image caption: ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ ਕਵੈਂਟਰੀ

ਆਰ. ਐਸ ਐਸ (ਸੰਘ) ਅਤੇ ਰਾਸ਼ਟਰੀ ਸਿੱਖ ਸੰਗਤ ਨੇ 1999 ਨੂੰ ਖਾਲਸਾ ਪੰਥ ਦੀ ਸ਼ਤਾਬਦੀ ਸਮੇਂ ਹੀ ਸਿੱਖ ਧਰਮ ਦਾ ਹਿੰਦੂਕਰਨ, ਕਰਨ ਲਈ ਘੁਸਪੈਠ ਕਰ ਲਈ ਸੀ

     ਸੰਘ ਅਤੇ ਰਾਸ਼ਟਰੀ ਸਿੱਖ ਸੰਗਤ ਦੇ ਭਗਵੇਂ ਬਰਗੇਡ ਵਲੋਂ ਸਿੱਖ ਇਤਿਹਾਸ ਨੂੰ ਤ੍ਰੋੜ ਮਰੋੜ ਕੇ ਉਸ ਬਾਰੇ ਭੰਬਲ ਭੂਸਾ ਵਧਾਉਣ ਦੀ ਰਣਨੀਤੀ ਤਾਂ 1999 ਵਿੱਚ ਹੀ ਤਿਆਰ ਕਰ ਲਈ ਗਈ ਸੀ। 1999 ਵਿੱਚ ਸਿੱਖ ਕੌਮ ਨੇ ਆਪਣਾ 300 ਸਾਲਾ ਸਾਜਨਾ ਦਿਵਸ ਮਨਾਉਣ ਦਾ ਟੀਚਾ ਮਿਥਿਆ। ਉਸ ਵੇਲੇ ਕੇਂਦਰ ਵਿੱਚ ਸਰਕਾਰ ਭਾਜਪਾ ਦੀ ਸੀ ਤੇ ਪੰਜਾਬ ਵਿੱਚ ਇਹਨਾਂ ਦੇ ਬਭੀਖਣ, ਪ੍ਰਕਾਸ਼ ਸਿੰਘ ਬਾਦਲ ਦੀ ਸੀ। ਸੈਂਟਰ ਸਰਕਾਰ ਨੇ ਖਾਲਸਾ ਪੰਥ ਦੀ 300 ਸਾਲਾ ਵਰ੍ਹੇਗੰਢ ਨੂੰ ਮਨਾਉਣ ਲਈ 100 ਕਰੋੜ ਰੁਪਏ ਦਿੱਤੇ। ਇਸ ਵਿੱਚੋਂ 50 ਕਰੋੜ ਰੁਪਏ ਆਰ. ਐ ਨੂੰ ਸਿੱਖੀ ਦੀ ਮੁੱਖ ਧਾਰਾ ਦੇ ਵਿਰੁਧ ਪਿੰਡਾਂ ਵਿੱਚ ਪ੍ਰਚਾਰ ਕਰਨ ਲਈ ਦਿੱਤੇ। ਸੈਂਟਰ ਤੋਂ ਭਾਜਪਾ ਨੇ ਬਾਦਲ ਨੂੰ ਹਦਾਇਤ ਕਰ ਦਿੱਤੀ ਸੀ ਕਿ ਜੇ ਪੰਜ ਸਾਲ ਰਾਜ ਕਰਨਾ ਹੈ ਤਾਂ ਆਰæ ਐਸ਼ ਐਸ਼ ਨੂੰ ਪਿੰਡਾਂ ਵਿੱਚ ਨਕਲੀ ਸਿੱਖ ਬਣਾਉਣ ਤੇ ਸਿੱਖ ਧਰਮ ਦਾ ਭਗਵਾਕਰਨ ਕਰਨ ਵਾਲੇ ਪ੍ਰਚਾਰਕਾਂ ਨੂੰ ਪ੍ਰਚਾਰ ਕਰਨ ਤੋਂ ਰੋਕਣ ਦਾ ਹਿਆ ਨਹੀਂ ਕਰਨਾ। ਆਰ. ਐ ਨੇ 50 ਕਰੌੜ ਰੁਪਏ ਤੇ ਮੁਰਲੀ ਮਨੋਹਰ ਜੋਸ਼ੀ ਦੀ ਐਚ. ਆਰ. ਡੀ. ਤੋਂ ਕਰੌੜਾਂ ਰੁਪਏ ਲੈ ਕੇ 2000 ਦੇ ਕਰੀਬ ਨਕਲੀ ਸਿੱਖ ਪਿੰਡਾਂ ਵਿੱਚ ਪ੍ਰਚਾਰ ਕਰਨ ਲੱਗੇ, ਸੱਤਾ ਦੀ ਲਾਲਸਾ ਵਿੱਚ ਅੰਨ੍ਹੇ ਹੋਏ ਨਿਗੂਣੀਆਂ ਹਿੰਦੂ ਵੋਟਾਂ ਦੀ ਭੁੱਖ ਸਦਕਾ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖੀ ਖਿਲਾਫ ਚੱਲੇ ਇਸ ਕੁਹਾੜੇ ਵਿੱਚ ਲੱਕੜ ਦੇ ਦਸਤੇ ਦਾ ਕੰਮ ਕੀਤਾ। ਭਾਜਪਾ ਦੀ ਸਕੀਮ ਅਨੁਸਾਰ ਅਕਾਲ ਤੱਖਤ ਦਾ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਦਲ ਦਿੱਤੇ ਗਏ। ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਨੂੰ ਪਿੰਡਾਂ ਵਿੱਚੋਂ ਦੂਰ ਭੇਜ ਦਿੱਤਾ ਗਿਆ। ਇਸ ਸਮੇਂ ਆਰæ ਐਸ਼ ਐਸ਼ ਦੀ ਮਰਜੀ ਨਾਲ ਬਣਾਏ ਜਥੇਦਾਰਾਂ ਨੇ ਵੀ ਐਲਾਨ ਕਰ ਦਿੱਤਾ ਕਿ ਖਾਲਸਾ ਅਕਾਲ ਪੁਰਖ ਦੀ ਫੌਜ ਨਹੀਂ, ਸਗੋਂ ਖਾਲਸਾ ਲਵ-ਕੁਸ਼ ਦੀ ਔਲਾਦ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਹੁਕਮ ਨਾਲ ਪੰਥ ਦੀਆਂ ਪ੍ਰਮੁਖ ਅਤੇ ਸਰਬਉਢਚ ਸੰਸਥਾਵਾਂ, ਸ੍ਰੀ ਅਕਾਲ ਤੱਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਬੁਨਿਆਦੀ ਆਰਦਰਸ਼ਾਂ ਤੇ ਪ੍ਰੰਪਰਾਵਾਂ ਨੂੰ ਬਾਦਲ ਪਰਿਵਾਰ ਨੇ ਤਹਿਸ-ਨਹਿਸ ਕਰ ਦਿੱਤਾ ਹੈ।
   ਭਾਜਪਾ ਦੀ ਮਾਤਾ ਆਰ. ਐ ਨੇ ਸਿੱਖ ਕੌਮ ਵਿੱਚ ਸੌਖੇ ਤਰੀਕੇ ਨਾਲ ਘੁਸ ਪੈਠ ਕਰਨ ਲਈ ਆਪਣੀ ਇੱਕ ਹੋਰ ਭੈਣ ਰਾਸ਼ਟਰੀ ਸਿੱਖ ਸੰਗਤ (ਕੇਸਾਧਾਰੀ ਹਿੰਦੂ) ਨੂੰ ਜਨਮ ਦਿੱਤਾ। ਇਸ ਭੈਣ ਦੇ ਇੱਕ ਹੱਥ ਵਿੱਚ ਦਸਮ ਗ੍ਰੰਥ ਫੜਾ ਦਿੱਤਾ ਤੇ ਦੂਜੇ ਹੱਥ ਦੇ ਅਸ਼ੀਰਵਾਦ ਨਾਲ ਪੂਰੇ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਤੇ ਪੰਥਕ ਰਹਿਤ ਮਰਯਾਦਾ ਦੀ ਨਿਰਾਦਰੀ ਕਰਨ ਵਾਲੇ ਅਖੌਤੀ ਬਾਬਿਆਂ ਦਾ ਅੰਬਾਰ ਲਾ ਦਿੱਤਾ। 