ਵਿਦਿਆਰਥੀਆਂ ਤੇ ਕੀਤੇ ਬੇਤਹਾਸ਼ਾ ਲਾਠੀਚਾਰਜ਼/ਤਸ਼ੱਦਦ ਦੀ ਜਮਹੂਰੀ ਅਧਿਕਾਰ ਸਭਾ ਵੱਲੋਂ ਨਿਖੇਧੀ ਸਿਖਿਆ ਵਿੱਚ ਨਾਕਾਮੀਆਂ ਦੇ ਜ਼ਿੰਮੇਵਾਰ ਸਿਖਿਆ ਮੰਤਰੀ ਤੁਰੰਤ ਅਸਤੀਫ਼ਾ ਦੇਵੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਅਰ ਐਸ ਐਸ ਦੀ ਦਖਲਅੰਦਾਜ਼ੀ ਅਜ਼ਾਦ ਸੋਚ ਲਈ ਘਾਤਕ ਦਲਜੀਤ ਕੌਰ

 

ਸੰਗਰੂਰ, 22 ਜੁਲਾਈ, 2026: ਬੀਤੇ ਦਿਨੀਂ ਦਿਲੀ ਵਿਚ ਜੰਤਰ ਮੰਤਰ ਤੋਂ ਸੰਸਦ ਭਵਨ ਵੱਲ ਮਾਰਚ ਕਰਨ ਲਈ ਇਕੱਠੇ ਹੋਏ ਵਿਦਿਆਰਥੀਆਂ ਤੇ ਬੇਤਹਾਸ਼ਾ ਲਾਠੀਚਾਰਜ਼ ਤੇ ਪਲਾਸਟਿਕ ਦੀਆਂ ਗੋਲੀਆਂ, ਅੱਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬੁਛਾੜਾਂ ਚਲਾਈਆਂ ਗਈਆਂ। ਇਹ ਮਾਰਚ ਕਰਨਾਂ ਵਿਦਿਆਰਥੀਆਂ ਕੋਈ ਸ਼ੋਕ ਨਹੀਂ ਬਲਕਿ ਲਗਾਤਾਰ ਸਿਖਿਆ ਵਿਚ ਆ ਰਹੇ ਨਿਗਾਰ ਨੂੰ ਰੋਕਣਾਂ, ਉਚ ਸਿਖਿਆ ਦੇ ਪੇਪਰ ਲਗਾਤਾਰ ਲੀਕ ਹੋਣੇ ਤੇ ਇੰਨਾ ਲਈ ਜਿੰਮੇਵਾਰ ਸਿਖਿਆ ਮੰਤਰੀ ਤੋਂ ਅਸਤੀਫਾ ਦਿਵਾਉਣਾਂ, ਦੋ ਦਿਨ ਪਹਿਲਾਂ ਮਰਨ ਵਰਤ ਤੇ ਬੈਠੇ ਸੋਨਮ ਵਾਂਗਚੁਕ ਦੀ ਰਿਹਾਈ ਦੀ ਮੰਗ ਕਰ ਰਹੇ ਸਨ। ਜਿਸ ਤਰ੍ਹਾਂ ਮੋਦੀ ਸਰਕਾਰ ਨੇ ਫਾਸ਼ਿਸਟ ਰੂਪ ਧਾਰਨ ਕੀਤਾ ਹੈ ਉਸ ਤੋਂ ਲਗਦਾ ਹੈ ਕਿ ਮੋਦੀ ਸਰਕਾਰ ਨੇ ਹਿਟਲਰ ਦਾ ਰੂਪ ਧਾਰਨ ਕਰ ਲਿਆ।ਦੂਸਰੀ ਘਟਨਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਕਰਵਾਏ ਜਾ ਰਹੇ ਸੈਮੀਨਾਰ ਵਿਚ ਔਰਤ ਵਿਰੋਧੀ ਮਾਨਸਿਕਤਾ ਵਾਲੇ ਨੂੰ ਬੁਲਾਰੇ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਤੇ ਲਾਠੀਚਾਰਜ ਚਾਰਜ ਕਰਨ ਦੀ ਹੈ। ਆਰਐੱਸਐੱਸ ਦੀ ਵਿਚਾਰਧਾਰਾ ਵਿਦਿਆਰਥੀਆਂ ਤੇ ਜਬਰਦਸਤੀ ਥੋਪੀ ਜਾ ਰਹੀ ਹੈ।
ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਸਭਾ ਇਕਾਈ ਸੰਗਰੂਰ ਦੇ ਪ੍ਰਧਾਨ ਜਗਜੀਤ ਭੂਟਾਲ, ਮਾਸਟਰ ਕੁਲਦੀਪ ਸਿੰਘ, ਵਿੱਤ ਸਕੱਤਰ ਮਨਧੀਰ ਰਾਜੋਮਾਜਰਾ, ਸੂਬਾ ਕਮੇਟੀ ਮੈਂਬਰ ਸਵਰਨਜੀਤ ਸਿੰਘ ਤੇ ਵਿਸਾਖਾ ਸਿੰਘ, ਮੀਤ ਪ੍ਰਧਾਨ ਬਸ਼ੇਸ਼ਰ ਰਾਮ, ਮਾਸਟਰ ਕੁਲਦੀਪ ਸਿੰਘ, ਸਹਾਇਕ ਸਕੱਤਰ ਕੁਲਵਿੰਦਰ ਬੰਟੀ ਅਤੇ ਪ੍ਰੈੱਸ ਸਕੱਤਰ ਜੁਝਾਰ ਲੌਂਗੋਵਾਲ ਨੇ ਕਿਹਾ ਕਿ ਲੋਕਤੰਤਰੀ ਢੰਗ ਨਾਲ ਆਪਣੀਆਂ ਮੰਗਾਂ ਮਨਵਾਉਣਾਂ ਹਰ ਇਕ ਦਾ ਜਮਹੂਰੀ ਹੱਕ ਹੈ ਜੋ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਲਗਾਤਾਰ ਖੋਹਿਆ ਜਾ ਰਿਹਾ ਹੈ, ਜੋ ਸਰਾਸਰ ਗਲਤ ਹੈ। ਜਿਸ ਤਰ੍ਹਾਂ ਪੁਲਿਸ ਨੌਜਵਾਨਾਂ ਨੂੰ ਛੱਲੀਆਂ ਵਾਂਗ ਕੁਟ ਰਹੀ ਹੈ, ਉਸ ਤਰ੍ਹਾਂ ਕੋਈ ਵੀ ਬੰਦਾ ਆਪਣੇ ਪਸ਼ੂਆਂ ਨੂੰ ਵੀ ਕੁਟਦਾ। ਦੋ ਦਿਨ ਪਹਿਲਾਂ ਮਰਨ ਵਰਤ ਤੇ ਬੈਠੇ ਵਾਤਾਵਰਣ ਪ੍ਰੇਮੀ ਤੇ ਸਿੱਖਿਆ ਸ਼ਾਸ਼ਤਰੀ ਸੋਨਮ ਵਾਂਗਚੁਕ ਨੂੰ ਚੁੱਕ ਕੇ ਲੈ ਗਈ, ਜੋ ਸਰਾਸਰ ਲੋਕ ਤੰਤਰ ਦਾ ਘਾਣ ਹੈ। ਲੱਖਾਂ ਰੁਪਏ ਖਰਚ ਕੇ ਵਿਦਿਆਰਥੀ ਉਚ ਸਿਖਿਆ ਦੇ ਨੀਟ ਵਰਗੇ ਪੇਪਰ ਦਿੰਦਾ ਹੈ, ਕੁੱਝ ਘੰਟਿਆਂ ਵਾਦ ਦੇਸ਼ ਦੇ ਕਿਸੇ ਨਾ ਕਿਸੇ ਵਿਚ ਪੇਪਰ ਦੇ ਲੀਕ ਹੋਣ ਦੀ ਖਬਰ ਫੈਲ ਜਾਂਦੀ, ਇਕ ਦਹਾਕੇ ਵਿਚ 90 ਪੇਪਰ ਲੀਕ ਹੋਏ ਹਨ। ਇਸ ਲਈ ਇਥੋਂ ਦੀਆਂ ਸਰਕਾਰਾਂ ਤੇ ਸਿਖਿਆ ਮੰਤਰੀ ਜਿੰਮੇਵਾਰ ਹੈ। ਇਸ ਬਾਰ ਨੀਟ ਪੇਪਰ ਲੀਕ ਹੋਣ ਦੀ ਖਬਰ ਤੋਂ ਬਾਅਦ 14 ਦੇ ਕਰੀਬ ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਹੈ, ਉਨ੍ਹਾਂ ਦੇ ਮਾਪਿਆਂ ਤੇ ਕੀ ਬੀਤ ਰਹੀ ਹੈ ਉਹ ਹੀ ਜਾਣਦੇ ਹਨ। ਸਿੱਖਿਆ ਤੰਤਰ ਇੰਨਾਂ ਉਣਤਾਈਆਂ ਨੂੰ ਦੂਰ ਕਰਨਾ ਸਰਕਾਰਾਂ ਦੀ ਜਿੰਮੇਵਾਰੀ ਹੁੰਦੀ ਹੈ, ਪਰ ਸਰਕਾਰਾਂ ਨੇ ਸਿੱਖਿਆ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਕੇ ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਹੈ। ਸਿੱਖਿਆ ਪ੍ਰਾਪਤ ਕਰਨਾ ਹਰ ਇਕ ਦਾ ਮੌਲਿਕ ਅਧਿਕਾਰ ਹੈ, ਪਰ ਹਰ ਇਕ ਦੀ ਪ੍ਰਾਪਤੀ ਤੱਦ ਹੋਵੇਗੀ ਜਦ ਸਿੱਖਿਆ ਮੁਫਤ ਹੋਵੇਗੀ।
ਸਭਾ ਮੰਗ ਕਰਦੀ ਹੈ ਸਿਖਿਆ ਮੰਤਰੀ ਨੂੰ ਅਹੁਦੇ ਤੋਂ ਤੁਰੰਤ ਬਰਖਾਸਤ ਕੀਤਾ ਜਾਵੇ। ਸੋਨਮ ਵਾਂਗਚੁਕ ਨੂੰ ਤੁਰੰਤ ਰਿਹਾ ਕੀਤਾ ਜਾਵੇ। ਲਾਠੀਚਾਰਜ਼ ਕਰਨ ਵਾਲੇ ਤੇ ਕਰਵਾਉਣ ਵਾਲੇ ਅਧਿਕਾਰੀਆਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਖੁਦਕੁਸ਼ੀਆਂ ਕਰ ਚੁੱਕਿਆਂ ਦੇ ਮਾਪਿਆਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਔਰਤ ਵਿਰੋਧੀ ਮਾਨਸਿਕਤਾ ਵਾਲੇ ਬੁਲਾਰਿਆਂ ਨੂੰ ਬਲਾਉਣ ਵਾਲੇ ਯੂਨੀਵਰਸਿਟੀ ਦੇ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇ।