image caption: ਅਮਰਜੀਤ ਸਿੰਘ ਭੋਗਲ ਬੈਲਜੀਅਮ

ਮੈਂ ਤੇ ਮੇਰੀ ਬੱਲੇ-ਬੱਲੇ - ਅਮਰਜੀਤ ਸਿੰਘ ਭੋਗਲ ਬੈਲਜੀਅਮ

    ਮੈਂ ਜਦੋਂ ਵੀ ਪਿਛਲੇ ਸਮੇ ਦੁਰਾਨ ਕਦੀ ਕਿਸੇ ਦੇਸ਼ ਘੁੰਮਣ ਗਿਆ ਤਾਂ ਇਕ ਨਵੇਂ ਤਜ਼ੁਰਬੇ ਨਾਲ ਵਾਪਿਸ ਆਇਆ ਬੜੀਆ ਚੀਜਾਂ ਸਿੱਖਣ ਨੂੰ ਮਿਲੀਆਂ ਦਸ ਪੰਦਰਾਂ ਦਿਨ ਦੀ ਹਰ ਫੇਰੀ ਵਿਚ ਮੈਂ ਆਪਣਾ ਆਪ ਵੀ ਕਈ ਵਾਰ ਭੁੱਲ ਗਿਆ ਅਤੇ ਦਿਲ ਦਾ ਨਾ ਵਾਪਿਸ ਆਪਣੇ ਘਰ ਆਉਣਾ ਇਹ ਦਰਸਾਉਂਦਾ ਸੀ ਕਿ ਮੈਂ ਉਸ ਹਰ ਦੇਸ ਵਿਚ ਖੁਸ਼ ਹਾ ਜਿਥੇ ਦਾ ਅਮੀਰ ਵਿਰਸਾ, ਇਮਾਨਦਾਰੀ,ਸਾਫ ਸਫਾਈ ਅਤੇ ਸਵਾਦੀ ਖਾਣੇ ਮੇਰੇ ਮਨ ਨੂੰ ਛੋਹ ਰਹੇ ਹਨ ਪਿਛਲੇ ਦਿਨੀ ਅਚਨਚੇਤ ਮੇਰਾ ਦਿਲ ਇੰਡੀਆ ਦੇ ਪੈਰਾ ਵਿਚ ਵਸੇ ਛੋਟੇ ਜਹੇ ਸਮੂੰਦਰੀ ਟਾਪੂ ਮਾਰੀਸ਼ੀਅੁਸ ਜਾਣ ਦਾ ਮੋਕਾ ਮਿਲਿਆ ਜਦੋ ਮੈਂ ਦੁਬਈ ਰਾਹੀਂ ਹੁੰਦਾ ਹੋਇਆ ਮਾਰੀਸ਼ਸ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਸਰ ਐਸ ਰਾਮਗੁਲਾਮ ਤੇ ਉਤਰਿਆ ਤਾਂ ਮਨ ਵਿਚ ਇਕ ਨਵੇਂ ਤੁਜਰਬੇ ਦੀ ਉਮੀਦ ਨਾਲ ਆਪਣੀ ਟੇਕਸੀ ਵਿਚ ਬੈਠਾ ਬਾਹਰ ਦੇ ਨਜਾਰੇ ਅਤੇ ਸਾਫ ਸਫਾਈ ਦੇਖ ਕੇ ਗਦ-ਗਦ ਹੋ ਰਿਹਾ ਸਾ ਲੱਗਭੱਗ ਇਕ ਮਿਲੀਅਨ ਦੀ ਅਬਾਦੀ ਵਾਲੇ ਇਸ ਦੇਸ ਵਿਚ ੬੮ ਕੁ ਪ੍ਰਤੀਸ਼ੱਤ ਭਾਰਤੀ ਹਨ ਅਤੇ ਜਿਆਦਾ ਭਾਰਤੀ ਅਬਾਦੀ ਹੋਣ ਕਾਰਨ ੯੫ ਪ੍ਰਤੀਸ਼ੱਤ ਲੋਕ ਹਿੰਦੀ ਬੋਲਦੇ ਹਨ ਅਤੇ ਸਰਕਾਰ ਵੀ ਭਾਰਤੀ ਭਾਈਚਾਰੇ ਦੇ ਹੱਥਾ ਵਿਚ ਹੈ।
