ਭਾਰਤੀ ਮੂਲ ਦੇ ਵਿਅਕਤੀ ‘ਤੇ ਨਸਲੀ ਹਮਲਾ ਹਾਲਤ ਗੰਭੀਰ

ਸੈਕਰਾਮੈਂਟੋ- ਵੈਸਟ ਵੈਲੀ ਸਿਟੀ, ਯੂਟਾਹ ਵਿਚ ਇੱਕ ਨਸਲੀ ਨਫ਼ਰਤ ਭਰੇ ਅਪਰਾਧ &lsquoਚ ਹੈਦਰਾਬਾਦ ਦੇ ਇੱਕ ਵਿਅਕਤੀ ਨੂੰ ਇੱਕ ਸ਼ਾਪਿੰਗ ਮਾਲ ਵਿਚ ਕਈ ਵਾਰ ਚਾਕੂ ਮਾਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਹਮਲਾਵਰ ਨੇ ਕਥਿਤ ਤੌਰ &lsquoਤੇ ਉਸ ਦੇ ਧਰਮ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ। ਪੀੜਤ ਦੀ ਪਛਾਣ ਭਾਰਤੀ ਮੂਲ ਦੇ 37 ਸਾਲਾ ਸਈਦ ਸੋਹੈਲੁਦੀਨ ਵਜੋਂ ਹੋਈ ਹੈ ਹਮਲਾਵਰ ਨੇ ਸੋਹੈਲੁਦੀਨ ਨੂੰ 15 ਤੋਂ ਵੱਧ ਵਾਰ ਚਾਕੂ ਮਾਰਨ ਤੋਂ ਪਹਿਲਾਂ ਪੁੱਛਿਆ ਕਿ ਕੀ ਉਹ ਮੁਸਲਮਾਨ ਹੈ। ਸੋਹੈਲੁਦੀਨ ਸ਼ਾਪਿੰਗ ਮਾਲ ਵਿਚ ਇੱਕ ਦੁਕਾਨ ਚਲਾਉਂਦਾ ਹੈ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਰਾਹਗੀਰਾਂ ਨੇ ਹਮਲਾਵਰ ਨੂੰ ਕਾਬੂ ਕਰ ਲਿਆ, ਜਿਸ ਦੀ ਪਛਾਣ ਪੀਟਰ ਮਾਈਕਲ ਲਾਰਸਨ ਵਜੋਂ ਹੋਈ ਹੈ। ਭਾਰਤ ਦੇ ਹੈਦਰਾਬਾਦ ਵਿਚ ਰਹਿੰਦੇ ਸੋਹੈਲੁਦੀਨ ਦੇ ਪਰਿਵਾਰ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਮਾਮਲਾ ਅਮਰੀਕੀ ਅਧਿਕਾਰੀਆਂ ਕੋਲ ਉਠਾਉਣ ਅਤੇ ਅਮਰੀਕਾ ਦੀ ਯਾਤਰਾ ਲਈ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੂੰ ਵੀਜ਼ੇ ਦੀ ਸਹੂਲਤ ਦੇਣ।