ਗਰਭਵਤੀ ਕਰੋ ਅਤੇ 10 ਲੱਖ ਰੁਪਏ ਪਾਓPosted on : 2026-01-12 | views : 288
ਤੁਸੀਂ ਅਕਸਰ ਸੋਸ਼ਲ ਮੀਡੀਆ ’ਤੇ ਨੌਕਰੀ ਅਤੇ ਪੈਸੇ ਲਈ ਵੱਖੋ ਵੱਖਰੇ ਇਸ਼ਤਿਹਾਰ ਅਤੇ ਜੌਬ ਆਫ਼ਰ ਦੇਖਦੇ ਹੋ। ਪਰ ਹਾਲ ਹੀ ਵਿੱਚ 'ਆਲ ਇੰਡੀਆ ਪ੍ਰੈਗਨੈਂਟ ਜੌਬ ਸਰਵਿਸ' ਦੇ ਨਾਂ ਹੇਠ ਕਾਫ਼ੀ ਅਜੀਬੋ-ਗਰੀਬ ਇਸ਼ਤਿਹਾਰ ਸਕੈਮ ਸਾਹਮਣੇ ਆਇਆ ਹੈ। ਵੇਰਵਿਆਂ ਅਨੁਸਾਰ ਇਸ ਸਕੈਮ ਤਹਿਤ ਭੋਲੇ-ਭਾਲੇ ਮਰਦਾਂ ਨੂੰ ਅਮੀਰ ਔਰਤਾਂ ਨੂੰ ਗਰਭਵਤੀ ਕਰਨ ਦੇ ਬਦਲੇ ਮੋਟੀ ਰਕਮ ਅਤੇ ਹੋਟਲ ਵਿੱਚ ਰਾਤ ਬਿਤਾਉਣ ਦਾ ਲਾਲਚ ਦੇ ਕੇ ਲੱਖਾਂ ਰੁਪਏ ਲੁੱਟੇ ਜਾ ਰਹੇ ਹਨ। 'ਆਲ ਇੰਡੀਆ ਪ੍ਰੈਗਨੈਂਟ ਜੌਬ ਸਰਵਿਸ' ਦਾ ਮਾਮਲਾ ਸਭ ਨੂੰ ਹੈਰਾਨ ਕਰਨ ਵਾਲਾ ਹੈ। ਪੁਲਿਸ ਅਨੁਸਾਰ, ਇਹ ਕੋਈ ਅਸਲ ਨੌਕਰੀ ਨਹੀਂ ਹੈ, ਸਗੋਂ ਮਰਦਾਂ ਨੂੰ ਪੈਸਿਆਂ ਅਤੇ ਸਰੀਰਕ ਸਬੰਧਾਂ ਦਾ ਲਾਲਚ ਦੇ ਕੇ ਲੁੱਟਣ ਦਾ ਇੱਕ ਸੰਗਠਿਤ ਜਾਲ ਹੈ।