image caption: ਜਥੇਦਾਰ ਮਹਿੰਦਰ ਸਿੰਘ ਖਹਿਰਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਪਦਵੀ ਤੋਂ ਮੁਨੱਕਰ ਹੋਣਾ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਗੰ੍ਰਥ ਨੂੰ ਸਥਾਪਨ ਕਰਨਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੈ।

       ੧੯੭੮ ਦੀ ਖੂਨੀ ਵੈਸਾਖੀ ਦੇ ਸਾਕੇ ਤੋਂ ਬਾਅਦ ੨੧/੪/੭੮ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਪ੍ਰੈਸ ਦੇ ਨਾਂ ਇਕ ਲਿਖਤੀ ਬਿਆਨ ਜਾਰੀ ਕੀਤਾ ਜਿਸ ਵਿੱਚ ਲਿਖਿਆ ਸੀ ਕਿ 'ਕੇਵਲ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ਗੁਰੂ ਜਾਂ ਇਸ਼ਟ ਹਨ। ਕੋਈ ਵੀ ਦੇਹਧਾਰੀ ਸਿੱਖਾਂ ਦਾ ਗੁਰੂ ਨਹੀਂ ਹੋ ਸਕਦਾ। ਨਿਰੰਕਾਰੀ ਗੁਰਬਚਨ ਸਿੰਘ ਵਰਗੇ ਕਈ ਵਿਅੱਕਤੀ ਸਿੱਖਾਂ ਨੂੰ ਚਿੜਾਉਣ ਲਈ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਹਨ, ਅੰਮ੍ਰਿਤਸਰ ਵਿੱਚ ਹੋਈਆਂ ਸ਼ਹੀਦੀਆਂ ਦਾ ਸਦਕਾ ਸਿੱਖ ਕੌਮ ਜਾਗ ਪਈ ਹੈ। ਗੁਰਬਾਣੀ ਦੀ ਓਟ ਲੈ ਕੇ ਗੁਰਬਾਣੀ ਦੇ ਵਿਰੁੱਧ ਬੋਲਣ ਵਾਲਿਆਂ ਨੂੰ ਮਾਫ਼ ਨਹੀਂ ਕੀਤਾ ਜਾਏਗਾ। ਜੇਕਰ ਨਿਰੰਕਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਰੁੱਧ ਪ੍ਰਚਾਰ ਕਰਨੋ ਨਾ ਹੱਟੇ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ'।
       ਸੰਤ ਜਰਨੈਲ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਪਦਵੀ ਦਾ ਸਤਿਕਾਰ ਕਰਨ ਲਈ ਸ਼ਿੱਦਤ ਨਾਲ ਹੇਠ ਲਿਖੇ ਅਨੁਸਾਰ ਪ੍ਰਚਾਰ ਕੀਤਾ ਅਰਥਾਤ, ਜਦੋਂ ਅਸੀਂ ਪਖੰਡੀਆਂ, ਦੇਹਧਾਰੀਆਂ ਵਲੋਂ, ਮੱਠ@ੀਆ ਤੇ ਮੜ੍ਹੀਆਂ ਮਸਾਣਾਂ, ਕਬਰਾਂ ਤੇ ਜੰਡਾਂ ਨੂੰ ਸੰਧੂਰ ਭੁਕੱਣ ਵਲੋਂ ਤੇ ਰਾਜ ਨੀਤੀ ਦੀ ਕੁਰਸੀ ਦੀ ਹਿਰਸ ਵਲੋਂ ਆਪਣੀ ਬਿਰਤੀ ਤੋੜ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਲਈ ਤਾਂ ਉਦੋਂ ਦੁਨੀਆਂ ਦੀ ਕੋਈ ਸ਼ਕਤੀ ਨਹੀਂ ਜਿਹੜੀ ਆਪਾਂ ਨੂੰ ਦਬਾ ਸਕੇਗੀ। ਆਪਾਂ ਨੂੰ ਮਨ ਵਿੱਚੋਂ ਇਹ ਖਿਆਲ ਕੱਢ ਦੇਣਾ ਚਾਹੀਦਾ ਹੈ ਕਿ ਅਸੀਂ ਭਿੰਡਰਾਂਵਾਲਾ ਬਣਨਾ ਜਾਂ ਅਕਾਲੀ ਦੱਲ ਦੇ ਨਾਲ ਦੇ ਬਣਨਾ, ਸਾਰੇ ਸਿੱਖਾਂ ਦੇ ਮਨ ਵਿੱਚ ਇਹ ਅੱਖਰ ਉਕਰ ਜਾਣੇ ਚਾਹੀਦੇ ਆ ਕਿ ਅਸੀਂ ਸਤਿਗੁਰੂ ਗ੍ਰੰਥ ਸਾਹਿਬ ਜੀ ਵਾਲੇ ਬਣਨਾ।' ਸੰਤ ਜਰਨੈਲ ਸਿੰਘ ਨੇ ਸਿੱਖ ਲਹਿਰ ਨੂੰ ਜਿਹੜਾ ਇਨਕਲਾਬੀ ਰੰਗ ਗੁਰਬਾਣੀ ਨੂੰ ਸਿੱਖ ਜੀਵਨ ਵਿੱਚ ਢਾਲ ਕੇ ਦਿੱਤਾ, ਉਸ ਨਾਲ ਦਲਿੱਤ ਵਰਗ ਸਿੱਖੀ ਵਲ ਪ੍ਰੇਰਿਤ ਹੋਇਆ, ਜਿਸ ਨਾਲ ਜਾਤ-ਪਾਤ ਰਹਿਤ ਸਿੱਖ ਸਮਾਜ ਦੀ ਖਾਲਸ ਨੁਹਾਰ ਪ੍ਰਗਟ ਹੋਣੀ ਸ਼ੁਰੂ ਹੋ ਗਈ ਸੀ।
      ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਬਾਰੇ ਅਸੀਂ ਕੁਝ ਇਤਿਹਾਸਕ ਹਵਾਲੇ ਲਿਖਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੇਹਧਾਰੀ ਗੁਰੂ ਦੀ ਪ੍ਰਥਾ ਖੱਤਮ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਤੇ ਸੁਭਾਇਮਾਨ ਕਰ ਦਿੱਤਾ:-
ਭਾਈ ਨੰਦ ਲਾਲ ਸਿੰਘ ਜੀ ਸ੍ਰੀ ਦਸਮੇਸ਼ ਜੀ ਦੇ ਸਾਦਿਕ ਤੇ ਹਜ਼ੂਰੀ ਸਿੱਖ ਫਾਰਸੀ ਦੇ ਕਵੀ ਸਨ, ਉਹ ਲਿਖਦੇ ਹਨ ਕਿ ਦਸਮੇਸ਼ ਜੀ ਨੇ ਫੁਰਮਾਇਆ,

ਤੀਨ ਰੂਪ ਹੈ ਮੋਹ ਕੇ ਸੁਣੋ ਨੰਦ ਚਿੱਤ ਲਾਇ।
ਨਿਰਗੁਣ ਸਰਗੁਣ ਗੁਰਸ਼ਬਦ ਕਹਹੁੰ ਤੋਹਿ ਸਮਝਾਇ।
ਦੂਸਰ ਰੂਪ ਗ੍ਰੰਥ ਜੀ ਜਾਣੋ, ਆਪਨ ਅੰਗ ਮੇਰੋ ਕਰ ਮਾਨੋ।
ਜੋ ਸਿੱਖ ਗੁਰਦਰਸ਼ਨ ਕੀ ਚਾਹੇ, ਦਰਸ਼ਨ ਕਰੇ ਗ੍ਰੰਥ ਜੀ ਆਹੇ।
ਸ਼ਬਦ ਸੁਣੇ ਗੁਰ ਹਿਤ ਚਿੱਤ ਲਾਇ, ਗਿਆਨ ਸ਼ਬਦ ਗੁਰ ਸੁਣੇ ਸੁਣਾਇ।
ਜੋ ਮਮ ਸਾਥ ਚਾਹੇ ਕਰ ਬਾਤ, ਗ੍ਰੰਥ ਜੀ ਪੜੇ ਸੁਣੇ ਵਿਚਾਰੇ ਸਾਥ॥
ਜੋ ਮੁਝ ਬਚਨ ਸੁਨਣ ਕੀ ਚਾਇ, ਗ੍ਰੰਥ ਜੀ ਪੜ੍ਹ ਸੁਣੇ ਚਿੱਤ ਲਾਏ॥
ਮੇਰਾ ਰੂਪ ਗ੍ਰੰਥ ਜੀ ਜਾਣ, ਇਸ ਮੇ ਭੇਦ ਨਹੀਂ ਕੁਝ ਮਾਨ
(ਭਾਈ ਨੰਦ ਲਾਲ ਗ੍ਰੰਥਾਵਲੀ ਪੰਨਾ ੧੮੬,੧੮੭)।
"ਸ੍ਰੀ ਦਸਮੇਸ਼ ਜੀ ਦੇ ਜੋਤੀ ਜੋਤਿ ਸਮਾਉਣ ਦੇ ੩੩ ਸਾਲ ਬਾਅਦ ਸੰਮਤ ੧੭੯੮ (੧੭੪੧ਈ.) ਬਾਵਾ ਸਰੂਪ ਦਾਸ ਭੱਲੇ ਨੇ 'ਮਹਿਮਾਂ ਪ੍ਰਕਾਸ਼' ਵਾਰਤਕ ਲਿਖਿਆ। ਉਸ ਵਿੱਚ ਦਰਜ ਹੈ ਕਿ ਸ੍ਰੀ ਦਸਮੇਸ਼ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਸਿੱਖਾਂ ਨੇ ਪੂਛਾ 'ਅਬ ਦਰਸ਼ਨ ਕਹਾਂ ਕਰੇਂ'! ਸਤਿਗੁਰ ਦੀਨ ਦਇਆਲ ਬਚਨ ਕੀਆ, ਜੋ ਦਸ ਸਰੂਪ ਹਮਾਰੇ ਪੂਰਨ ਭਏ। ਅਬ ਮੇਰੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਕੋ ਜਾਨਣਾ ਜਿਸ ਨੇ ਮੇਰੇ ਸੇ ਬਾਤ ਕਰਨੀ ਹੋਇ ਤੋ ਆਦਿ ਗੁਰੂ ਗ੍ਰੰਥ ਸਾਹਿਬ ਕਾ ਪਾਠ ਕਰਨਾ, ਮੇਰੇ ਸੇ ਬਾਤ ਹੋਵੇਗੀ।"  
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਮੁਣਸ਼ੀ ਸੋਹਣ ਲਾਲ ਆਪਣੀ ਫਾਰਸੀ ਦੀ ਕਿਤਾਬ (ਉਮਦਾਤ ਤਵਾਰੀਖ ਵਿੱਚ ਲਿਖਦਾ ਹੈ,
ਸ਼ਕਸ ਅਜ਼ ਨਿਆਜ਼ ਮੰਦਾਂ ਅਰਜ਼ ਨਾਮੂਦ, ਕਿ ਉਦਾਮ ਕਸ ਰਾ ਗੁਰੂ ਮੁਕਰਰ ਨਾਮੂਦਾ।
ਅਰਸ਼ਾਦ ਲਾ ਜਮੁਲ ਇਨ ਕਿਆਦ ਜਲ ਵਾਇ, ਈਜ਼ਾਦ ਜਾਫਤ ਕਿ ਗੁਰੂ ਗ੍ਰੰਥ ਜੀ ਅਸਤ।
ਦਰ ਮਿਆਨੇ ਗ੍ਰੰਥ ਵਾ ਗੁਰੂ ਹੇਤ ਫਰਕ ਨੇਸਤ। ਅਜ਼ ਦੀਦਾਰੇ ਗ੍ਰੰਥ ਜੀ,
ਮੁਸ਼ਾਹਿਦਾ ਦੀਦਾਰੇ ਫਰਹਤ ਆਸਾਰ, ਗੁਰੂ ਸਾਹਿਬ ਬਾਜਦ ਨਮੂਦ।
ਭਾਵ- ਜਦ ਦਸਮ ਪਾਤਿਸ਼ਾਹ ਜੋਤੀ ਜੋਤਿ ਸਮਾਉਣ ਲੱਗੇ, ਉਸ ਵਕਤ ਸਿੱਖ ਸੇਵਕਾਂ ਵਿੱਚੋਂ ਇੱਕ ਸ਼ਕਸ ਨੇ ਬੇਨਤੀ ਕੀਤੀ ਕਿ ਆਪ ਨੇ ਕਿਸ ਨੂੰ ਗੁਰੂ ਨੀਯਤ ਕੀਤਾ ਹੈ। ਉਸ ਵਕਤ ਦਸਮ ਪਾਤਿਸ਼ਾਹ ਨੇ ਇੱਕ ਜ਼ਰੂਰੀ ਫੁਰਮਾਨ  (ਗੁਰੂ ਮਨਿਓ ਗ੍ਰੰਥ) ਕੀਤਾ ਕਿ ਗੁਰੂ, ਗੁਰੂ ਗ੍ਰੰਥ ਸਾਹਿਬ ਹਨ। ਗੁਰੂ ਗ੍ਰੰਥ ਜੀ ਤੇ ਗੁਰੂ ਵਿੱਚ ਕੋਈ ਫਰਕ ਨਹੀਂ। ਗੰ੍ਰਥ ਜੀ ਦੇ ਦਰਸ਼ਨ ਨਾਲ ਗੁਰੂ ਸਾਹਿਬ ਦੇ ਦਰਸ਼ਨ ਤੇ ਸ਼ਾਤੀ ਪ੍ਰਾਪਤ ਹੁੰਦੀ ਹੈ।
ਸਨ ੧੮੪੯ ਵਿੱਚ ਮਿ. ਕਨਿੰਘਮ ਦੀ ਸਿੱਖ ਹਿਸਟਰੀ ਪ੍ਰਕਾਸ਼ਿਤ ਹੋਈ ਉਸ ਵਿੱਚ ਦਰਜ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਕਿਹਾ, ਸਦਾ ਪ੍ਰਸੰਨ ਚਿੱਤ ਰਹਿਣਾ। ਧੁਰੋਂ ਨੀਯਤ ਕੀਤੇ ਗਏ ਦਸਾਂ ਸਤਿਗੁਰੂਆਂ ਨੇ ਆਪਣਾ ਕਾਰਜ ਪੂਰਾ ਕਰ ਲਿਆ ਹੈ। ਖਾਲਸੇ ਨੂੰ ਵਾਹਿਗੁਰੂ ਦੇ ਸਪੁਰਦ ਕੀਤਾ ਹੈ। ਜੇ ਕੋਈ ਦਰਸ਼ਨ ਕਰਨਾ ਚਾਹੇ ਤਾਂ ਉਸ ਨੂੰ ਗੁਰੂ ਨਾਨਕ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੀ ਖੋਜ ਕਰਨੀ ਚਾਹੀਦੀ ਹੈ। ਗੁਰੂ, ਖਾਲਸੇ ਦੇ ਅੰਗ ਸੰਗ ਰਹੇਗਾ। ਜਿਥੇ ਪੰਜ ਅੰਮ੍ਰਿਤਧਾਰੀ ਸਿੰਘ ਇਕੱਠੇ ਹੋ ਕੇ ਅਰਦਾਸ ਕਰਨਗੇ ਓਥੇ ਮੈਂ ਵੀ ਮੌਜ਼ੂਦ ਹੋਵਾਂਗਾ।
ਸਈਅਦ ਮੁਹੰਮਦ ਲਤੀਫ ਨੇ ਆਪਣੀ ਹਿਸਟਰੀ ਵਿੱਚ ਲਿਖਿਆ ਹੈ ਕਿ 'ਸਿੱਖਾਂ ਨੇ ਬੇਨਤੀ ਕੀਤੀ ਹੇ ਸੱਚੇ ਪਾਤਿਸ਼ਾਹ ਪਿਛੋਂ, ਕੌਣ ਸਚਿਆਈ ਦੀ ਰੂਹ ਫੂਕੇਗਾ ਤੇ ਕੌਣ ਮੁਕਤੀ ਲਈ ਸਾਡਾ ਆਗੂ ਬਣੇਗਾ? ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਤਰ ਦਿੱਤਾ ਧੁਰੋਂ ਨੀਯਤ ਹੋਈਆਂ ਦਸਾਂ ਪਾਤਿਸ਼ਾਹੀਆਂ ਨੇ ਆਪਣਾ ਮਿਸ਼ਨ ਪੂਰਾ ਕਰ ਲੀਤਾ ਹੈ। ਹੁਣ ਮੈਂ ਆਪਣੇ ਪਿਆਰੇ ਖਾਲਸਾ ਨੂੰ ਸਦਾ ਯੁਗੋ ਯੁਗ ਅਟੱਲ ਵਾਹਿਗੁਰੂ ਦੇ ਸਪੁਰਦ ਕਰਦਾ ਹਾਂ, ਜੇ ਕੋਈ ਗੁਰੂ ਦੇ ਦਰਸ਼ਨ ਕਰਨਾ ਚਾਹੇ ਤਾਂ ਘੱਟੋ ਘੱਟ ਸਵਾ ਰੁਪਏ ਦਾ ਕੜਾਹ ਪ੍ਰਸ਼ਾਦ ਕਰਵਾ ਕੇ ਗੁਰੂ ਗ੍ਰੰਥ ਦਾ ਪ੍ਰਕਾਸ਼ ਕਰੇ ਉਸ ਦੀ ਮੁਲਾਕਾਤ ਗੁਰੂ ਨਾਲ ਹੋਵੇਗੀ। ਗੁਰਬਾਣੀ ਤੇ ਗੁਰੂ ਦੀ ਅਭੇਦਤਾ ਬਾਰੇ ਉਕਤ ਹਵਾਲੇ (ਪੁਸਤਕ, ਕੂਕਾ ਗੁਰੂ ਡੰਮ, ਵਿੱਚੋਂ ਲਏ ਗਏ ਹਨ, ਲੇਖਕ ਪ੍ਰਤਾਪ ਸਿੰਘ ਗਿਆਨੀ ਸਾਬਕਾ ਜਥੇਦਾਰ ਸ੍ਰੀ ਅਕਾਲ ਤੱਖਤ ਸਾਹਿਬ ਤੇ ਸ੍ਰੀ ਕੇਸਗੜ੍ਹ ਸਾਹਿਬ)। ਗੁਰੂ ਗੋਬਿੰਦ ਸਿੰਘ ਜੀ ਵਲੋਂ 'ਗੁਰੂ ਗ੍ਰੰਥ, ਗੁਰੂ ਪੰਥ' ਸਾਹਿਬ ਨੂੰ ਸੌਂਪੀ ਗੁਰਿਆਈ ਦੇ ਇੰਨੇ ਇਤਿਹਾਸਕ ਹਵਾਲੇ ਹੋਣ ਦੇ ਬਾਵਜੂਦ ਨਕਲੀ ਨਿਰੰਕਾਰੀ, ਨਾਮਧਾਰੀ, ਰਾਧਾਸੁਆਮੀ, ਨਿਰਮਲੇ, ਨਿਰਮਲ ਭੇਖ ਤੇ ਉਦਾਸੀ ਸੰਪਰਦਾਵਾਂ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਪਦਵੀ ਨੂੰ ਮੰਨਣ ਤੋਂ ਇਨਕਾਰੀ ਹਨ। ਗੁਰਮਤਿ ਵਿਰੋਧੀ ਤੇ ਪੰਥ ਵਿਰੋਧੀ ਵੀ ਹਨ। ਗੁਰੂ ਗੋਬੰਦ ਸਿੰਘ ਜੀ ਦੇ ੩੫੦ਵੇਂ ਪ੍ਰਕਾਸ਼ ਅਤੇ ਗੁਰੂ ਨਾਨਕ ਸਾਹਿਬ ਜੀ ਦੇ ੫੫੦ਵੇਂ ਪ੍ਰਕਾਸ਼ ਦਿਹਾੜੇ ਮਨਾਉਣ ਦੀ ਆੜ ਹੇਠ ਗੁਰੂ ਗ੍ਰੰਥ ਸਾਹਿਬ ਦੀ ਪਦਵੀ ਨੂੰ ਨਾ ਮੰਨਣ ਵਾਲੀਆਂ ਨਕਲੀ ਨਿਰੰਕਾਰੀ, ਨਾਮਧਾਰੀ, ਰਾਧਾਸੁਆਮੀ, ਨਿਰਮਲੇ ਤੇ ਉਦਾਸੀ ਸੰਪਰਦਾਵਾਂ ਦਾ ਪੰਥ ਵਿੱਚ ਮਿਲਗੋਭਾ ਕੀਤਾ ਜਾ ਰਿਹਾ ਹੈ, ਇਥੇ ਹੀ ਬਸ ਨਹੀਂ ਕਿ ਸਿੱਖ ਇਤਿਹਾਸ ਵਿੱਚ ਸ਼੍ਰੋਮਣੀ ਅਕਾਲੀ ਦਲ (ਪੰਜਾਬੀ ਪਾਰਟੀ) ਨੇ ਪੱਤਿਤ ਸਿੱਖ ਅਤੇ ਗੈਰ ਸਿੱਖ ਸ਼੍ਰੋਮਣੀ ਅਕਾਲੀ ਦਲ ਵਿੱਚ ਮੈਂਬਰ ਭਰਤੀ ਕੀਤੇ ਗਏ ਹਨ।