5 ਜਨਵਰੀ 2017 ਨੂੰ ਰਾਸ਼ਟਰੀ ਸਿੱਖ ਸੰਗਤ ਨੇ ਤੱਖਤ ਪਟਨਾ ਸਾਹਿਬ ਉਢੱਤੇ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਵਸ ਮਨਾਇਆ। ਇਸ ਸਮਾਗਮ ਦੋਰਾਨ ਸ੍ਰੋਮਣੀ ਕਮੇਟੀ ਦੇ ਤੱਤ ਕਾਲੀਨ ਪ੍ਰਧਾਨ ਪ੍ਰੋæ ਕ੍ਰਿਪਾਲ ਸਿੰਘ ਬਡੂੰਗਰ ਨੇ ਬਿਹਾਰ ਦੇ ਮੁਖ ਮੰਤਰੀ ਨਤੀਸ਼ ਕੁਮਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਲਪਿਤ ਤਸਵੀਰ ਭੇਟ ਕੀਤੀ। ਭਾਜਪਾ ਤੇ ਆਰ. ਐ ਨੇ ਗੁਰੂ ਗੋਬਿੰਦ ਸਿੰਘ ਦੀ ਕਲਪਿਤ ਤਸਵੀਰ ਨੂੰ ਇੱਕ ਸ਼ਕਸ਼ੀਅਤ ਵਜੋਂ ਪ੍ਰਵਾਣ ਕਰਨ ਦਾ ਐਲਾਨ ਕੀਤਾ ਹੈ, ਅਖਬਾਰੀ ਖਬਰਾਂ ਮੁਤਾਬਿਕ ਸੰਘ ਅਤੇ ਰਾਸ਼ਟਰੀ ਸਿੱਖ ਸੰਗਤ ਵਲੋਂ ਪਤੰਜਲੀ ਯੋਗ ਪੀਠ ਯੂਨੀਵਰਸਿਟੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਚੇਅਰ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ ਹੈ, ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਇਤਿਹਾਸ ਵਿਭਾਗ ਵਿੱਚ ਕਾਇਮ ਮਹਾਰਾਣਾ ਪ੍ਰਤਾਪ ਚੇਅਰ ਵਲੋਂ ਸਮਾਗਮ ਦੋਰਾਨ ਪੰਜਾਬ ਦੇ ਰਾਜਪਾਲ ਵੀæ ਪੀæ ਸਿੰਘ ਨੇ ਬਿਆਨ ਦਿੱਤਾ ਕਿ ਜੇਕਰ ਗੁਰੂ ਗੋਬਿੰਦ ਸਿੰਘ, ਮਹਾਰਾਣਾ ਪ੍ਰਤਾਪ ਤੇ ਸ਼ਿਵਾ ਜੀ ਨਾ ਹੁੰਦੇ ਤਾਂ ਭਾਰਤ ਨਾ ਹੁੰਦਾ, ਗਿਣੀ ਮਿਥੀ ਸਾਜਿਸ਼ ਅਧੀਨ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲੋਂ ਅਲੱਗ ਕਰਕੇ ਹਿੰਦੂ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 
   ਆਰ. ਐ ਨੇ ਪ੍ਰਕਾਸ਼ ਸਿੰਘ ਬਾਦਲ ਦੇ ਰਾਹੀਂ ਪੰਜਾਬ ਵਿੱਚ ਘੁਸ ਪੈਠ ਕਰਕੇ ਸਿੱਖ ਸਿਧਾਂਤਾਂ ਸਿੱਖ ਅਦਾਰਿਆਂ ਸਿੱਖ ਸੰਸਥਾਵਾਂ ਅਤੇ ਡੇਰਿਆਂ ਤੇ ਕਾਬੂ ਪਾ ਕੇ ਸਿੱਖਾਂ ਦੀ ਧਾਰਮਿਕ ਤੇ ਸਮਾਜਿਕ ਹਸਤੀ ਨੂੰ ਖਤਮ ਕਰਨ ਲਈ ਜੰਗੀ ਪੱਧਰ ਤੇ ਕੰਮ ਸ਼ੁਰੂ ਕੀਤਾ ਹੋਇਆ ਹੈ, ਸਿੱਖ ਧਰਮ ਦੇ 'ਗੁਰੂ ਗ੍ਰੰਥ, ਗੁਰੂ ਪੰਥ' ਦੇ ਸਿੱਖ ਸਿਧਾਂਤਾਂ ਦਾ ਮਲੀਆਮੇਟ ਕੀਤਾ ਜਾ ਰਿਹਾ ਹੈ ਕਿਉਂਕਿ ਹਿੰਦੂ ਰਾਸ਼ਟਰ ਕਾਇਮ ਹੋਣ ਦੇ ਰਾਹ ਵਿੱਚ 'ਗੁਰੂ ਗ੍ਰੰਥ ਗੁਰੂ ਪੰਥ' ਦਾ ਸਿਧਾਂਤ ਹੀ ਸਭ ਤੋਂ ਵੱਡਾ ਅੜਿਕਾ ਹੈ। 22 ਦਸੰਬਰ 2015 ਦੇ ਅੰਕ ਵਿੱਚ ਖਬਰ ਛਪੀ ਸੀ ਕਿ ਆਰæ ਐਸ਼ ਐਸ਼ ਦੇ ਚੀਫ ਪੈਟਰਨ ਮੋਹਨ ਭਾਗਵਤ ਨੇ ਸਿੱਖਾਂ ਦੇ ਇਤਿਹਾਸ ਤੇ ਧਾਰਮਿਕ ਖੋਜ ਲਈ ਚਿਰੰਜੀਵ ਸਿੰਘ ਨੂੰ 85 ਲੱਖ ਦੀ ਰਾਸ਼ੀ ਭੇਟ ਕੀਤੀ ਹੈ। ਚਿਰੰਜੀਵ ਸਿੰਘ ਸਨ 1953 ਤੋਂ ਲਗਾਤਾਰ ਆਰæ ਐਸ਼ ਐਸ਼ ਦੇ ਪ੍ਰਚਾਰਕ ਵਜੋਂ ਕੰਮ ਕਰ ਰਿਹਾ ਹੈ, ਉਕਤ ਬਿਆਨ ਦੇਣ ਸਮੇਂ ਅਵਤਾਰ ਸਿੰਘ ਸ਼ਾਸ਼ਤਰੀ ਵੀ ਸ਼ਾਮਲ ਸੀ।
 'ਆਰ. ਐ ਵਲੋਂ ਗੁਰੂ ਸਾਹਿਬਾਨ ਦੇ ਯੋਗ ਦਾਨ ਨੂੰ ਪ੍ਰਭਾਵੀ ਢੰਗ ਨਾਲ ਪੇਸ਼ ਕਰਨ ਦੇ ਬਹਾਨੇ, ਹੁਣ ਗੁਰੂ ਸਾਹਿਬਾਨ ਦੀ ਜੀਵਨੀ ਸਬੰਧੀ ਸੰਪੂਰਣ ਜਾਣਕਾਰੀ ਨੂੰ ਨਵੇਂ ਸਿਰੇ ਤੋਂ ਲਿਖਣ ਦਾ ਐਲਾਨ ਕੀਤਾ ਗਿਆ ਹੈ, ਬਹਾਨਾ ਇਹ ਬਣਾਇਆ ਜਾ ਰਿਹਾ ਹੈ ਕਿ ਗੁਰੂ ਸਾਹਿਬਾਨ ਦੀ ਸ਼ਹਾਦਤ ਬਾਰੇ ਜਿਹੜੇ ਭੰਬਲ-ਭੂਸੇ ਪਾਏ ਗਏ ਹਨ, ਉਹ ਦੂਰ ਕਰਨੇ ਜਰੂਰੀ ਹਨ। ਇਸ ਲਈ ਆਰ. ਐ ਪੰਜਵੇਂ ਪਾਤਿਸ਼ਾਹ ਦੀ ਸ਼ਹਾਦਤ ਸਬੰਧੀ ਨਵੇਂ ਸਿਰੇ ਤੋਂ ਖੋਜ ਕਰਕੇ ਉਨ੍ਹਾਂ ਦੀ ਜੀਵਨੀ ਅਤੇ ਸ਼ਹਾਦਤ ਬਾਰੇ ਲਿਖੇਗੀ'।                          
 ਇਥੇ ਵਿਚਾਰਨਯੋਗ ਤੱਥ ਇਹ ਹੈ ਕਿ ਆਖਰ ਭਗਵੇਂ ਬਰਗੇਡ ਨੂੰ ਸਿੱਖ ਗੁਰੂ ਸਾਹਿਬਾਨ ਨਾਲ ਹੇਜ ਕਿਉਂ ਜਾਗ ਪਿਆ ਹੈ। ਪੰਜਵੇਂ ਪਾਤਿਸ਼ਾਹ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਨੂੰ ਨਵੇਂ ਵਿਵਾਦ ਵਿੱਚ ਲਿਆਉਣ ਲਈ ਅਤੇ ਗੁਰੂ ਅਰਜਨ ਦੇਵ ਜੀ ਨੂੰ ਜਬਾਨੀ ਕਲਾਮੀ ਆਪਣਾ ਗੁਰੂ ਦੱਸ ਕੇ ਅਤੇ ਗੁਰੂ ਗੋਬਿੰਦ ਸਿੰਘ ਦੇ ਪੈਗੰਬਰੀ ਰੁੱਤਬੇ ਦੀ ਹੇਠੀ ਕਰਕੇ ਮਹਾਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਮਰਹੱਟਾ ਦੇ ਬਰਾਬਰ ਖੜਾ ਕਰ ਕੇ ਸਿੱਖ ਧਰਮ ਦੇ ਨਿਆਰੇਪਣ ਅਤੇ ਸਿੱਖ ਕੌਮ ਦੀ ਅੱਡਰੀ ਤੇ ਸੁਤੰਤਰ ਹੋਂਦ ਹਸਤੀ ਦੇ ਦਾਹਵੇ ਨੂੰ ਖਾਰਜ ਕਰਨਾ ਹੈ ਤੇ ਹੁਣ ਅਸੀਂ ਹੇਠਾਂ ਕੁਝ ਉਦਾਹਰਣਾਂ ਦੇਵਾਂਗੇ ਕਿ ਆਰ. ਐ ਕਿਵੇਂ ਸਿੱਖ ਇਤਿਹਾਸ ਬਦਲ ਰਹੀ ਹੈ:-
 ਹਾਲ ਹੀ ਵਿੱਚ ਨਾਗ਼ਪੁਰ ਸਥਿਤ ਸ੍ਰੀ ਭਾਰਤੀ ਪ੍ਰਕਾਸ਼ਨ ਵਲੋਂ ਜੂਨ 2013 ਵਿੱਚ ਚਾਲੀ ਚਾਲੀ ਪੰਨੇ ਦੀਆਂ ਤਿੰਨ ਕਿਤਾਬਾਂ ਹਿੰਦੀ ਭਾਸ਼ਾ ਵਿੱਚ ਛਪਵਾਈਆਂ ਹਨ। ਇਹਨਾਂ ਕਿਤਾਬਾਂ ਵਿੱਚ ਸਿੱਖ ਇਤਿਹਾਸ ਨੂੰ ਪੂਰੀ ਤਰ੍ਹਾਂ ਤ੍ਰੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਨਾਲ ਦੀ ਨਾਲ ਗਰੂ ਸਾਹਿਬਾਨ ਨੂੰ ਬ੍ਰਾਹਮਣਵਾਦੀ ਰਵਾਇਤਾਂ ਨੂੰ ਪਿਆਰ ਸਤਿਕਾਰ ਦੇਣ ਵਾਲੇ ਦੱਸਿਆ ਗਿਆ ਹੈ ਅਤੇ ਗੁਰੂ ਗੋਬਿੰਦ ਸਿੰਘ ਬਾਰੇ ਲਿਖਿਆ ਗਿਆ ਹੈ ਕਿ ਯਾਦ ਰਹੇ ਕਿ ਜੇ ਤੁਸੀਂ ਆਪਣੇ ਦੇਸ ਦਾ ਕਲਿਆਣ ਚਾਹੁੰਦੇ ਹੋ ਤਾਂ ਤੁਹਾਡੇ ਵਿੱਚੋਂ ਹਰੇਕ ਨੂੰ ਗੁਰੂ ਗੋਬਿੰਦ ਸਿੰਘ ਬਣਨਾ ਹੋਵੇਗਾ, ਭਾਵੇਂ ਹੀ ਤੁਹਾਨੂੰ ਆਪਣੇ ਦੇਸ ਵਾਸੀਆਂ ਵਿੱਚ ਸੈਂਕੜੇ ਦੋਸ਼ ਦਿਖਾਈ ਦਿੰਦੇ ਹੋਣ, ਲੇਕਿਨ ਧਿਆਨ ਰੱਖਣਾ ਕਿ ਉਨ੍ਹਾਂ ਵਿੱਚ ਹਿੰਦੂ ਖੂੰਨ ਹੈ। ਉਹ (ਹਿੰਦੂ) ਭਾਵੇਂ ਤੁਹਾਨੂੰ ਨੁਕਸਾਨ ਪਹੁੰਚਾਣ ਲਈ ਸਭ ਕੁਝ ਕਰਦੇ ਹੋਣ ਤਾਂ ਵੀ ਉਹ ਪਹਿਲੇ ਦੇਵਤੇ ਹਨ। ਜਿਨ੍ਹਾਂ ਦੀ ਪੂਜਾ ਤੁਸੀਂ ਕਰਨੀ ਹੈ । ਜੇਕਰ ਉਨ੍ਹਾਂ ਵਿੱਚੋਂ ਕੋਈ ਤੁਹਾਨੂੰ ਗਾਲ੍ਹ ਕੱਢੇ ਤਾਂ ਉਸ ਲਈ ਪ੍ਰੇਮ ਦੀ ਭਾਸ਼ਾ ਹੀ ਬੋਲਣੀ ਹੈ ਅਰਥਾਤ ਕੇਸਾਧਾਰੀ ਹਿੰਦੂਆਂ ਨੂੰ ਕੁਝ ਨਹੀਂ ਕਹਿਣਾ ਪਰ ਸਿੱਖ ਕੌਮ ਦੀ ਅੱਡਰੀ ਤੇ ਸੁਤੰਤਰ ਹਸਤੀ ਦਾ ਦਾਹਵਾ ਕਰਨ ਵਾਲੇ 'ਪੰਥ' ਨੂੰ ਡਰਾ ਧਮਕਾ ਕੇ ਰੱਖਣਾ ਹੈ।
