ਕੈਨੇਡਾ ਪੀਆਰ ਅਰਜ਼ੀਆਂ ਲਈ ਵੱਡਾ ਬਦਲਾਅ ਆਈਆਰਸੀਸੀ ਨੇ ਪਹਿਲੀ ਵਾਰ ਜਾਰੀ ਕੀਤਾ 'ਵੇਟਿੰਗ ਲਿਸਟ' ਦਾ ਸਰਕਾਰੀ ਅੰਕੜਾ ਓਟਾਵਾ :

 ਕੈਨੇਡਾ ਦੇ ਆਵਾਸ, ਸ਼ਰਨਾਰਥੀ ਅਤੇ ਨਾਗਰਿਕਤਾ ਵਿਭਾਗ ਨੇ ਪੱਕੀ ਰਿਹਾਇਸ਼ (ਪੀਆਰ) ਦੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਪ੍ਰਣਾਲੀ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ। ਤਾਜ਼ਾ ਜਾਣਕਾਰੀ ਅਨੁਸਾਰ, ਹੁਣ ਇਮੀਗ੍ਰੇਸ਼ਨ ਵਿਭਾਗ ਹਰ ਮਹੀਨੇ ਜਨਤਕ ਤੌਰ 'ਤੇ ਇਹ ਅੰਕੜਾ ਸਾਂਝਾ ਕਰੇਗਾ ਕਿ ਕੁੱਲ ਪੀਆਰ ਅਰਜ਼ੀਆਂ ਵਿੱਚੋਂ ਕਿੰਨੀਆਂ ਅਰਜ਼ੀਆਂ 'ਤੇ ਐਕਟਿਵ ਕੰਮ ਚੱਲ ਰਿਹਾ ਹੈ ਅਤੇ ਕਿੰਨੀਆਂ ਅਰਜ਼ੀਆਂ ਨੂੰ ਕੋਟਾ ਪੂਰਾ ਹੋਣ ਕਰਕੇ 'ਵੇਟਿੰਗ ਲਿਸਟ' ਵਿੱਚ ਰੱਖਿਆ ਗਿਆ ਹੈ। ਕੈਨੇਡਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਫੈਡਰਲ ਸਰਕਾਰ ਨੇ ਪੀਆਰ ਅਰਜ਼ੀਆਂ ਦੇ ਵੇਟਲਿਸਟ ਹੋਣ ਬਾਰੇ ਇੰਨੇ ਖੁੱਲ੍ਹੇ ਰੂਪ ਵਿੱਚ ਜਾਣਕਾਰੀ ਦਿੱਤੀ ਹੈ। ਵਿਭਾਗ ਨੇ ਆਪਣੀ ਵੈੱਬਸਾਈਟ 'ਤੇ 'ਐਪਲੀਕੇਸ਼ਨ ਇਨਵੈਂਟਰੀ' ਦੇ ਪੇਜ ਨੂੰ ਪੂਰੀ ਤਰ੍ਹਾਂ ਅੱਪਡੇਟ ਕਰ ਦਿੱਤਾ ਹੈ, ਜਿਸ ਨਾਲ ਹੁਣ ਆਵਾਸ ਪ੍ਰਣਾਲੀ ਵਿੱਚ ਹੋਰ ਪਾਰਦਰਸ਼ਤਾ ਆਉਣ ਦੀ ਉਮੀਦ ਹੈ।
ਕਿਉਂ ਬਣਾਈ ਜਾ ਰਹੀ ਹੈ ਵੇਟਿੰਗ ਲਿਸਟ?
ਕੈਨੇਡਾ ਸਰਕਾਰ ਵੱਲੋਂ ਹਰ ਸਾਲ ਆਪਣੀ 2026-2028 ਇਮੀਗ੍ਰੇਸ਼ਨ ਲੈਵਲ ਪਲਾਨ ਦੇ ਤਹਿਤ ਨਵੇਂ ਪੱਕੇ ਨਿਵਾਸੀਆਂ ਨੂੰ ਸ਼ਾਮਲ ਕਰਨ ਦਾ ਇੱਕ ਨਿਸ਼ਚਿਤ ਟੀਚਾ ਜਾਂ ਕੋਟਾ ਮਿਥਿਆ ਜਾਂਦਾ ਹੈ। ਆਈਆਰਸੀਸੀ ਅਨੁਸਾਰ, ਜਦੋਂ ਕਿਸੇ ਇਮੀਗ੍ਰੇਸ਼ਨ ਪ੍ਰੋਗਰਾਮ ਵਿੱਚ ਨਿਰਧਾਰਤ ਕੋਟੇ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋ ਜਾਂਦੀਆਂ ਹਨ, ਤਾਂ ਸਰਕਾਰ ਕੋਲ ਉਹਨਾਂ ਸਾਰੀਆਂ ਅਰਜ਼ੀਆਂ ਨੂੰ ਉਸੇ ਸਾਲ ਮਨਜ਼ੂਰੀ ਦੇਣ ਲਈ ਢੁਕਵੀਂ ਥਾਂ ਨਹੀਂ ਹੁੰਦੀ। ਅਜਿਹੇ ਹਾਲਾਤ ਵਿੱਚ, ਵਾਧੂ ਅਰਜ਼ੀਆਂ ਦੀ ਪ੍ਰੋਸੈਸਿੰਗ ਨੂੰ ਰੋਕ ਕੇ ਉਹਨਾਂ ਨੂੰ ਅਗਲੇ ਸਾਲਾਂ ਦੇ ਕੋਟੇ ਲਈ 'ਵੇਟਲਿਸਟ' ਵਿੱਚ ਪਾ ਦਿੱਤਾ ਜਾਂਦਾ ਹੈ।
