ਵਿਦਿਆਰਥੀ ਲਾਠੀਚਾਰਜ ਮਾਮਲੇ 'ਚ ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ ਕੀਤਾ ਇਨਕਾਰ

ਨਵੀਂ ਦਿੱਲੀ: ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸਮਰਥਕਾਂ 'ਤੇ ਹੋਏ ਲਾਠੀਚਾਰਜ ਖਿਲਾਫ਼ ਦਾਇਰ ਜਨਹਿਤ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਬੁੱਧਵਾਰ ਨੂੰ ਇੱਕ ਵਕੀਲ ਨੇ ਮੁੱਖ ਜੱਜ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਅੱਗੇ ਇਹ ਪਟੀਸ਼ਨ ਪੇਸ਼ ਕੀਤੀ ਸੀ। ਸੁਣਵਾਈ ਦੌਰਾਨ ਮੁੱਖ ਜੱਜ ਸੂਰਜਕਾਂਤ ਨੇ ਕਿਹਾ ਕਿ ਸਾਨੂੰ ਵੀਡੀਓ ਦੇਖਣ ਵਿੱਚ ਕੋਈ ਦਿਲਚਸਪੀ ਨਹੀਂ ਹੈ। ਸਾਡੇ ਕੋਲ ਉਨ੍ਹਾਂ ਨੂੰ ਦੇਖਣ ਲਈ ਸਮਾਂ ਨਹੀਂ ਹੈ।" ਜਦੋਂ ਵਕੀਲ ਨੇ ਵਿਦਿਆਰਥੀਆਂ ਨਾਲ ਹੋਈ ਕਥਿਤ ਕੁੱਟਮਾਰ ਦੀਆਂ ਵੀਡੀਓਜ਼ ਦੇਖਣ ਦੀ ਮੁੜ ਬੇਨਤੀ ਕੀਤੀ ਤਾਂ ਮੁੱਖ ਜੱਜ ਨੇ ਕਿਹਾ ਕਿ ਸਾਡਾ ਅਤੇ ਆਪਣਾ ਸਮਾਂ ਬਰਬਾਦ ਨਾ ਕਰੋ।"
ਜਿæਕਰਯੋਗ ਹੈ ਕਿ 15 ਮਈ ਨੂੰ ਇੱਕ ਹੋਰ ਮਾਮਲੇ ਦੀ ਸੁਣਵਾਈ ਦੌਰਾਨ ਮੁੱਖ ਜੱਜ ਨੇ ਟਿੱਪਣੀ ਕੀਤੀ ਸੀ ਕਿ ਕੁਝ ਬੇਰੁਜ਼ਗਾਰ ਨੌਜਵਾਨ "ਕਾਕਰੋਚਾਂ" ਵਾਂਗ ਹੁੰਦੇ ਹਨ, ਜੋ ਬਾਅਦ ਵਿੱਚ ਮੀਡੀਆ, ਸਮਾਜਿਕ ਮਾਧਿਅਮ ਜਾਂ ਸੂਚਨਾ ਅਧਿਕਾਰ ਕਾਰਕੁਨ ਬਣ ਕੇ ਪ੍ਰਣਾਲੀ 'ਤੇ ਹਮਲੇ ਕਰਦੇ ਹਨ। ਇਸ ਟਿੱਪਣੀ ਤੋਂ ਬਾਅਦ ਅਭਿਜੀਤ ਦੀਪਕੇ ਨੇ ਸਮਾਜਿਕ ਮਾਧਿਅਮ 'ਇੰਸਟਾਗ੍ਰਾਮ' 'ਤੇ "ਕਾਕਰੋਚ ਜਨਤਾ ਪਾਰਟੀ" ਦੇ ਨਾਮ ਨਾਲ ਖਾਤਾ ਬਣਾਇਆ ਸੀ।
20 ਜੁਲਾਈ ਨੂੰ ਕਾਕਰੋਚ ਜਨਤਾ ਪਾਰਟੀ ਵੱਲੋਂ ਸੰਸਦ ਵੱਲ ਮਾਰਚ ਕੀਤਾ ਗਿਆ ਸੀ। ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ, ਜਿਸ ਦੌਰਾਨ 100 ਤੋਂ ਵੱਧ ਪੁਲਿਸਕਰਮੀ ਅਤੇ ਵਿਦਿਆਰਥੀ ਜ਼ਖ਼ਮੀ ਹੋਏ ਸਨ।