   ਗੱਲ ਨੂੰ ਲੰਬੀ ਨਾ ਖਿਚਦੇ ਹੋਏ ਜੈਕਰ ਮੈ ਆਪਣੇ ਮੁਦੇ ਤੇ ਆਵਾ ਤਾ ਇਸ ਦੇਸ ਵਿਚ ਮੈਨੂੰ ਬਜਾਰਾ ਵਿਚ ਘੁਮਦੇ ਜਿਆਦਾ ਸਰਦਾਰ ਨਹੀ ਨਜਰ ਆਏ ਮੈ ਆਪਣੇ ਡਰਾਈਵਰ ਨੂੰ ਪੁਛਣ ਦਾ ਜਤਨ ਕੀਤਾ ਕਿ ਇਸ ਦੇਸ ਵਿਚ ਗੁਰਦੁਆਰਾ ਸਾਹਿਬ ਵੀ ਹੈ ਤਾ ਨਾਪੱਖੀ ਡਰਾਈਵਰ ਦੇ ਹੁਗਾਰੇ ਨੇ ਜਿਥੇ ਮੇਰੇ ਮਨ ਨੂੰ ਥੋੜਾ ਦੁਖੀ ਕੀਤਾ ਉਥੇ ਕੁਝ ਹੀ ਪਲਾ ਵਿਚ ਉਸ ਦੇ ਦੂਜੇ ਜਬਾਬ ਨਾਲ ਮੈ ਹੋਸ਼ ਵਿਚ ਆ ਗਿਆ ਜਦੋ ਉਸ ਨੇ ਕਿਹਾ ਸਰਦਾਰ ਜੀ ਜਿਸ ਦਿਨ ਸਾਡੇ ਦੇਸ਼ ਵਿਚ ਗੁਰਦੁਆਰਾ ਸਾਹਿਬ ਬਣ ਗਿਆ ਉਸ ਦਿਨ ਗੁਰੁ ਦੇ ਲੰਗਰ ਨਾਲ ਕੋਈ ਭੁਖਾ ਨਹੀ ਸੋਵੇਗਾ ਮੈ ਮਨ ਹੀ ਮਨ ਅਰਦਾਸ ਕੀਤੀ ਕਿ ਵਾਹਿਗੁਰੂ ਇਹ ਵੀ ਕਰੇਗਾ ਇਕ ਗੱਲ ਨੇ ਮੇਨੂੰ ਹੋਰ ਬੜਾ ਦੁਖੀ ਕੀਤਾ ਪਹਿਲਾ ਤਾ ਦੋ ਤਿਨ ਦਿਨ ਮੈ ਹਾਸੇ ਵਿਚ ਹੀ ਟਾਲਦਾ ਗਿਆ ਪਰ ਜਿਆਦਾ ਲੋਕਾ ਦੇ ਮੂੰਹ ਤੋ ਸੁਣ ਕੇ ਮੇਨੂੰ ਇਝ ਲੱਗਾ ਜਿਵੇ ਇਹ ਸਭ ਮੇਰਾ ਮਜਾਕ ਬਣਾਉਦੇ ਹੋਣ ਹਰ ਕੋਈ ਮੇਰੇ ਸਾਹਮਣੇ ਆ ਕੇ ਉਗਲਾ ਉਪਰ ਚੱਕ ਕੇ ਕਹੇ ਸਰਦਾਰ ਜੀ ਬੱਲੇ ਬੱਲੇ ਮਾਰੀਸ਼ੀਅੁਸ ਦੀ ਰਾਜਧਾਨੀ ਲੁਵੀਪੋਰਟ ਵਿਚ ਇਹ ਸਭ ਸੁਣ ਸੁਣ ਕੇ ਮੇਰੇ ਕੰਨ ਪੱਕ ਗਏ ਦੋ ਕੁ ਵਜੇ ਇਕ ਰੈਸਟੋਰੈਂਟ ਵਿਚ ਖਾਣਾ ਖਾਣ ਤੋ ਬਾਦ ਮੈ ਆਪਣੇ ਡਰਾਈਵਰ ਨੂੰ ਕਿਹਾ ਮੇਨੂੰ ਮੇਰੇ ਹੋਟਲ ਵਿਚ ਛੱਡ ਦੇ ਉਸ ਵਲੋ ਮੇਰਾ ਚੇਹਰਾ ਉਤਰਿਆ ਦੇਖ ਇਕ ਸਵਾਲ ਕਰ ਦਿਤਾ ਕੀ ਹੋਇਆ ਸਰਦਾਰ ਜੀ ਸਵੇਰੇ ਤਾ ਤੁਸੀਂ ਮੇਨੂੰ ਕਿਹਾ ਸੀ ਰਾਜਧਾਨੀ ਦੀ ਇਕ ਇਕ ਚੀਜ ਦੇਖਣੀ ਹੈ।
   ਹੁਣ ਤੁਸੀ ਵਾਪਿਸ ਜਾਣ ਦੀ ਗੱਲ ਕਰਦੇ ਹੋ ਭਰੇ ਮਨ ਨਾਲ ਮੈ ਜਿਆਦਾ ਤਾ ਜਬਾਬ ਨਾ ਦੇ ਸਕਿਆ ਪਰ ਇਨਾ ਜਰੂਰ ਕਹਿ ਦਿਤਾ ਕੀ ਸਾਲੇ ਸਭ ਬੱਲੇ ਬੱਲੇ ਕਰੀ ਜਾਦੇ ਹਨ ਡਰਾਈਵਰ ਮੁਸਕਰਾਇਆ ਤੇ ਕਹਿਣ ਲੱਗਾ ਸਰਦਾਰ ਜੀ ਗੁਸਾ ਨਾ ਕਰੋ ਆ ਜਦੋ ਦੇ ਭਾਰਤੀ ਚੈਨਲ ਸਾਡੇ ਦੇਸ ਵਿਚ ਦਿਖਾਏ ਜਾਣ ਲੱਗੇ ਹਨ ਉਸ ਸਮੇ ਤੋ ਇਹ ਸਭ ਹੋਣ ਲੱਗਾ ਹੈ ਕਿਉ ਕੀ ਬਹੁਤੀਆ ਪੱਗਾ ਵਾਲੇ ਟੀ ਵੀ ਚੈਨਲਾ ਤੇ ਨਾਲੇ ਚੱਚਦੇ ਹਨ ਤੇ ਨਾਲੇ ਬੱਲੇ ਬੱਲੇ ਕਰਦੇ ਹਨ ਭੋਜਪੁਰੀ ਹਿੰਦੀ ਬੋਲਣ ਵਾਲਿਆ ਨੂੰ ਤਾ ਇਸ ਦਾ ਮਤਲਬ ਵੀ ਨਹੀ ਪਤਾ ਬਸ ਇਹ ਸੋਚਦੇ ਸਰਦਾਰ ਇਸ ਗੱਲ ਨਾਲ ਬਹੁਤ ਖੁਸ਼ ਹੋਣਗੇ ਨਾਲੇ ਇਥੇ ਤਾ ਬਹੁਤ ਬਹੁਤ ਉਚੇ ਆਹੁਦਿਆ ਤੇ ਖਾਸ ਕਰਕੇ ਸਰਦਾਰ ਬੇਠੇ ਹਨ ਇਹ ਗੱਲ ਸੁਣ ਕੇ ਮੈ ਅੰਦਰ ਹੀ ਅੰਦਰ ਸੋਚ ਰਿਹਾ ਸੀ ਕਿ ਕਿਸ ਦਾ ਇਹ ਕਸੂਰ ਹੈ ?
  ਇਕ ਸਰਦਾਰ ਦੀ ਪਹਿਚਾਨ ਬੱਲੇ ਬੱਲੇ ਹੀ ਰਹਿ ਗਈ ਇਨਾ ਲੋਕਾ ਲਈ ਭਾਵੇ ਮੇਰੇ ਵਾਸਤੇ ਲੱਖ ਇੱਜਤ ਹੋਵੇ ਪਰ ਮੈ ਤਾ ਸ਼ਰਮ ਨਾਲ ਮਰ ਰਿਹਾ ਹਾ ਇਸ ਦਾ ਹੁਣ ਮੈ ਮਤਲਬ ਦੱਸਣ ਜੋਗਾ ਵੀ ਨਹੀ, ਕੀ ਕਰਦਾ ਸੋਚਾ ਦੇ ਸਮੂੰਦਰ ਵਿਚ ਡੁਬ ਗਿਆ ਕਿ ਪੰਜਾਬੀ ਕੱਲਚਰ ਦੇ ਪਹਿਰੇਦਾਰ ਬਨਣ ਵਾਲਿਆ ਨੇ ਪਹਿਲਾ ਪੰਜਾਬ ਨੂੰ ਲੱਚਰਤਾ ਵਿਚ ਧਕੇਲ ਦਿਤਾ ਅਤੇ ਅੱਜ ਸਾਡੀ ਪਹਿਚਾਣ ਬੱਲੇ ਬੱਲੇ ਬਣਾ ਦਿਤੀ ਭਾਵੇ ਮੈ ਉਨਾ ਸਿੱਖਾ ਦੇ ਪੈਰਾ ਵਰਗਾ ਵੀ ਨਹੀ ਜੋ ਜਿਥੇ ਖੜੇ ਹੋ ਜਾਦੇ ਸਨ ਉਥੇ ਅਟਕ ਦਰਿਆ ਵੀ ਰਾਸਤਾ ਛੱਡ ਦੇਂਦੇ ਸਨ ਮੁਗਲਾ ਨੂੰ ਭਾਜੜਾ ਪੈ ਜਾਦੀਆ ਸਨ ਅੱਜ ਵੀ ਦੁਨੀਆ ਦੀਆ ਉਚੀਆ ਕੁਰਸੀਆ ਤੇ ਬੇਠੇ ਸਰਦਾਰ ਆਪਣਾ ਲੋਹਾ ਮਨਵਾ ਰਹੇ ਹਨ ਪਰ ਕੁਝ ਮੁਠੀ ਭਰ ਲੋਕਾ ਨੇ ਸਰਦਾਰ ਦਾ ਅਸਕ ਖਰਾਬ ਕਰ ਦਿਤਾ ਸਾਡਿਆ ਵਲੋ ਕੀਤੀ ਇਸ ਗਲਤੀ ਨੂੰ ਮੈ ਆਪਣੀ ਗਲਤੀ ਮੰਨ ਕੇ  ਆਪਣੇ ਮੂਹ ਤੇ ਚਪੇੜਾ ਮਾਰਦਾ ਹੋਇਆ ਵਾਪਿਸ ਆਪਣੇ ਘਰ ਆ ਗਿਆ

ਅਮਰਜੀਤ ਸਿੰਘ ਭੋਗਲ ਬੈਲਜੀਅਮ