮਾਖਾ, ਸਰਦੂਲਗੜ੍ਹ ਤੋਂ ਗੁਰਪਿਆਰ ਸਿੰਘ ਤੇ ਜੈਤੋਂ ਤੋਂ ਗਿਆਨੀ ਬਚਨ ਸਿੰਘ, ਫ਼ਤਿਆਬਾਦ ਤੋਂ ਭਾਈ ਗੁਰਨਾਮ ਸਿੰਘ  ਦੀ ਚੋਣ ਕੀਤੀ ਗਈ ਹੈ,ਜਦਕਿ ਭਾਈ ਪ੍ਰਗਟ ਸਿੰਘ ਨੂੰ ਹਲਕਾ ਪ੍ਰਧਾਨ ਕਾਲਿਆਂਵਾਲੀ, ਗੁਰਮੀਤ ਸਿੰਘ ਨੂੰ ਬਲਾਕ ਪ੍ਰਧਾਨ ਬਡਾਗੁੜਾ, ਕੁਲਦੀਪ ਸਿੰਘ ਨੂੰ ਮੀਤ ਪ੍ਰਧਾਨ ਬਡਾਗੁੜਾ ਅਤੇ ਬਾਬਾ ਬੱਗਾ ਸਿੰਘ ਨੂੰ ਬਲਾਕ ਪ੍ਰਧਾਨ ਔਡਾਂ ਨਿਯੁਕਤ ਕੀਤਾ ਗਿਆ ਹੈ