ਗੁਰੂ ਨਾਨਕ ਯੂਨੀਵਰਸਿਟੀ ਵਿੱਚ ਸਤਿਗੁਰੂ ਰਾਮ ਸਿੰਘ ਚੇਅਰ ਦੀ ਸਥਾਪਨਾ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲ ਕਦਮੀ ਤੇ ਪ੍ਰਵਾਨਗੀ ਨਾਲ ਹੋਈ ਹੈ। ਗੁਰ ਨਾਨਕ ਦੇਵ ਯੂਨੀਵਰਸਿਟੀ ਵਿੱਚ ਦੇਹਧਾਰੀ ਅਖੌਤੀ ਸਤਿਗੁਰੂ ਦੀ ਚੇਅਰ ਸਥਾਪਿਤ ਕਰਨ ਨਾਲ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਹੈ, ੬-੭-੨੦੧੫ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਘਾਸਣ ਉਪਰ ਦੋ ਕੁਰਸੀਆਂ ਸਜਾਈਆਂ ਗਈਆਂ, ਗ੍ਰੰਥੀ ਸਿੰਘ ਦੇ ਐਨ ਸੱਜੇ ਪਾਸੇ। ਵੇਖਦਿਆਂ ਹੀ ਪ੍ਰਕਾਸ਼ ਸਿੰਘ ਬਾਦਲ ਅਤੇ ਅਵਤਾਰ ਸਿੰਘ ਮੱਕੜ ਪੂਰੇ ਸ਼ਾਨੋਸ਼ੌਕਤ ਨਲ ਕੁਰਸੀਆਂ aੱਤੇ ਬੈਠੇ ਰਹੇ, ਇਸ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਰ ਕੀ ਹੋ ਸਕਦੀ ਹੈ। ਜਿਨ੍ਹਾਂ ਦੀ ਜਿਮੇਂਵਾਰੀ ਸੀ ਕਿ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਰਨਾ ਤੇ ਕਰਾਉਣਾ, ਜਦੋਂ ਉਹ ਖੁਦ ਹੀ ਗੁਰੂ ਗ੍ਰੰਥ ਸਾਹਿਬ ਦੇ ਸਿੰਘਾਸਣ ਤੇ ਕੁਰਸੀਆਂ ਡਾਹ ਕੇ ਬੈਠੇ ਹੋਣ ਤਾਂ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਨੂੰ ਹੋਰ ਕੌਣ ਰੋਕੇਗਾ। ਅੱਜ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਨਿਰੰਤਰ ਹੋ ਰਹੀ ਬੇਅਦਬੀ ਲਈ ਵੀ ਮੁਖ ਕਸ਼ੂਰਵਾਰ ਪ੍ਰਕਾਸ਼ ਸਿੰਘ ਬਾਦਲ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਕੇ ਗੁਰੂ ਗ੍ਰੰਥ, ਗੁਰੂ ਪੰਥ ਦੇ ਸਿੱਖੀ ਸਿਧਾਂਤ ਅਤੇ ਪੰਥਕ ਖਾਸੇ ਨੂੰ ਮਲੀਆਮੇਟ ਕਰਨ ਵਾਲਾ ਵੀ ਪ੍ਰਕਾਸ਼ ਸਿੰਘ ਬਾਦਲ ਹੈ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲਈ ਨਵਜੋਤ ਸਿੱਧੂ ਵੀ ਪਿੱਛੇ ਨਹੀਂ ਰਿਹਾ, ਨਵਜੋਤ ਸਿੱਧੂ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਨਾਲ ਮੂਰਤੀਆਂ ਦੀ ਪੂਜਾ ਅਤੇ ਸ਼ਿਵ ਲਿੰਗ ਦੀ ਸਥਾਪਨਾ ਕਰ ਕੇ ਨਵੇਂ ਘਰ ਵਿੱਚ ਪ੍ਰਵੇਸ਼ ਕੀਤਾ ਅਤੇ ਉਸ ਦਿਨ ਨਵਜੋਤ ਸਿੱਧੂ ਤੇ ਉਸ ਦੀ ਪਤਨੀ ਨੇ ਜਨੇਊ ਪਾ ਕੇ ਹਵਨ ਵੀ ਕੀਤਾ। ਦਾਸ ਨੇ ਜਥੇਦਾਰ ਅਕਾਲ ਤੱਖਤ ਗਿ. ਗੁਰਬਚਨ ਸਿੰਘ ਨੂੰ ਇਨ੍ਹਾਂ ਸ਼ਬਦਾਂ ਵਿੱਚ ਸ਼ਿਕਾਇਤ ਵੀ ਕੀਤੀ ਕਿ ਸਿੱਖ ਕੌਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸਾਂ ਪਾਤਿਸ਼ਾਹੀਆਂ ਦੀ ਆਤਮਿਕ ਜੋਤਿ, ਹਾਜਰਾ ਹਜੂਰ, ਜਾਹਰਾ ਜਹੂਰ ਗੁਰੂ ਮੰਨਦੀ ਹੈ, ਕੀ ਕੋਈ ਵੀ ਵਿਅਕੱਤੀ ਗ੍ਰਹਿ ਪਰਵੇਸ਼ ਕਰਨ ਸਮੇਂ ਆਪਣੇ ਨਵੇਂ ਘਰ ਵਿੱਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਅਤੇ ਸ਼ਿਵ ਲਿੰਗ ਦੀ ਸਥਾਪਨਾ ਕਰਨ ਸਮੇਂ ਉਸ ਦਿਨ ਉਸੇ ਹੀ ਘਰ ਗੁਰੂ ਗ੍ਰੰਥ ਦਾ ਅਖੰਡਪਾਠ ਕਰਵਾ ਸਕਦਾ ਹੈ? ਅਤੇ ਜੇ ਨਹੀਂ ਕਰਵਾ ਸਕਦਾ ਤਾਂ ਆਪ ਜੀ ਨਵਜੋਤਿ ਸਿੱਧੂ ਬਾਰੇ ਸਿੱਖ ਕੌਮ ਨੂੰ ਕੀ ਸੰਦੇਸ਼ ਦਿਓਗੇ? (ਅਕਾਲ ਤੱਖਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੂੰ ਦਾਸ ਵਲੋਂ ਲਿਖੀ ਸ਼ਕਾਇਤ ਦੀ ਕਾਪੀ ਦਾਸ ਪਾਸ ਮੌਜੂਦ ਹੈ ਅਤੇ ਇਸ ਦੀ ਕਾਪੀ ਸਿੱਖ ਪਿੰ੍ਰਟ ਮੀਡੀਆ, ਅਤੇ ਇਲੈਟ੍ਰਾਨਿਕ ਮੀਡੀਆ ਨੂੰ ਵੀ ਭੇਜੀ ਗਈ ਸੀ ਜੋ ਕਿ ਪਿੰ੍ਰਟ ਮੀਡੀਆ ਵਿੱਚ ਛਪੀ ਵੀ ਸੀ)।
ਦਾਸ ਨੂੰ ਤਾਂ ਜਥੇਦਾਰ ਗੁਰਰਬਚਨ ਸਿੰਘ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਜਦੋਂ ਲਗ ਪਗ ਲਗਾਤਾਰ ਇੱਕ ਸਾਲ ਚੋਵੀ ਕੁੰਡਾ ਦੇ ਹਵਨ ਯੱਗ ਤਹਿਤ ਸਿੱਧੂ ਵਲੋਂ ਕੀਤੀਆਂ ਕਿਰਿਆਵਾਂ ਦੀਆਂ ਖਬਰਾਂ ਸ਼ੋਸ਼ਲ ਮੀਡੀਏ ਤੇ ਆਈਆਂ ਤਾਂ ਜਥੇਦਾਰ ਗੁਰਬਚਨ ਸਿੰਘ ਨੇ ਨੋਟਿਸ ਲੈਂਦਿਆਂ ਬਿਆਨ ਦਿੱਤਾ ਕਿ ਜੇਕਰ ਨਵਜੋਤ ਸਿੱਧੂ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ ਤਾਂ ਉਸ ਨੂੰ ਹਵਨ ਯੱਗ ਨਹੀਂ ਕਰਵਾਉਣਾ ਚਾਹੀਦਾ ਸੀ ਅਤੇ ਉਹ ਸਿੱਖ ਨਹੀਂ ਹੈ ਤੇ ਨਾ ਹੀ ਉਸ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਹੈ, ਸ਼ਿਵਲਿੰਗ ਦੀ ਸਥਾਪਨਾ ਅਤੇ ਹਵਨ ਕਰਨਾ ਸਿੱਖ ਧਰਮ ਦੇ ਵਿਰੁਧ ਹੈ, ਜੇਕਰ ਉਸਨੇ ਬਤੌਰ ਸਿੱਖ, ਸਿੱਖ ਪੰਥਕ ਮਰਯਾਦਾਵਾਂ ਦੇ ਉਲਟ ਗਤੀ ਵਿਧੀਆਂ ਜਾਰੀ ਰੱਖੀਆਂ ਤਾਂ ਉਸ ਵਿਰੁੱਧ ਅਕਾਲ ਤੱਖਤ ਸਾਹਿਬ ਤੋਂ ਕੋਈ ਵੀ ਕਾਰਵਾਈ ਹੋ ਸਕਦੀ ਹੈ। ਇਸ ਦੇ ਜਵਾਬ ਵਿੱਚ ਜਦੋਂ ਪੰਥ ਦਰਦੀਆਂ ਨੇ ਗਿ. ਗੁਰਬਚਨ ਸਿੰਘ ਨੂੰ ਯਾਦ ਕਰਵਾਇਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਵੀ ਭਾਜਪਾ ਵਿੱਚ ਸ਼ਮਲ ਹੋਣ ਵੇਲੇ ਹਵਨ ਕੀਤਾ ਸੀ, ਉਸ ਤੇ ਅਕਾਲ ਤੱਖਤ ਵਲੋਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਤੇ ਉਸ ਨੂੰ ਅਸਿੱਖ ਕਿਉਂ ਨਹੀਂ ਐਲਾਨਿਆ ਗਿਆ, ਸਗੋਂ ਉਸ ਨੂੰ (ਪ੍ਰਕਾਸ਼ ਸਿੰਘ ਬਾਦਲ) ਨੂੰ ਫਖਰ-ਏ-ਕੌਮ ਦੀ ਉਪਾਧੀ ਦਿੱਤੀ ਗਈ। ਜਥੇਦਾਰ ਅਕਾਲ ਤੱਖਤ ਗਿ. ਗੁਰਬਚਨ ਸਿੰਘ ਅੱਜ ਤੱਕ ਪੰਥ ਨੂੰ ਇਸ ਗੱਲ ਦਾ ਜਵਾਬ ਨਹੀਂ ਦੇ ਸਕੇ ਕਿ ਗੁਰੂ ਗ੍ਰੰਥ, ਗੁਰੂ ਪੰਥ ਦੇ ਵਿਰੋਧੀ ਨੂੰ ਫਖਰੇ ਕੌਮ ਦੀ ਉਪਾਧੀ ਕਿਉਂ ਦਿੱਤੀ ਗਈ? ਆਸ ਕਰਦੇ ਹਾਂ ਕਿ ਪਾਠਕ ਜਨ ਜਾਣ ਗਏ ਹੋਣਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਕਿਉਂ ਰੁਕਣ ਦਾ ਨਾਮ ਨਹੀਂ ਲੈਂਦੀਆਂ।
ਬਲਦੇਵ ਸਿੰਘ ਸਿਰਸਾ ਨੇ ਨਾਮਧਾਰੀ ਸੰਪ੍ਰਦਾ ਵਲੋਂ ਪ੍ਰਕਾਸ਼ਤ ਨਿਤਨੇਮ ਦੇ ਗੁਟਕਿਆਂ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਗੋਵਾਲ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਨਾਮਧਾਰੀ ਸੰਪ੍ਰਦਾ ਵਲੋਂ ਜਿਹੜੇ ਨਿਤਨੇਮ ਦੇ ਗੁਟਕੇ ਛਪਵਾਏ ਗਏ ਹਨ ੮੦੦ ਸਫਿਆਂ ਦੇ ਗੁਟਕੇ ਵਿੱਚ ੧੦੦ ਸਫੇ ਦੀ ਭੂਮਿਕਾ ਲਿਖੀ ਗਈ ਹੈ, ਜਿਸ ਵਿੱਚ 'ਨਾਮਧਾਰੀ ਅਖੌਤੀ ਸਤਿਗੁਰਾਂ' ਦੀਆਂ ਬਹੁਤ ਸਿਫਤਾਂ ਲਿਖੀਆਂ ਗਈਆਂ ਹਨ। ਭੂਮਿਕਾ ਦੇ ਸਫਾ ੨੨ ਤੇ ਨਾਮਧਾਰੀ ਲਿਖਦੇ ਹਨ ਕਿ ਗੁਰ ਮੰਤ੍ਰ ਕੇਵਲ ਦੇਹਧਾਰੀ ਗੁਰੂ ਹੀ ਦੇ ਸਕਦਾ ਹੈ ਅਤੇ ਜਿਸ ਪ੍ਰਾਣੀ ਨੇ ਗੁਰ ਮੰਤ੍ਰ ਨਹੀਂ ਲਿਆ ਉਹ ਨਿਗੁਰਾ ਹੈ ਅਤੇ ਉਹ ਪ੍ਰਾਣੀ ਕੁੱਤਿਆਂ, ਸੂਰਾਂ, ਗਧਿਆਂ, ਕਾਵਾਂ ਅਤੇ ਸੱਪਾਂ ਦੇ ਵੀ ਤੁੱਲ ਨਹੀਂ ਹੈ (ਇਹ ਵਿਆਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਹੈ)