ਆਈਆਰਸੀਸੀ ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਸਪੱਸ਼ਟ ਕੀਤਾ ਹੈ ਕਿ ਜਦੋਂ ਵੀ ਕਿਸੇ ਪ੍ਰੋਗਰਾਮ ਲਈ ਲੈਵਲ ਪਲਾਨ ਵਿੱਚ ਉਪਲਬਧ ਸੀਟਾਂ ਨਾਲੋਂ ਵੱਧ ਅਰਜ਼ੀਆਂ ਮਿਲਦੀਆਂ ਹਨ, ਤਾਂ ਕੁਝ ਅਰਜ਼ੀਆਂ ਨੂੰ ਭਵਿੱਖ ਦੇ ਸਾਲਾਂ ਵਿੱਚ ਥਾਂ ਖਾਲੀ ਹੋਣ ਤੱਕ ਉਡੀਕ ਕਰਨੀ ਪੈਂਦੀ ਹੈ। ਜਿੰਨਾ ਸਮਾਂ ਸੀਟਾਂ ਖਾਲੀ ਰਹਿਣਗੀਆਂ, ਅਰਜ਼ੀਆਂ 'ਤੇ ਕੰਮ ਚੱਲਦਾ ਰਹੇਗਾ, ਪਰ ਥਾਂ ਖ਼ਤਮ ਹੁੰਦੇ ਹੀ ਅਰਜ਼ੀਆਂ ਵੇਟਲਿਸਟ ਵਿੱਚ ਚਲੀਆਂ ਜਾਣਗੀਆਂ।
ਪ੍ਰੋਸੈਸਿੰਗ ਸਮੇਂ 'ਤੇ ਪਵੇਗਾ ਸਿੱਧਾ ਅਸਰ
ਇਸ ਨਵੀਂ ਨੀਤੀ ਦਾ ਸਿੱਧਾ ਅਸਰ ਆਗਾਮੀ ਸਮੇਂ ਵਿੱਚ ਅਪਲਾਈ ਕਰਨ ਵਾਲੇ ਅਤੇ ਪਹਿਲਾਂ ਤੋਂ ਲਾਈਨ ਵਿੱਚ ਲੱਗੇ ਬਿਨੈਕਾਰਾਂ ਦੇ ਪ੍ਰੋਸੈਸਿੰਗ ਟਾਈਮ 'ਤੇ ਪਵੇਗਾ। ਜਿਨ੍ਹਾਂ ਬਿਨੈਕਾਰਾਂ ਦੀਆਂ ਅਰਜ਼ੀਆਂ ਵੇਟਲਿਸਟ ਵਿੱਚ ਜਾਣਗੀਆਂ, ਉਨ੍ਹਾਂ ਦੇ ਫੈਸਲੇ ਆਉਣ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਸਮਾਂ ਲੱਗ ਸਕਦਾ ਹੈ। ਇਸ ਦੇ ਨਾਲ ਹੀ, ਆਈਆਰਸੀਸੀ ਨੇ ਇੱਕ ਹੋਰ ਵੱਡਾ ਬਦਲਾਅ ਕਰਦਿਆਂ ਇਹ ਐਲਾਨ ਕੀਤਾ ਹੈ ਕਿ ਉਹ ਹੁਣ ਆਪਣੀ ਵੈੱਬਸਾਈਟ 'ਤੇ ਇਹ ਜਾਣਕਾਰੀ ਜਾਰੀ ਨਹੀਂ ਕਰੇਗਾ ਕਿ ਕੁੱਲ ਅਰਜ਼ੀਆਂ ਵਿੱਚੋਂ ਕਿੰਨੇ ਪ੍ਰਤੀਸ਼ਤ ਅਰਜ਼ੀਆਂ ਨੂੰ ਨਿਰਧਾਰਤ 'ਸਰਵਿਸ ਸਟੈਂਡਰਡ' ਦੇ ਅੰਦਰ ਪ੍ਰੋਸੈਸ ਕੀਤਾ ਜਾ ਰਿਹਾ ਹੈ।
31 ਮਈ 2026 ਤੱਕ ਦੇ ਤਾਜ਼ਾ ਅੰਕੜੇ
ਆਈਆਰਸੀਸੀ ਵੱਲੋਂ ਜਾਰੀ ਕੀਤੇ ਗਏ ਪਹਿਲੇ ਅੰਕੜਿਆਂ (ਜੋ 31 ਮਈ 2026 ਤੱਕ ਦੇ ਹਨ) ਅਨੁਸਾਰ, ਕੈਨੇਡਾ ਕੋਲ ਕੁੱਲ 7,05,315 PR ਅਰਜ਼ੀਆਂ ਫੈਸਲੇ ਦੀ ਉਡੀਕ ਵਿੱਚ ਪੈਂਡਿੰਗ ਸਨ। ਵਿਭਾਗ ਨੇ ਇਹਨਾਂ ਅਰਜ਼ੀਆਂ ਨੂੰ ਮੁੱਖ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੈ।