 1699 ਦੀ ਵੈਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਦੇ ਇਤਿਹਾਸ ਤੋਂ ਸਮੁਚਾ ਖਾਲਸਾ ਪੰਥ (ਸਿੱਖ ਕੌਮ) ਭਲੀ ਭਾਂਤ ਜਾਣੂ ਹੈ ਕਿ ਹਿੰਦੂ ਧਰਮ, ਮੁਸਲਿਮ ਧਰਮ ਤੋਂ ਵੱਖਰੇ ਤੀਸਰੇ ਸਿੱਖ ਧਰਮ ਦੇ ਬਾਨੀ ਸਤਿਗੁਰੂ ਨਾਨਕ ਪਾਤਿਸ਼ਾਹ ਨੇ ਹੇਠ ਲਿਖੇ ਤਿੰਨ ਨਿਸ਼ਾਨਿਆਂ ਦੀ ਪੂਰਤੀ ਲਈ ਨਿਰਮਲ ਤੇ ਨਿਆਰੇ ਪੰਥ ਦੀ ਸਥਾਪਨਾ ਕੀਤੀ ਅਰਥਾਤ 'ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ॥' ਸਤਿਗੁਰੂ ਨਾਨਕ ਸਾਹਿਬ ਦਾ ਪਹਿਲਾ ਨਿਸ਼ਾਨਾ ਸੀ ਮਨੁੱਖਾ ਜਾਤੀ ਦੀ ਮੁਕੰਮਲ ਅਜ਼ਾਦੀ ਤੇ ਬਰਾਬਰੀ ਦੇ ਆਦਰਸ਼ ਦਾ ਪ੍ਰਚਾਰ ਕਰਨਾ, ਦੂਸਰਾ ਨਿਸ਼ਾਨਾ ਸੀ ਇਸ ਆਦਰਸ਼ ਦੀਆਂ ਨੀਹਾਂ ਉਢਤੇ ਇੱੱਕ ਨਵਾਂ ਸਮਾਜ ਉਸਾਰਨਾ, ਤੀਸਰਾ ਨਿਸ਼ਾਨਾ ਸੀ ਨਾਨਕ ਪੰਥ ਨੂੰ ਰਾਜਸੀ ਇਨਕਲਾਬ ਲਿਆਉਣ ਦਾ ਵਸੀਲਾ ਬਣਾਉਣਾ। 1486 ਤੋਂ 1699 ਈਸਵੀ ਤੱਕ ਸਤਿਗੁਰੂ ਨਾਨਕ ਦੀ ਜੋਤਿ ਨੇ ਮਿਥੇ ਹੋਏ ਨਿਸ਼ਾਨਿਆਂ ਦੀ ਪੂਰਤੀ ਲਈ ਸਿੱਖ ਪੰਥ ਦੀ ਅਗਵਾਈ ਕੀਤੀ। ਸਤਿਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਦਸਾਂ ਹੀ ਗੁਰੂ ਸਾਹਿਬਾਨਾਂ ਨੇ ਰਾਜਨੀਤਕ ਅਤੇ ਮਨੁੱਖ ਜਾਤੀ ਦੀ ਮੁਕੰਮਲ ਆਜ਼ਾਦੀ ਤੇ ਬਰਾਬਰੀ ਦੇ ਆਦਰਸ਼ ਦੇ ਨਿਸ਼ਾਨਿਆਂ ਦੀ ਪੂਰਤੀ ਲਈ ਧੁਰ ਕੀ ਬਾਣੀ ਨੂੰ ਅਧਾਰ ਬਣਾਇਆ ਅਰਥਾਤ 'ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰ॥'

ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ ਕਵੈਂਟਰੀ