ਗੁਰ ਮੰਤ੍ਰ ਹੀਣਸ´ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ ॥
ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ ॥੩੩॥ ਅੰਗ ੧੩੫੬
ਇਸ ਵਿੱਚ ਗੁਰੂ ਗ੍ਰੰਥ ਅਤੇ ਗੁਰੂ ਪੰਥ ਤੇ ਨਾਮਧਾਰੀਆਂ ਵਲੋਂ ਘਾਤਕ ਹਮਲਾ ਇਹ ਕੀਤਾ ਗਿਆ ਹੈ ਜੋ ਕਿ ਪੰਨਾ ਨੰ. ੪੩-੪੪ ਤੇ ਲਿਖਿਆ ਹੈ, ਆਦਿ ਗ੍ਰੰਥ ਦੀ ਬਾਣੀ ਦਾ ਅਪਮਾਨ ਕਰਨ ਵਾਲੇ ਉਹੀ ਲੋਕ ਹਨ ਜੋ ਆਦਿ ਸ੍ਰੀ ਗ੍ਰੰਥ ਸਾਹਿਬ ਨੂੰ ਦਸਮੇਸ਼ ਜੀ ਵਲੋਂ ਗੁਰਗੱਦੀ ਦਿੱਤੀ ਹੋਈ ਮੰਨਦੇ ਹਨ ਅਰਥਾਤ ਜੋ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਨ (ਭਾਵ ਖਾਲਸਾ ਪੰਥ)। ਨਾਮਧਾਰੀਆਂ ਦੇ ਨਿਤਨੇਮ ਦੇ ਗੁਟਕੇ ਦੀ ਭੂਮਿਕਾ 'ਚ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗਊ ਦੇ ਪੁਜਾਰੀ ਦੱਸਿਆ ਹੈ। ਖਾਲਸਾ ਪੰਥ ਵਲੋਂ ਇਸ ਦਾ ਕੜਾ ਨੋਟਿਸ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਨਾਮਧਾਰੀਆਂ ਦੀ ੧੦੦ ਪੰਨਿਆਂ ਦੀ ਭੂਮਿਕਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਰੱਦ ਕੀਤਾ ਗਿਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਸਮੁੱਚੇ ਖਾਲਸਾ ਪੰਥ ਦੇ ਖਿਲਾਫ ਬਹੁਤ ਕੁਝ ਲਿਖਿਆ ਗਿਆ ਹੈ। ਭੂਮਿਕਾ ਵਲੋਂ ਗੁਰੂ ਡੰਮ ਚਲਾਉਣ ਦੇ ਬੀਜ ਪ੍ਰਕਾਸ਼ ਸਿੰਘ ਬਾਦਲ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸਤਿਗੁਰੂ ਰਾਮ ਸਿੰਘ ਦੀ ਸਥਾਪਿਤ ਕੀਤੀ ਚੇਅਰ ਵਿੱਚੋਂ ਮਿਲਦੇ ਹਨ। ਨਾਮਧਾਰੀਏ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦੀ ਬਜਾਇ ਅਖੌਤੀ ਦੇਹਧਾਰੀ ਗੁਰੂ ਨੂੰ ਸਤਿਗੁਰੂ ਮੰਨ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਕਰ ਰਹੇ ਹਨ।      
 ਭੁੱਲਾਂ ਚੁੱਕਾਂ ਦੀ ਖਿਮਾਂ।
ਗੁਰੂ ਪੰਥ ਦਾ ਦਾਸ: ਜਥੇਦਾਰ ਮਹਿੰਦਰ ਸਿੰਘ ਖਹਿਰਾ