ਪਹਿਲੀ, ਇਕਨਾਮਿਕ ਸ਼੍ਰੇਣੀ ਵਿੱਚ ਕੁੱਲ 2,38,335 ਅਰਜ਼ੀਆਂ ਪੈਂਡਿੰਗ ਸਨ। ਇਹਨਾਂ ਵਿੱਚੋਂ 75% ਅਰਜ਼ੀਆਂ 'ਤੇ ਐਕਟਿਵ ਪ੍ਰੋਸੈਸਿੰਗ ਚੱਲ ਰਹੀ ਹੈ, ਜਦਕਿ 25% ਅਰਜ਼ੀਆਂ ਵੇਟਲਿਸਟ ਵਿੱਚ ਹਨ। ਇਸ ਸ਼੍ਰੇਣੀ ਵਿੱਚ ਐਕਸਪ੍ਰੈਸ ਐਂਟਰੀ, ਫੈਡਰਲ ਬਿਜ਼ਨਸ ਪ੍ਰੋਗਰਾਮ, ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ , ਅਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ , ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ, ਅਤੇ ਫ੍ਰੈਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਸ਼ਾਮਲ ਹਨ।
ਦੂਜੀ, ਪਰਿਵਾਰਕ ਸ਼੍ਰੇਣੀ ਵਿੱਚ ਕੁੱਲ 1,59,765 ਅਰਜ਼ੀਆਂ ਫੈਸਲੇ ਦੀ ਉਡੀਕ ਵਿੱਚ ਸਨ। ਇਸ ਵਿੱਚੋਂ 60% ਅਰਜ਼ੀਆਂ 'ਤੇ ਐਕਟਿਵ ਕੰਮ ਚੱਲ ਰਿਹਾ ਹੈ ਅਤੇ 40% ਅਰਜ਼ੀਆਂ ਨੂੰ ਵੇਟਲਿਸਟ ਕੀਤਾ ਗਿਆ ਹੈ। ਇਸ ਸ਼੍ਰੇਣੀ ਵਿੱਚ ਜੀਵਨ ਸਾਥ, ਨਿਰਭਰ ਬੱਚੇ, ਮਾਤਾ-ਪਿਤਾ/ਦਾਦਾ-ਦਾਦੀ ਸਪਾਂਸਰਸ਼ਿਪ, ਅਤੇ ਅੰਤਰਰਾਸ਼ਟਰੀ ਗੋਦ ਲੈਣ ਦੀਆਂ ਅਰਜ਼ੀਆਂ ਆਉਂਦੀਆਂ ਹਨ।
ਤੀਜੀ, ਪ੍ਰੋਟੈਕਸ਼ਨ ਅਤੇ ਰਿਫਿਊਜੀ ਸ਼੍ਰੇਣੀ ਵਿੱਚ ਕੁੱਲ 3,07,215 ਅਰਜ਼ੀਆਂ ਪੈਂਡਿੰਗ ਸਨ। ਇਹਨਾਂ ਵਿੱਚੋਂ 54% ਅਰਜ਼ੀਆਂ 'ਤੇ ਐਕਟਿਵ ਪ੍ਰੋਸੈਸਿੰਗ ਹੋ ਰਹੀ ਹੈ, ਜਦਕਿ 46% ਵੇਟਲਿਸਟ ਵਿੱਚ ਰੱਖੀਆਂ ਗਈਆਂ ਹਨ। ਇਸ ਵਿੱਚ ਕੈਨੇਡਾ ਦੇ ਅੰਦਰ ਸੁਰੱਖਿਅਤ ਵਿਅਕਤੀ, ਸਰਕਾਰ ਵੱਲੋਂ ਮਦਦ ਪ੍ਰਾਪਤ ਸ਼ਰਨਾਰਥੀ, ਪ੍ਰਾਈਵੇਟ ਸਪਾਂਸਰਡ ਸ਼ਰਨਾਰਥੀ, ਅਤੇ ਮਨੁੱਖੀ ਤੇ ਹਮਦਰਦੀ ਆਧਾਰ 'ਤੇ ਲਗਾਈਆਂ ਅਰਜ਼ੀਆਂ ਸ਼ਾਮਲ ਹਨ।
ਸਾਲ 2026 ਲਈ ਕੈਨੇਡਾ ਦਾ ਪੀਆਰ ਅਡਮਿਸ਼ਨ ਟੀਚਾ
ਸਾਲ 2026 ਦੌਰਾਨ ਕੈਨੇਡਾ ਦੀ ਫੈਡਰਲ